ਕਪਿਲ ਦੇਵ ਬਣਨ ਲਈ ਰਣਵੀਰ ਖਾ ਰਹੇ ਹਨ ਇਹ ਚੀਜ਼ਾਂ

7/22/2019 3:37:51 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸੁਪਰਸਟਾਰ ਅਭਿਨੇਤਾ ਰਣਵੀਰ ਸਿੰਘ ਨੇ ਬਹੁਤ ਘੱਟ ਸਮੇਂ 'ਚ ਆਪਣੀ ਖਾਸ ਥਾਂ ਬਣਾ ਲਈ ਹੈ ਕਿਉਂਕਿ ਉਹ ਜਿਸ ਵੀ ਕਿਰਦਾਰ ਨੂੰ ਨਿਭਾਉਂਦੇ ਹਨ, ਉਹ ਉਸ 'ਚ ਹੀ ਢਲ ਜਾਂਦੇ ਹਨ । ਇਹੀ ਕਾਰਨ ਹੈ ਕਿ ਰਣਵੀਰ ਸਿੰਘ ਦੀ ਅਦਾਕਾਰੀ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਫਿਲਹਾਲ ਲੋਕਾਂ ਨੂੰ ਉਨ੍ਹਾਂ ਦੀ ਫਿਲਮ '83' ਦਾ ਇੰਤਜ਼ਾਰ ਹੈ। ਇਸ ਫਿਲਮ 'ਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਅ ਰਹੇ ਹਨ।
PunjabKesari
ਹਾਲ ਹੀ 'ਚ ਇਸ ਫਿਲਮ ਦੀ ਫਰਸਟ ਲੁੱਕ ਸਾਹਮਣੇ ਚੁੱਕੀ ਹੈ। ਇਸ 'ਚ ਰਣਵੀਰ ਸਿੰਘ ਕਪਿਲ ਦੇਵ ਵਰਗੇ ਦਿਖਾਈ ਦੇ ਰਹੇ ਹਨ। ਇਹ ਸਿਰਫ ਮੇਕਅੱਪ ਦਾ ਹੀ ਕਮਾਲ ਨਹੀਂ ਕਪਿਲ ਦੇਵ ਦੀ ਲੁੱਕ ਅਪਣਾਉਣ ਲਈ ਰਣਵੀਰ ਨੇ ਆਪਣੀ ਡਾਈਟ 'ਚ ਵੀ ਖਾਸ ਬਦਲਾਅ ਲਿਆਉਂਦਾ ਹੈ। ਇਕ ਅਥਲੀਟ ਦੀ ਲੁੱਕ ਹਾਸਲ ਕਰਨ ਲਈ ਰਣਵੀਰ ਸਿੰਘ ਪਿਛਲੇ ਕਈ ਮਹੀਨਿਆਂ ਤੋਂ ਹੈਵੀ ਪ੍ਰੋਟੀਨ ਡਾਈਟ ਲੈ ਰਹੇ ਹਨ ।
PunjabKesari
ਰਣਵੀਰ ਸਿੰਘ ਨੂੰ Jalepenos ਨੋਸ ਕ੍ਰਿਸਪ ਬੇਕਨ ਆਮਲੇਟ ਖਾਣਾ ਬਹੁਤ ਪਸੰਦ ਹੈ। ਇਸ 'ਚ ਆਂਡਿਆਂ ਦੇ ਨਾਲ ਨਾਲ ਫ੍ਰੈਸ਼ ਬੈਰੀ ਵੀ ਸ਼ਾਮਿਲ ਹੁੰਦੇ ਹਨ। Carbs ਨਾਲ ਰਣਵੀਰ ਨੂੰ ਅਨਰਜੀ ਮਿਲਦੀ ਹੈ ਜਦੋਂ ਕਿ ਪ੍ਰੋਟੀਨ ਫੈਟ ਘਟਾਉਣ ਤੇ ਮਸਲ ਵਧਾਉਣ ਲਈ ਹੈ । ਦੱਸ ਦੇਈਏ ਕਿ ਲੰਡਨ 'ਚ ਸ਼ੂਟਿੰਗ ਦੌਰਾਨ ਰਣਵੀਰ ਦੀ ਡਾਈਟ ਦਾ ਖਾਸ ਖਿਆਲ ਰੱਖਣ ਲਈ ਚਾਰ ਸ਼ੈਫ ਵੀ ਮੌਜੂਦ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News