B''Day Spl : ਲੰਬੇ ਸੰਘਰਸ਼ ਤੋਂ ਬਾਅਦ ਕੰਗਨਾ ਇੰਝ ਬਣੀ ''ਬਾਲੀਵੁੱਡ ਦੀ ਕੁਈਨ''

3/23/2019 11:26:15 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੀ ਬੇਬਾਕ ਅਦਾਕਾਰਾ ਕੰਗਨਾ ਰਣੌਤ ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 23 ਮਾਰਚ 1987 ਨੂੰ ਹੋਇਆ ਸੀ। ਕੰਗਨਾ ਰਣੌਤ ਨੇ ਸਾਲ 2006 'ਚ ਫਿਲਮ 'ਗੈਂਗਸਟਰ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਹ ਫੀਮੇਲ ਲੀਡ ਦੇ ਤੌਰ 'ਤੇ ਨਜ਼ਰ ਆਈ ਸੀ। ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਸਾਬਿਤ ਹੋਈ ਸੀ। 

PunjabKesari

ਮਾਤਾ-ਪਿਤਾ ਚਾਹੁੰਦੇ ਸਨ ਕੰਗਨਾ ਨੂੰ ਡਾਕਟਰ ਬਣਾਉਣਾ

ਕੰਗਨਾ ਰਣੌਤ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਉਸ ਦੀ ਦਿਲਚਸਪੀ ਮਾਡਲਿੰਗ 'ਚ ਸੀ, ਜਿਸ ਕਰਕੇ ਉਹ ਦਿੱਲੀ ਆ ਗਈ। ਕੰਗਨਾ ਅੱਜ ਭਾਵੇਂ ਹੀ ਬਾਲੀਵੁੱਡ ਦੀ ਕੁਈਨ ਬਣ ਚੁੱਕੀ ਹੈ ਪਰ ਉਸ ਦਾ ਇਹ ਸਫਰ ਸੌਖਾ ਨਹੀਂ ਸੀ। ਕੰਗਨਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਸ ਨੇ 'ਗੈਂਗਸਟਰ ਲਈ ਆਡੀਸ਼ਨ ਦਿੱਤਾ ਸੀ ਪਰ ਮੇਰਾ ਸੇਲੈਕਸ਼ਨ ਨਹੀਂ ਹੋਇਆ। ਇਸ ਦੌਰਾਨ ਇਕ ਅਜਿਹਾ ਚਮਤਕਾਰ ਹੋਇਆ ਕਿ ਉਸ ਨੂੰ ਨਾ ਸਿਰਫ ਇਹ ਫਿਲਮ ਮਿਲੀ ਸਗੋਂ ਉਸ ਨੂੰ ਫੀਮੇਲ ਲੀਡ ਦਾ ਕਿਰਦਾਰ ਵੀ ਨਿਭਾਇਆ। 

PunjabKesari

ਵਿਗਿਆਪਨ ਦੇ ਸ਼ੂਟ ਦੌਰਾਨ ਪਹੁੰਚੀ 'ਗੈਂਗਸਟਰ' ਦਾ ਆਡੀਸ਼ਨ ਦੇਣ 

ਇਕ ਇੰਟਰਵਿਊ ਦੌਰਾਨ ਕੰਗਨਾ ਨੇ ਬਾਲੀਵੁੱਡ 'ਚ ਕਮਦ ਰੱਖਣ ਤੋਂ ਪਹਿਲਾ ਦਾ ਸੰਘਰਸ਼ ਵੀ ਸ਼ੇਅਰ ਕੀਤਾ ਸੀ। ਉਸ ਨੇ ਕਿਹਾ, ''ਮੈਂ ਇਕ ਕੈਟਲਾਗ ਲਈ ਸ਼ੂਟ ਕਰਨ ਮੁੰਬਈ ਗਈ ਸੀ। ਇਸ ਦੌਰਾਨ ਮੈਂ ਕੌਫੀ ਦੇ ਵਿਗਿਆਪਨ ਲਈ ਆਡੀਸ਼ਨ ਦਿੱਤਾ।

PunjabKesari

ਉਥੇ ਤਿੰਨ ਚਾਰ ਲੜਕੀਆਂ ਵੀ ਆਈਆਂ ਸਨ, ਜੋ ਗੈਂਗਸਟਰ ਲਈ ਆਡੀਸ਼ਨ ਦੇਣ ਜਾ ਰਹੀ ਸੀ। ਤਾਂ ਮੈਂ ਵੀ ਉਥੇ ਨਾਲ ਹੀ ਚਲੀ ਗਈ। ਉਥੇ ਮੇਰਾ ਵੀ ਆਡੀਸ਼ਨ ਲਿਆ ਗਿਆ। ਡਾਇਰੈਕਟਰ ਅਨੁਰਾਗ ਬਾਸੁ ਨੇ ਮੈਨੂੰ ਬੁਲਾਇਆ ਤੇ ਪੁੱਛਿਆ, ''ਤੇਰੀ ਉਮਰ ਕਿੰਨੀ ਹੈ ਤਾਂ ਮੈਂ ਦੱਸਿਆ ਕਿ ਮੈਂ ਟੀਨਐਜ਼ ਹਾਂ। ਫਿਲਮ ਉਨ੍ਹਾਂ ਨੇ ਦੱਸਿਆ, ਫਿਲਮ 'ਚ ਇਕ ਬੱਚੇ ਦੀ ਮਾਂ ਦਾ ਕਿਰਦਾਰ ਕਰਨਾ ਹੈ ਪਰ ਤੂੰ ਇਸ ਕਿਰਦਾਰ ਲਈ ਬਹੁਤ ਛੋਟੀ ਹੈ ਪਰ ਉਨ੍ਹਾਂ ਨੇ ਹਾਂ, ਨਾ ਕੁਝ ਨਹੀਂ ਕਿਹਾ।''

PunjabKesari

ਅਨੁਰਾਗ ਬਾਸੁ ਨੇ ਇੰਝ ਦਿੱਤਾ ਫਿਲਮ ਦਾ ਆਫਰ

ਦੋ ਮਹੀਨਿਆਂ ਬਾਅਦ ਜਦੋਂ ਮੈਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਤੈਨੂੰ ਫਿਲਮ 'ਚ ਨਹੀਂ ਲਿਆ ਜਾ ਸਕਦਾ। ਅਸੀਂ ਚਿਤਰਾਂਗਦਾ ਸਿੰਘ ਨੂੰ ਕਾਸਟ ਕਰ ਲਿਆ ਸੀ। ਫਿਰ ਪਤਾ ਨਹੀਂ ਕਿ ਹੋ ਗਿਆ ਕਿ ਉਸ ਅਦਾਕਾਰਾ ਦਾ ਫੋਨ ਆਫ ਹੋ ਗਿਆ।

PunjabKesari

ਫਿਰ ਇਕ ਦਿਨ ਅਨੁਰਾਗ ਬਾਸੁ ਨੇ ਮੈਨੂੰ ਫੋਨ ਕੀਤਾ ਤੇ ਪੁੱਛਿਆ ਕਿ ਤੇਰੇ ਕੋਲ ਪਾਸਪੋਰਟ ਹੈ। ਮੈਂ ਕਿਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਤੂੰ ਇਕ ਹਫਤੇ 'ਚ ਆਪਣਾ ਪਾਸਪੋਰਟ ਬਣਾ ਲੈਂਦੀ ਹਾਂ ਤਾਂ ਤੈਨੂੰ ਫਿਲਮ 'ਚ ਕੰਮ ਦੇ ਦੇਵਾਂਗਾ। ਫਿਰ ਮੈਂ ਪਿਤਾ ਜੀ ਨੂੰ ਆਖ ਕੇ ਪਾਸਪੋਰਟ ਤਿਆਰ ਕਰਵਾਇਆ। 

PunjabKesari

'ਮਣੀਕਾਰਣਿਕਾ' ਨੂੰ ਲੈ ਕੇ ਰਹੀ ਸੁਰਖੀਆਂ 'ਚ 

ਇਸ ਸਾਲ ਕੰਗਨਾ ਰਣੌਤ ਦੀ ਫਿਲਮ 'ਮਣੀਕਾਰਣਿਕਾ : ਦਿ ਕੁਈਨ ਆਫ ਝਾਂਸੀ' ਰਿਲੀਜ਼ ਹੋਈ ਸੀ। ਫਿਲਮ ਦੇ ਡੈਇਰੈਕਸ਼ਨ ਕ੍ਰੇਡਿਟ ਨੂੰ ਲੈ ਕੇ ਵੀ ਕੰਗਨਾ ਤੇ ਫਿਲਮ ਦੇ ਡਾਇਰੈਕਟਰ ਕ੍ਰਿਸ਼ ਦਾ ਜ਼ਬਰਦਸਤ ਵਿਵਾਦ ਹੋਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News