ਸ਼ਾਹਰੁਖ ਖਾਨ ਦੀ ਧੀ ਦੀ ਪਹਿਲੀ ਫਿਲਮ ਦਾ ਟੀਜ਼ਰ ਰਿਲੀਜ਼

9/30/2019 8:59:59 AM

ਨਵੀਂ ਦਿੱਲੀ(ਬਿਊਰੋ)- ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਨੇ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਅਦਾਕਾਰੀ ਦੇ ਖੇਤਰ ’ਚ ਕਦਮ ਰੱਖ ਲਿਆ ਹੈ। ਦਰਅਸਲ ਸੁਹਾਨਾ ਖਾਨ ਨੇ ਇਕ ਸ਼ਾਰਟ ਫਿਲਮ ’ਚ ਕੰਮ ਕੀਤਾ ਹੈ, ਜਿਸ ਦਾ ਟੀਜ਼ਰ ਹਾਲ ਹੀ ’ਚ ਜ਼ਾਰੀ ਕੀਤਾ ਗਿਆ ਹੈ। ਇਸ ਸ਼ਾਰਟ ਫਿਲਮ ਦਾ ਨਾਮ 'ਦਿ ਗ੍ਰੇ ਪਾਰਟ ਆਫ ਬਲੂ' ਹੈ। ਫਿਲਮ ਦਾ ਇਕ ਪੋਸਟਰ ਕੁਝ ਸਮਾਂ ਪਹਿਲਾਂ ਸਾਹਮਣੇ ਆਇਆ ਸੀ, ਜਿਸ ’ਚ ਸੁਹਾਨਾ ਦਾ ਲੁੱਕ ਸਾਹਮਣੇ ਆਇਆ ਸੀ। ਹੁਣ ਫਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਥੀਓ ਜਿਮੇਨੋ (Theo Gimeno) ਨਾਂ ਦੇ ਵਿਅਕਤੀ ਨੇ ਆਪਣੇ ਟਵਿਟਰ ਅਕਾਊਂਟ 'ਤੇ ਸੁਹਾਨਾ ਦੀ ਇਸ ਛੋਟੀ ਜਿਹੀ ਵੀਡੀਓ ਨੂੰ ਸਾਂਝਾ ਕੀਤਾ ਹੈ। ਇਸ 51 ਸੈਕਿੰਟ ਦੇ ਟੀਜ਼ਰ ਵੀਡੀਓ ’ਚ ਕੋਈ ਡਾਇਲਾਗ ਨਹੀਂ ਹੈ ਪਰ ਸੁਹਾਨਾ ਖਾਨ ਦੀ ਅਦਾਕਾਰੀ ਦੀ ਇਕ ਝਲਕ ਜ਼ਰੂਰ ਦੇਖੀ ਜਾ ਸਕਦੀ ਹੈ।


ਦੱਸ ਦੇਈਏ ਕਿ ਸੁਹਾਨਾ ਖਾਨ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਅਕਸਰ ਹੀ ਖਬਰਾਂ ਆ ਰਹੀਆਂ ਸਨ। ਅਦਾਕਾਰੀ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਸੁਹਾਨਾ ਨੇ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਸੀ, “ਮੈਂ ‘ਦਿ ਟੈਂਪੈਸਟ’ ਦੇ ਸਕੂਲ ਦੀ ਪੇਸ਼ਕਾਰੀ ’ਚ ਮਿਰਾਂਡਾ ਦਾ ਕਿਰਦਾਰ ਨਿਭਾਇਆ ਸੀ। ਇੱਥੇ ਸਿੱਖਣ ਲਈ ਬਹੁਤ ਕੁਝ ਹੈ ਤੇ ਇਸ ਨੂੰ ਕਰਨ ਦਾ ਇਕ ਕੰਮ ਜਲਦ ਸ਼ੁਰੂ ਕਰਨਾ ਹੈ। ਪਰ ਪਹਿਲਾਂ ਮੈਨੂੰ ਯੂਨੀਵਰਸਿਟੀ ਜਾ ਕੇ ਆਪਣੀ ਪੜ੍ਹਾਈ ਪੂਰੀ ਕਰਨੀ ਹੈ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News