'ਕਲਯੁੱਗ' ਗੀਤ ਰਾਹੀਂ ਬਰਿੰਦਰ ਢਪਈ ਤੇ ਦਿਲਪ੍ਰੀਤ ਵਿਰਕ ਨੇ ਕੀਤੀ ਰੱਬ ਅੱਗੇ ਅਰਦਾਸ
4/15/2020 4:09:10 PM

ਜਲੰਧਰ (ਬਿਊਰੋ)— ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਪੂਰੀ ਦੁਨੀਆ 'ਚ ਜਾਰੀ ਹੈ। ਚੀਨ ਤੋਂ ਸ਼ੁਰੂ ਹੋਇਆ ਇਹ ਵਾਇਰਸ ਦੇਸ਼-ਵਿਦੇਸ਼ਾਂ 'ਚ ਆਪਣੇ ਪੈਰ ਪਸਾਰ ਰਿਹਾ ਹੈ। ਭਾਰਤ 'ਚ ਵੀ ਇਸ ਵਾਇਰਸ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਪੰਜਾਬੀ ਗਾਇਕ ਤੇ ਅਦਾਕਾਰ ਲੋਕਾਂ ਦੀ ਮਦਦ ਲਈ ਅੱਗੇ ਵੀ ਆ ਰਹੇ ਹਨ। ਗਾਇਕ ਤੇ ਅਦਾਕਾਰ ਬਰਿੰਦਰ ਢਪਈ ਦੀ ਪਹਿਲਾਂ ਲੋੜਵੰਦਾਂ ਦੀ ਮਦਦ ਕਰਦਿਆਂ ਦੀ ਵੀਡੀਓ ਸਾਹਮਣੇ ਆਈ ਸੀ ਤੇ ਹੁਣ ਉਨ੍ਹਾਂ ਵਲੋਂ ਇਕ ਗੀਤ ਰਾਹੀਂ ਰੱਬ ਨੂੰ ਅਰਦਾਸ ਕੀਤੀ ਗਈ ਹੈ।
ਬਰਿੰਦਰ ਢਪਈ ਨਾਲ ਇਸ ਗੀਤ ਨੂੰ ਆਵਾਜ਼ ਦਿਲਪ੍ਰੀਤ ਵਿਰਕ ਨੇ ਦਿੱਤੀ ਹੈ। ਗੀਤ ਦੇ ਬੋਲ ਹਨ, 'ਜਗ ਡੋਲੀ ਜਾਂਦਾ ਹੈ, ਹੁਣ ਸਾਂਭ ਲੈ ਮੇਰਿਆ ਰੱਬਾ'। ਗੀਤ ਦੇ ਬੋਲ ਜੈਨੀ ਸੰਧੂ ਨੇ ਲਿਖੇ ਹਨ ਤੇ ਸੰਗੀਤ ਜੇਸਟਨ ਨੇ ਦਿੱਤਾ ਹੈ। ਇਸ ਦੀ ਵੀਡੀਓ ਮੇਹਨ ਤੇ ਸ਼ੁਭਮ ਵਲੋਂ ਬਣਾਈ ਗਈ ਹੈ। ਦੱਸਣਯੋਗ ਹੈ ਕਿ ਬਰਿੰਦਰ ਤੇ ਦਿਲਪ੍ਰੀਤ ਇਸ ਤੋਂ ਪਹਿਲਾਂ 'ਗੇਮ ਪਾ ਗਿਆ', 'ਅੱਕੜ ਬੱਕੜ', 'ਕੌਫੀ ਵਾਲੇ ਮੱਗ', 'ਗੱਡੀ ਤੇ ਗਲਾਸ' ਤੇ 'ਵੈਲੀ ਜੱਟ' ਵਰਗੇ ਗੀਤ ਗਾ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ