''ਕਬੀਰ ਸਿੰਘ'' ਤੋਂ ਬਾਅਦ ਕਰਨ ਜੌਹਰ ਦੀ ਫਿਲਮ ''ਚ ਕੰਮ ਕਰਦੇ ਨਜ਼ਰ ਆਉਣ ਸ਼ਾਹਿਦ ਕਪੂਰ

6/30/2019 12:48:23 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਹਾਲ ਹੀ 'ਚ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ। ਉਨ੍ਹਾਂ ਦੀ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਸ਼ਾਹਿਦ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ ਕਿ ਉਹ ਜਲਦ ਹੀ ਕਰਨ ਜੌਹਰ ਦੀ ਫਿਲਮ 'ਚ ਕੰਮ ਕਰਦੇ ਨਜ਼ਰ ਆ ਸਕਦੇ ਹਨ।
PunjabKesari
ਦੱਸ ਦੇਈਏ ਕਿ 'ਕਬੀਰ ਸਿੰਘ' ਬਾਕਸ ਆਫਿਸ 'ਤੇ 100 ਕਰੋੜ ਤੋਂ ਵੱਧ ਕਮਾਈ ਕਰ ਚੁੱਕੀ ਹੈ। ਹਾਲ ਹੀ 'ਚ ਸ਼ਾਹਿਦ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਫਿਲਮ ਨਹੀਂ ਹੈ ਪਰ 'ਕਬੀਰ ਸਿੰਘ' ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕੋਲ ਕਈ ਫਿਲਮਾਂ ਦੇ ਆਫਰ ਆ ਰਹੇ ਹਨ। ਚਰਚਾ ਹੈ ਕਿ ਸ਼ਾਹਿਦ ਕਪੂਰ ਇਕ ਹੋਰ ਸਾਊਥ ਰੀਮੇਕ 'ਚ ਕੰਮ ਕਰਨਗੇ।
PunjabKesari
ਕਿਹਾ ਜਾ ਰਿਹਾ ਹੈ ਕਿ ਕਰਨ ਜੌਹਰ ਨੇ ਤੇਲੁਗੂ ਐਕਟਰ ਨਾਨੀ ਦੀ ਹਾਲੀਆ ਰਿਲੀਜ਼ 'ਜਰਸੀ' ਦੇ ਹਿੰਦੀ ਰੀਮੇਕ ਰਾਈਟਰਸ ਖਰੀਦ ਲਏ ਹਨ। ਇਸ ਰੀਮੇਕ ਲਈ ਕਰਨ ਜੌਹਰ ਸ਼ਾਹਿਦ ਕਪੂਰ ਨੂੰ ਲੈਣ ਦੀ ਪਲਾਨਿੰਗ ਕਰ ਰਹੇ ਹਨ। ਕਰਨ ਜੌਹਰ ਮੂਵੀ ਨੂੰ ਪ੍ਰੋਡਿਊਸ ਕਰਨਗੇ। ਹਾਲਾਂਕਿ ਅਜੇ ਤੱਕ ਫਿਲਮ ਦੀ ਕਾਸਟਿੰਗ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News