'ਕਲੰਕ' ਦਾ ਟੀਜ਼ਰ ਜਲਦ: ਕਰਨ ਨੇ ਸ਼ੇਅਰ ਕੀਤੇ ਲੀਡ ਐਕਟਰਸ ਦੇ ਨਵੇਂ ਪੋਸਟਰ
3/12/2019 11:47:40 AM

ਜਲੰਧਰ(ਬਿਊਰੋ)— ਸਾਲ 2019 ਦੀ ਮੱਚ ਅਵੇਟੇਡ ਮੂਵੀ 'ਕਲੰਕ' ਦਾ ਮੰਗਲਵਾਰ ਯਾਨੀ ਅੱਜ ਟੀਜ਼ਰ ਲਾਂਚ ਕੀਤਾ ਜਾਵੇਗਾ। ਫਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ। ਇਸ ਦੀ ਦੇ ਨਾਲ ਹੀ 6 ਕਿਰਦਾਰਾਂ ਦੇ ਨਵੇਂ ਲੁੱਕ ਪੋਸਟਰਸ ਨੂੰ ਵੀ ਜਾਰੀ ਕੀਤਾ ਗਿਆ ਹੈ। ਇਨ੍ਹਾਂ 'ਚ 'ਕਲੰਕ' ਦੇ ਲੀਡ ਕਲਾਕਾਰਾਂ ਦੀ ਝਲਕ ਦੇਖਣ ਨੂੰ ਮਿਲਦੀ ਹੈ। ਬੀਤੇ ਦਿਨੀਂ ਫਿਲਮ ਪੋਸਟਰ ਸ਼ੇਅਰ ਕਰਦੇ ਹੋਏ ਕਰਨ ਜੌਹਰ ਨੇ ਲਿਖਿਆ,''6 ਜ਼ਿੰਦਗੀਆਂ ਜੋ ਕਿ ਹਮੇਸ਼ਾ ਲਈ ਬਦਲ ਜਾਣਗੀਆਂ। ਕੱਲ ਕਲੰਕ ਦਾ ਟੀਜ਼ਰ ਰਿਲੀਜ਼ ਹੋਵੇਗਾ।
ਪੋਸਟਰ 'ਚ ਇਹ ਝਲਕ ਵਰੁਣ ਧਵਨ ਦੀ ਹੈ। ਤਸਵੀਰ 'ਚ ਉਨ੍ਹਾਂ ਦਾ ਬੈਕ ਸਾਇਡ ਦੇਖਣ ਨੂੰ ਮਿਲਦਾ ਹੈ। ਫਿਲਮ 'ਚ ਉਨ੍ਹਾਂ ਦੇ ਕਰੈਕਟਰ ਦਾ ਨਾਮ ਜ਼ਫਰ ਹੈ। ਉਨ੍ਹਾਂ ਨੇ ਜ਼ਿਆਦਾਤਰ ਸਟੰਟ ਖੁਦ ਕੀਤੇ ਹਨ। ਐਕਟਰ ਨੇ 'ਕਲੰਕ' ਲਈ ਆਪਣੇ ਲੁੱਕ 'ਚ ਬਦਲਾਅ ਕੀਤਾ ਹੈ।
ਇਹ ਤਸਵੀਰ ਆਲੀਆ ਦੀ ਹੈ। ਐਥਨਿਕ ਲੁੱਕ 'ਚ ਨਜ਼ਰ ਆ ਰਹੀ ਆਲੀਆ ਦੀ ਇਹ ਬਲਰ ਤਸਵੀਰਾ ਉਨ੍ਹਾਂ ਦੇ ਸ਼ਾਹੀ ਅੰਦਾਜ਼ ਨੂੰ ਦਿਖਾ ਰਹੀ ਹੈ। 'ਕਲੰਕ' 'ਚ ਆਲੀਆ 'ਰੂਪ' ਦੇ ਰੋਲ 'ਚ ਦਿਖਾਈ ਦੇਵੇਗੀ।
ਮਾਧੁਰੀ ਬਹਾਰ ਬੇਗਮ ਦੇ ਰੋਲ 'ਚ ਨਜ਼ਰ ਆਵੇਗੀ। ਮਾਧੁਰੀ ਦਾ ਰੋਲ ਪਹਿਲਾਂ ਸ਼੍ਰੀਦੇਵੀ ਕਰਨ ਵਾਲੀ ਸੀ ਪਰ ਉਨ੍ਹਾਂ ਦੇ ਦਿਹਾਂਤ ਕਾਰਨ ਇਹ ਰੋਲ ਮਾਧੁਰੀ ਦੀ ਝੋਲੀ 'ਚ ਆ ਡਿੱਗਿਆ। 'ਕਲੰਕ' 'ਚ ਕਈ ਦਹਾਕਿਆਂ ਤੋਂ ਬਾਅਦ ਮਾਧੁਰੀ ਅਤੇ ਸੰਜੈ ਦੱਤ ਪਰਦੇ 'ਤੇ ਇਕੱਠੇ ਦਿਖਾਈ ਦੇਣਗੇ।
ਸੋਨਾਕਸ਼ੀ ਸਿਨਹਾ 'ਕਲੰਕ' 'ਚ ਸਤਿਆ ਚੌਧਰੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਆਲੀਆ ਅਤੇ ਮਾਧੁਰੀ ਤੋਂ ਇਲਾਵਾ ਮੂਵੀ 'ਚ ਸੋਨਾਕਸ਼ੀ ਵੀ ਅਹਿਮ ਰੋਲ 'ਚ ਦਿਖਾਈ ਦੇਵੇਗੀ।
ਆਦਿੱਤਿਅ ਰਾਏ ਕਪੂਰ 'ਕਲੰਕ' 'ਚ ਦੇਵ ਚੌਧਰੀ ਦੀ ਭੂਮਿਕਾ 'ਚ ਦਿਖਾਈ ਦੇਣਗੇ। ਪੋਸਟਰ 'ਚ ਐਕਟਰ ਦਾ ਸਾਈਡ ਲੁੱਕ ਦੇਖਣ ਨੂੰ ਮਿਲਦਾ ਹੈ। 'ਕਲੰਕ' 'ਚ ਸੰਜੈ ਦੱਤ ਬਲਰਾਜ ਚੌਧਰੀ ਦੇ ਕਰੈਕਟਰ 'ਚ ਦਿਖਾਈ ਦੇਣਗੇ। ਤਸਵੀਰ 'ਚ ਗੱਡੀ 'ਚ ਬੈਠੇ ਹੋਏ ਸੰਜੈ ਦੱਤ ਗੰਭੀਰ ਨਜ਼ਰ ਆਉਂਦੇ ਹਨ। ਮੂਵੀ ਦੇ ਲੁੱਕ ਪੋਸਟਰਸ ਨੇ ਦਰਸ਼ਕਾਂ ਦੀ ਬੇਸਬਰੀ ਵਧਾ ਦਿੱਤੀ ਹੈ। ਕਿਰਦਾਰਾਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਫਿਲਮ ਦੀ ਕਹਾਣੀ ਨੂੰ ਲੈ ਕੇ ਅੰਦਾਜ਼ੇ ਵੀ ਲਗਾਉਣਾ ਸ਼ੁਰੂ ਕਰ ਦਿੱਤੇ ਹਨ।
'ਕਲੰਕ' ਪਹਿਲਾਂ 19 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਸ ਨੂੰ 2 ਦਿਨ ਪਹਿਲਾਂ 17 ਅਪ੍ਰੈਲ ਯਾਨੀ ਬੁੱਧਵਾਰ ਨੂੰ ਰਿਲੀਜ਼ ਕੀਤਾ ਜਾਵੇਗਾ। ਕਲੰਕ ਨੂੰ ਅਭਿਸ਼ੇਕ ਵਰਮਨ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਕਰਨ ਜੌਹਰ, ਸਾਜ਼ਿਦ ਨਾਡਿਆਡਵਾਲਾ, ਹੀਰੂ ਜਸ ਜੌਹਰ ਅਤੇ ਅਪੂਰਵ ਮਹਿਤਾ ਨੇ ਪ੍ਰੋਡਿਊਸ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
''ਮਾਈਸਾ'' ਦੇ ਨਿਰਮਾਤਾਵਾਂ ਨੇ ਦੀਵਾਲੀ ''ਤੇ ਰਸ਼ਮੀਕਾ ਮੰਦਾਨਾ ਦੇ ਦਮਦਾਰ ਲੁੱਕ ਦਾ ਪੋਸਟਰ ਕੀਤਾ ਰਿਲੀਜ਼
