ਮਾਮੇ ਨੂੰ ਲੈ ਕੇ ਕ੍ਰਿਸ਼ਨਾ ਨੇ ਆਖੀ ਅਜਿਹੀ ਗੱਲ, ਸੁਣ ਸਲਮਾਨ ਵੀ ਨਾ ਰੋਕ ਸਕੇ ਹਾਸਾ

12/14/2019 12:21:41 PM

ਮੁੰਬਈ (ਬਿਊਰੋ) : ਕਾਮੇਡੀ ਸਟਾਰ ਕ੍ਰਿਸ਼ਨਾ ਅਭਿਸ਼ੇਕ ਨੇ ਇਕ ਵਾਰ ਫਿਰ ਗੱਲਾਂ ਹੀ ਗੱਲਾਂ 'ਚ ਆਪਣੇ ਮਾਮਾ ਗੋਵਿੰਦਾ 'ਤੇ ਕਾਊਂਟਰ ਅਟੈਕ ਕੀਤਾ ਹੈ। ਕ੍ਰਿਸ਼ਨਾ ਤੇ ਗੋਵਿੰਦਾ ਫੈਮਿਲੀ ਵਿਚਕਾਰ ਰਿਸ਼ਤਿਆਂ 'ਚ ਆਈ ਤਲਖੀ ਜਗਜਾਹਿਰ ਹੈ। ਪਹਿਲਾਂ ਵੀ ਕਈ ਵਾਰ ਕ੍ਰਿਸ਼ਨਾ ਮੀਡੀਆ ਸਾਹਮਣੇ 'ਦਿ ਕਪਿਲ ਸ਼ਰਮਾ ਸ਼ੋਅ' ਅਤੇ ਕਾਮੇਡੀ ਦੇ ਰੂਪ 'ਚ ਆਪਣੇ ਮਾਮੇ 'ਤੇ ਅਟੈਕ ਕਰ ਚੁੱਕੇ ਹਨ। ਅਜਿਹਾ ਹੀ ਕ੍ਰਿਸ਼ਨਾ ਨੇ ਇਕ ਵਾਰ ਫਿਰ ਕੀਤਾ ਹੈ। ਇਸ ਵਾਰ ਇਹ ਕਾਊਂਟਰ ਅਟੈਕ 'ਦਬੰਗ 3' ਸਟਾਰ ਸਲਮਾਨ ਖਾਨ ਦੇ ਸਾਹਮਣੇ ਕੀਤਾ, ਜਿਸ ਨੂੰ ਸੁਣ ਕੇ ਸਲਮਾਨ ਆਪਣੀ ਆਪ ਨੂੰ ਹੱਸਣ ਤੋਂ ਰੋਕ ਨਾ ਸਕੇ।

 

 
 
 
 
 
 
 
 
 
 
 
 
 
 

Iss baar masti hogi lajawaab kyuki Bhai bhi hai bade haazirjawab! #Dabangg3 ke stars ko dekhiye #TheKapilSharmaShow mein, iss Sat-Sun raat 9:30 baje. @kapilsharma @kikusharda @chandanprabhakar @krushna30 @bharti.laughterqueen @sumonachakravarti @banijayasia @archanapuransingh @beingsalmankhan @aslisona @prabhudevaofficial @arbaazkhanofficial @maheshmanjrekar

A post shared by Sony Entertainment Television (@sonytvofficial) on Dec 12, 2019 at 1:42am PST

ਦਰਅਸਲ, ਸਲਮਾਨ ਆਪਣੀ ਅਪਕਮਿੰਗ ਫਿਲਮ 'ਦਬੰਗ 3' ਦੇ ਪ੍ਰਮੋਸ਼ਨ ਲਈ ਫਿਲਮ ਦੀ ਕਾਸਟ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੇ ਸੈਟ 'ਤੇ ਪਹੁੰਚੇ ਸਨ, ਜਿੱਥੇ ਕ੍ਰਸ਼ਿਨਾ ਨੇ ਆਪਣੇ ਐਕਟ ਨਾਲ ਸਾਰਿਆਂ ਨੂੰ ਖੂਬ ਹਸਾਇਆ। ਇਸ ਦੌਰਾਨ ਸਲਮਾਨ ਤਾਂ ਹੱਸ-ਹੱਸ ਕੇ ਲੋਟਪੋਟ ਹੋ ਗਏ ਸਨ। ਆਪਣੇ ਐਕਟ ਦੌਰਾਨ ਕਾਮੇਡੀ ਦੇ ਨਾਲ-ਨਾਲ ਕ੍ਰਿਸ਼ਨਾ ਆਪਣੇ ਮਾਮੇ 'ਤੇ ਤੰਜ ਕੱਸਣ 'ਚ ਪਿੱਛੇ ਨਹੀਂ ਰਹੇ ਅਤੇ ਉਨ੍ਹਾਂ ਨੇ ਇਕ ਮਜ਼ੇਦਾਰ ਗੱਲ ਕੀਤੀ। ਕ੍ਰਿਸ਼ਨਾ 'ਦਬੰਗ-3' ਦੇ ਨਿਰਦੇਸ਼ਕ ਪ੍ਰਭੂ ਦੇਵਾ ਕੋਲ ਜਾਂਦੇ ਹਨ ਤੇ ਕਹਿੰਦੇ ਹਨ, ''ਤੁਹਾਡੇ ਨਾਲ ਫਿਲਮ 'ਚ ਚੰਗਾ ਨਹੀਂ ਹੋਇਆ। ਇੰਨੀ ਵੱਡੀ ਫਿਲਮ ਹੈ ਤੇ ਇੰਨਾ ਵੱਡਾ ਗੀਤ ਹੈ ਅਤੇ ਇੰਨੇ ਚੰਗੇ ਡਾਂਸਰ ਹੋਣ ਤੋਂ ਬਾਅਦ ਵੀ ਤੁਹਾਨੂੰ ਗੀਤ 'ਚ ਇੰਨਾ ਜਿਹਾ ਹੀ ਰੋਲ ਦਿੱਤਾ ਹੈ।'' ਇਸ ਵਿਚਕਾਰ ਕਪਿਲ ਨੇ ਜਵਾਬ ਦਿੱਤਾ, ''ਅਰੇ ਉਹ ਫਿਲਮ ਦੇ ਡਾਇਰੈਕਟਰ ਹੈ ਨਾ ਤਾਂ।'' ਇਸ 'ਤੇ ਕ੍ਰਿਸ਼ਨਾ ਪੁੱਛਦੇ ਹਨ, ''ਸਲਮਾਨ ਵੀ ਡਾਇਰਕੈਟਰ ਹਨ ਪਰ ਉਨ੍ਹਾਂ ਨੂੰ ਤਾਂ ਪੂਰਾ ਰੋਲ ਦਿੱਤਾ ਹੈ ਅਰਬਾਜ਼ ਨੇ ਫਿਲਮ 'ਚ। ਮੈਂ ਸੱਚ ਬੋਲਦਾਂ ਹਾਂ, ਭਰਾ-ਭਰਾ ਹੁੰਦਾ ਹੈ, ਇਹ ਮਾਮਾ-ਚਾਚਾ ਸਭ ਗੱਲਾਂ ਹਨ।'' ਕ੍ਰਿਸ਼ਨਾ ਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗਦੇ ਹਨ ਤੇ ਸਲਮਾਨ ਵੀ ਆਪਣੀ ਹਾਸੇ ਨੂੰ ਰੋਕ ਨਹੀਂ ਪਾਉਂਦੇ।

 

 
 
 
 
 
 
 
 
 
 
 
 
 
 

Khel khel mein hogi bohot masti aur sharaarat #Dabangg3 ke stars ke saath! Dekhiye #TheKapilSharmaShow, iss weekend raat 9:30 baje. @kapilsharma @kikusharda @chandanprabhakar @krushna30 @bharti.laughterqueen @sumonachakravarti @banijayasia @archanapuransingh @beingsalmankhan @aslisona @prabhudevaofficial @arbaazkhanofficial @maheshmanjrekar

A post shared by Sony Entertainment Television (@sonytvofficial) on Dec 13, 2019 at 3:05am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News