ਆਪਣੀ ਇਸ ਹਰਕਤ ਕਾਰਨ ਟਰੋਲ ਹੋਈ ਕਾਮਿਆ ਪੰਜਾਬੀ, ਲੋਕਾਂ ਨੇ ਸੁਣਾਈਆਂ ਖਰੀਆਂ ਖੋਟੀਆਂ
5/12/2020 8:15:01 AM

ਮੁੰਬਈ (ਬਿਊਰੋ) — ਅਦਾਕਾਰਾ ਕਾਮਿਆ ਪੰਜਾਬੀ ਆਪਣੀ ਇਕ ਹਰਕਤ ਕਾਰਨ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਈ ਹੈ। ਦਰਅਸਲ ਕਾਮਿਆ ਪੰਜਾਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਦੇ ਪਤੀ ਅਤੇ ਬੱਚੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ, ''ਲੌਕ ਡਾਊਨ 'ਚ ਜੇ ਬੱਚਿਆਂ ਨੂੰ ਰੱਖਣਾ ਹੈ ਬਿਜ਼ੀ ਅਤੇ ਉਨ੍ਹਾਂ ਦਾ ਕਰਨਾ ਹੈ ਮਨੋਰੰਜਨ ਤਾਂ ਉਨ੍ਹਾਂ ਤੋਂ ਆਪਣੀ ਗੱਡੀ ਧਵਾ ਲਓ।'' ਇਸ ਦੇ ਨਾਲ ਉਨ੍ਹਾਂ ਨੇ ਆਪਣੇ ਪਤੀ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਇਹ ਵੀ ਕਿਉਂ ਬਾਕੀ ਰਹਿ ਜਾਏ, ਵੈਸੇ ਇੱਥੇ ਗੱਡੀ ਨਾਲੋਂ ਜ਼ਿਆਦਾ ਤਾਂ ਬੱਚੇ ਹੀ ਧੁਲ ਰਹੇ ਹਨ, ਜਿਸ ਤੋਂ ਬਾਅਦ ਟ੍ਰੋਲਰਸ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਕੁਝ ਯੂਜ਼ਰਸ ਨੇ ਉਨ੍ਹਾਂ 'ਤੇ ਪਾਣੀ ਦੀ ਬਰਬਾਦੀ ਕਰਨ ਦਾ ਇਲਜ਼ਾਮ ਲਗਾਇਆ। ਇਸ ਵੀਡੀਓ 'ਤੇ ਕਈਆਂ ਨੇ ਕੁਮੈਂਟ ਕੀਤੇ ਕਿ ਪਾਣੀ ਬਰਬਾਦ ਨਾ ਕਰੋ। ਇਸ ਨੂੰ ਬਚਾਓ, ਜਦੋਂਕਿ ਇਕ ਹੋਰ ਨੇ ਆਖਿਆ ਕਿ ਇਹ ਸਮਾਂ ਪਾਣੀ ਨਾਲ ਖੇਡਣ ਦਾ ਨਹੀਂ ਹੈ। ਜਲ ਹੀ ਜੀਵਨ ਹੈ ਇਸ ਨੂੰ ਬਚਾਓ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ''ਲੋਕ ਪਾਣੀ ਦੀ ਕਮੀ ਕਾਰਨ ਮਰ ਰਹੇ ਹਨ, ਕੁਝ ਤਾਂ ਜ਼ਿੰਮੇਵਾਰੀ ਵਿਖਾਓ।''
ਦੱਸ ਦਈਏ ਕਿ ਇਸ ਲੌਕ ਡਾਊਨ ਦੌਰਾਨ ਕਾਮਿਆ ਪੰਜਾਬੀ ਵੀ ਆਪਣੇ ਪਤੀ ਨਾਲ ਘਰ 'ਚ ਹੀ ਸਮਾਂ ਬਿਤਾ ਰਹੇ ਹਨ। ਕਾਮਿਆ ਪੰਜਾਬੀ ਨੇ ਕੁਝ ਮਹੀਨੇ ਪਹਿਲਾਂ ਹੀ ਸ਼ਲਭ ਡਾਂਗ ਨਾਲ ਵਿਆਹ ਕਰਵਾਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ