ਕੰਗਨਾ ਦੀ ਨਸੀਹਤ: ਮਲਟੀਪਲ ਪਾਰਟਨਰ ''ਤੇ ਨਹੀਂ, ਸੇਫ ਸੈਕਸ ''ਤੇ ਹੋਵੇ ਫੋਕਸ

9/30/2019 8:56:50 AM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਣੌਤ ਨੇ ਇੰਡੀਆ ਟੁਡੇ ਈਵੈਂਟ ਮਾਈਂਡ ਰਾਕਸ 2019 ਨੇ ਕਾਫੀ ਬੋਲਡ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਇ ਰੱਖੀ। ਕੰਗਨਾ ਨੇ ਸੁਸ਼ਾਂਤ ਮਹਿਤਾ ਨਾਲ ਗੱਲਬਾਤ ਦੌਰਾਨ ਰਿਲੇਸ਼ਨਸ਼ਿਪ ਨਾਲ ਜੁੜੇ ਇਕ ਸਵਾਲ ਬਾਰੇ ਕਿਹਾ ਕਿ ਲੋਕਾਂ ਨੂੰ ਇਕ ਤੋਂ ਵੱਧ ਸੈਕਸ ਪਾਰਟਨਰ ਨਹੀਂ ਰੱਖਣੇ ਚਾਹੀਦੇ ਅਤੇ ਟੀਨਏਜਰਜ਼ ਨੂੰ ਸੇਫ ਸੈਕਸ 'ਤੇ ਫੋਕਸ ਕਰਨਾ ਚਾਹੀਦਾ ਹੈ। ਕੰਗਨਾ ਨੇ ਕਿਹਾ ,''ਸੈਕਸ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਤੁਹਾਨੂੰ ਜਦੋਂ ਵੀ ਸੈਕਸ ਦੀ ਲੋੜ ਮਹਿਸੂਸ ਹੋਵੇ ਤਾਂ ਤੁਹਾਨੂੰ ਕਰਨਾ ਚਾਹੀਦਾ ਹੈ। ਇਸ ਨਾਲ ਓਬਸੈਸਡ ਹੋਣ ਦੀ ਜ਼ਰੂਰਤ ਨਹੀਂ ਹੈ।'' ਕੰਗਨਾ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦੇ ਮਾਪੇ ਇਹ ਸੋਚਦੇ ਹਨ ਕਿ ਸਾਡੀਆਂ ਪਵਿੱਤਰ ਕਿਤਾਬਾਂ ਸਾਨੂੰ ਸੈਕਸ ਦੀ ਇਜਾਜ਼ਤ ਨਹੀਂ ਦਿੰਦੀਆਂ ਜਦੋਂਕਿ ਅਜਿਹਾ ਨਹੀਂ ਹੈ। ਕੰਗਨਾ ਨੇ ਕਿਹਾ ਕਿ ਬ੍ਰਹਮਚਾਰੀ ਲੋਕ ਆਪਣੀ ਸੈਕਸੂਅਲ ਅਨਰਜੀ ਨੂੰ ਕਿਸੇ ਹੋਰ ਊਰਜਾ 'ਚ ਬਦਲਣ ਦੇ ਢੰਗ-ਤਰੀਕੇ ਇਸਤੇਮਾਲ ਕਰਦੇ ਹਨ।''
ਕੰਗਨਾ ਨੇ ਕਿਹਾ ਕਿ ਸੈਕਸ ਬਾਰੇ ਹਰ ਤਰ੍ਹਾਂ ਦੇ ਵਿਚਾਰ ਹਨ ਅਤੇ ਇਹ ਸਭ ਮਿਲ ਕੇ ਗੰਦਾ ਜਿਹਾ ਕਾਕਟੇਲ ਬਣ ਗਏ ਹਨ। ਕੰਗਨਾ ਨੇ ਦੱਸਿਆ ਕਿ ਉਨ੍ਹਾਂ ਦੇ ਪੜਦਾਦਾ -ਪੜਦਾਦੀ ਨੂੰ ਥਾਲੀਆਂ 'ਤੇ ਐਕਸਚੇਂਜ ਕੀਤਾ ਗਿਆ ਸੀ ਅਤੇ ਉਸੇ ਵਕਤ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਹ ਤੁਹਾਡੇ ਪਤੀ ਅਤੇ ਇਹ ਤੁਹਾਡੀ ਪਤਨੀ ਹੈ। ਇਸ ਨਾਲ ਤੁਹਾਡੇ ਸੈਕਸੂਅਲ ਇਮੋਸ਼ਨਜ਼ ਪੂਰੀ ਤਰ੍ਹਾਂ ਉਸੇ ਸ਼ਖ਼ਸ ਵੱਲ ਟਰਾਂਸਫਰ ਹੋਣੇ ਸ਼ੁਰੂ ਹੋ ਜਾਂਦੇ ਹਨ।

ਮਲਟੀਪਲ ਪਾਰਟਨਰ ਬਾਰੇ ਕੀ ਬੋਲੀ ਕੰਗਨਾ?
ਕੰਗਨਾ ਨੇ ਕਿਹਾ ਕਿ ਮਾਂ-ਬਾਪ ਨੂੰ ਇੰਨੀ ਗੱਲ ਨਾਲ ਕੰਫਰਟੇਬਲ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਸੈਕਸੂਅਲ ਪਾਰਟਨਰ ਹਨ। ਉਨ੍ਹਾਂ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਿਕ ਬੱਚੇ ਸੰਤੁਲਿਤ ਸੈਕਸ ਕਰਨ ਅਤੇ ਪ੍ਰੋਟੈਕਸ਼ਨ ਦਾ ਇਸਤੇਮਾਲ ਕਰਨ। ਕੰਗਨਾ ਨੇ ਕਿਹਾ ਕਿ ਪਾਰਟਨਰਜ਼ ਬਦਲਣਾ ਠੀਕ ਨਹੀਂ ਹੈ। ਇਹ ਤੁਹਾਡੇ ਸਿਸਟਮ ਨੂੰ ਵਿਗਾੜ ਦੇਵੇਗਾ। ਪਾਰਟਨਰਜ਼ ਨੂੰ ਨਾ ਬਦਲਣ ਬਾਰੇ ਬਹੁਤ ਸਾਰਾ ਵਿਗਿਆਨ ਹੈ, ਜਿਹੜਾ ਇਹ ਦੱਸਦਾ ਹੈ ਕਿ ਇਸ ਦੇ ਕਿੰਨੇ ਮਾਰੂ ਨਤੀਜੇ ਹੋ ਸਕਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News