''ਕੋਰੋਨਾ'' ਕਾਰਨ ਪੈਦਾ ਹੋਏ ਹਾਲਾਤਾਂ ਨੂੰ ਬਿਆਨ ਕਰਦੈ ਆਰ ਨੇਤ ਦਾ ਗੀਤ ''ਕੰਡਾ ਤਾਰ'' (ਵੀਡੀਓ)

4/10/2020 10:34:01 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦਾ ਕਹਿਰ ਭਾਰਤ ਵਿਚ ਆਪਣੇ ਪੈਰ ਪਸਾਰ ਚੁੱਕਾ ਹੈ ਅਤੇ ਆਏ ਦਿਨ 'ਕੋਰੋਨਾ' ਨਾਲ ਲੋਕਾਂ ਦੇ ਮਾਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਦੇ ਪ੍ਰਸਿੱਧ ਗਾਇਕ ਆਰ ਨੇਤ ਨੇ ਵੀ 'ਕੋਰੋਨਾ ਵਾਇਰਸ' ਨੂੰ ਲੈ ਕੇ ਇਕ ਗੀਤ ਰਿਲੀਜ਼ ਕੀਤਾ ਹੈ, ਜਿਸ ਦਾ ਨਾਂ 'ਕੰਡਾ ਤਾਰ' ਹੈ। ਇਸ ਗੀਤ ਵਿਚ ਆਰ ਨੇਤ ਨੇ 'ਕੋਰੋਨਾ ਵਾਇਰਸ' ਕਾਰਨ ਪੈਦਾ ਹੋਏ ਹਾਲਾਤ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਹੈ ਕਿ ਜਿੱਥੇ ਸਾਰੇ ਕੰਮ ਕਾਜ ਠੱਪ ਹੋ ਗਏ ਹਨ, ਉੱਥੇ ਹੀ ਇਸ 'ਲੌਕ ਡਾਊਨ' ਕਾਰਨ ਮੁਲਕ ਕਈ ਸਾਲ ਪਿੱਛੇ ਚਲਾ ਜਾਵੇਗਾ। ਗੀਤ ਦੇ ਅਖੀਰ ਵਿਚ ਉਨ੍ਹਾਂ ਨੇ ਲੋਕਾਂ ਨੂੰ ਬੇਹੱਦ ਖੂਬਸੂਰਤ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਇਸ ਬਿਮਾਰੀ ਨੂੰ ਮਜ਼ਾਕ ਵਿਚ ਨਾ ਲਵੋ ਇਹ ਬਿਮਾਰੀ ਜੇਕਰ ਝੁੱਗੀਆਂ  ਝੋਪੜੀਆਂ ਵਿਚ ਫੈਲ ਗਈ ਤਾਂ ਮਹਿਲਾ ਵਿਚ ਰਹਿਣ ਵਾਲੇ ਵੀ ਇਸ ਦੀ ਲਪੇਟ ਵਿਚ ਆ ਜਾਣਗੇ।

ਦੱਸ ਦੇਈਏ ਕਿ ਗੀਤ 'ਕੰਡਾ ਤਾਰ' ਦੇ ਬੋਲ ਖੁਦ ਆਰ ਨੇਤ ਨੇ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ਐਮਪਾਇਰ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਆਰ ਨੇਤ ਨੇ ਆਪਣੇ ਯੂਟਿਊਬ ਚੈੱਨਲ 'ਤੇ ਰਿਲੀਜ਼ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News