ਜੈਲਲਿਤਾ ਦੀ ਬਾਇਓਪਿਕ ਲਈ ਕੰਗਨਾ ਨੂੰ ਮਿਲਣ ਵਾਲੇ 25 ਕਰੋੜ ''ਤੇ ਪ੍ਰੋਡਿਊਸਰ ਦਾ ਬਿਆਨ

3/30/2019 11:20:44 AM

ਮੁੰਬਈ (ਬਿਊਰੋ) : ਪਿਛਲੇ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਸਨ ਕਿ ਕੰਗਨਾ ਰਣੌਤ ਨੂੰ ਜੈਲਲਿਤਾ ਦੀ ਬਾਇਓਪਿਕ ਆਫਰ ਹੋਈ ਹੈ। ਇਸ ਤੋਂ ਬਾਅਦ ਲਗਾਤਾਰ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਇਸ ਬਾਇਓਪਿਕ ਲਈ ਕੰਗਨਾ ਰਣੌਤ ਨੂੰ 25 ਕਰੋੜ ਰੁਪਏ ਦੀ ਫੀਸ ਮਿਲਣ ਵਾਲੀ ਹੈ। ਇਨ੍ਹਾਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੰਗਨਾ ਰਣੌਤ ਨੂੰ ਕਿਸੇ ਬਾਲੀਵੁੱਡ ਫਿਲਮ ਲਈ ਸਭ ਤੋਂ ਵੱਧ ਫੀਸ ਲੈਣ ਵਾਲੀ ਅਦਾਕਾਰਾ ਕਿਹਾ ਜਾਣ ਲੱਗਿਆ ਹੈ ਪਰ ਹੁਣ ਫਿਲਮ ਦੇ ਪ੍ਰੋਡਿਊਸਰ ਦਾ ਬਿਆਨ ਵੀ ਇਸ ਮਾਮਲੇ 'ਤੇ ਸਾਹਮਣੇ ਆਇਆ ਹੈ। ਜੈਲਲਿਤਾ ਦੀ ਫਿਲਮ ਥਲਾਈਵਾ ਦੇ ਪ੍ਰੋਡਿਊਸਰ ਵਿਸ਼ਣੂ ਵਰਧਨ ਇੰਦੂਰੀ ਦਾ ਕਹਿਣਾ ਹੈ ''ਕੰਗਨਾ ਰਣੌਤ ਨੂੰ ਉਹ ਫੀਸ ਮਿਲ ਰਹੀ ਹੈ, ਜਿਸ ਦੀ ਉਹ ਹੱਕਦਾਰ ਹੈ। ਅਸੀਂ ਕੰਗਨਾ ਨੂੰ ਆਪਣੀ ਟੀਮ ਦਾ ਹਿੱਸਾ ਬਣਾਕੇ ਖੁਸ਼ ਹਾਂ ਪਰ ਫੀਸ ਨਾਲ ਜੁੜੀ ਕਿਸੇ ਵੀ ਗੱਲ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਟੈਲੇਂਟ ਅਤੇ ਪ੍ਰੋਡਿਊਸਰ ਨਾਲ ਜੁੜਿਆ ਮਾਮਲਾ ਹੈ। ਇਸ ਬਾਰੇ ਕਿਸੇ ਹੋਰ ਨੂੰ ਗੱਲ ਕਰਨ ਦਾ ਹੱਕ ਨਹੀਂ ਹੈ।''
ਦੱਸ ਦਈਏ ਕਿ ਵਿਸ਼ਣੂ ਵਰਧਨਾਂ ਨੇ ਸਾਫ ਸਾਫ ਤਾਂ ਨਹੀਂ ਦੱਸਿਆ ਕਿ ਕੰਗਨਾ ਨੂੰ ਆਖਿਰ ਫੀਸ ਕਿੰਨੀ ਮਿਲ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦੇ ਡਾਇਰੈਕਟਰ ਨੇ ਵੀ ਫੀਸ ਨਾਲ ਜੁੜੀਆਂ ਖਬਰਾਂ ਨੂੰ ਸਿਰੇ ਤੋਂ ਨਕਾਰਿਆ ਹੈ। ਕੰਗਨਾ ਰਣੌਤ ਆਪਣੀ ਇਸ ਫਿਲਮ ਲਈ ਕਾਫੀ ਮਿਹਨਤ ਕਰ ਰਹੀ ਹੈ। ਉਹ ਤਮਿਲ ਵੀ ਸਿੱਖ ਰਹੀ ਹੈ। ਜੈਲਲਿਤਾ ਦੀ ਜ਼ਿੰਦਗੀ 'ਤੇ ਅਧਾਰਿਤ ਇਹ ਫਿਲਮ ਹਿੰਦੀ ਅਤੇ ਤਮਿਲ ਦੋਵੇਂ ਭਾਸ਼ਾਵਾਂ 'ਚ ਰਿਲੀਜ਼ ਕੀਤੀ ਜਾਣੀ ਹੈ। ਇਸ ਤੋਂ ਇਲਾਵਾ 'ਪੰਗਾ' ਅਤੇ 'ਮੈਂਟਲ ਹੈ ਕਿਆ' ਫਿਲਮ 'ਚ ਕੰਗਨਾ ਰਣੌਤ ਨਜ਼ਰ ਆਉਣ ਵਾਲੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News