ਲਗਜ਼ਰੀ ਜ਼ਿੰਦਗੀ ਦੇ ਮਾਮਲੇ 'ਚ ਕਪਿਲ ਨੇ ਪਿੱਛੇ ਛੱਡੇ ਬਾਲੀਵੁੱਡ ਖਾਨਜ਼

4/3/2019 11:00:52 AM

ਜਲੰਧਰ (ਬਿਊਰੋ) — ਮਸ਼ਹੂਰ ਕਮੇਡੀਅਨ ਕਿੰਗ ਕਪਿਲ ਸ਼ਰਮਾ ਨੇ ਬੀਤੇ ਦਿਨੀਂ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਦੌਰਾਨ ਕਪਿਲ ਸ਼ਰਮਾ ਨੇ ਪਤਨੀ ਗਿਨੀ ਚਤਰਥ ਤੇ ਮਾਂ ਨਾਲ ਕੇਕ ਕੱਟਿਆ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਪਿਲ ਬਰਥਡੇ ਦੀ ਗ੍ਰੈਂਡ ਪਾਰਟੀ 'ਚ ਪੰਜਾਬੀ ਗਾਇਕ ਮੀਕਾ ਸਿੰਘ ਵੀ ਪਹੁੰਚੇ ਸਨ। 

PunjabKesari

ਵਿਆਹ ਤੋਂ ਬਾਅਦ ਕਪਿਲ ਦਾ ਪਹਿਲਾ ਜਨਮਦਿਨ

ਦੱਸ ਦਈਏ ਕਿ ਕਪਿਲ ਸ਼ਰਮਾ ਦੇ ਵਿਆਹ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਜਨਮਦਿਨ ਹੈ। ਜਿਵੇਂ ਕਪਿਲ ਸ਼ਰਮਾ ਕਮੇਡੀ ਦੇ ਕਿੰਗ ਹਨ, ਉਸੇ ਤਰ੍ਹਾਂ ਉਹ ਅਸਲ ਜ਼ਿੰਦਗੀ 'ਚ ਵੀ ਕਿੰਗ ਵਾਂਗ ਰਹਿੰਦੇ ਹਨ। ਕਪਿਲ ਸ਼ਰਮਾ ਸਟਾਈਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਸਟਾਈਲ ਕਾਫੀ ਲਗਜ਼ਰੀ ਹੈ। ਕਪਿਲ ਸ਼ਰਮਾ ਦੀ ਨੈੱਟਵਰਥ 170 ਕਰੋੜ ਰੁਪਏ ਦੀ ਹੈ ਅਤੇ ਉਨ੍ਹਾਂ ਕੋਲ ਕਈ ਮਹਿੰਗੀਆਂ ਚੀਜ਼ਾਂ ਹਨ।

PunjabKesari

ਪੰਜਾਬ 'ਚ ਹੈ ਕਪਿਲ ਦਾ ਆਲੀਸ਼ਾਨ ਬੰਗਲਾ

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਕੋਲ ਪੰਜਾਬ 'ਚ ਆਲੀਸ਼ਾਨ ਬੰਗਲਾ ਹੈ। ਕਪਿਲ ਜਦੋਂ ਵੀ ਪੰਜਾਬ ਆਉਂਦੇ ਹਨ ਉਹ ਇਸ ਬੰਗਲੇ 'ਚ ਹੀ ਰਹਿੰਦੇ ਹਨ। ਕਪਿਲ ਦੇ ਇਸ ਬੰਗਲੇ ਦੀ ਕੀਮਤ 25 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਮੁਬੰਈ 'ਚ ਕਪਿਲ ਕੋਲ ਡੀ. ਐੱਲ. ਐੱਚ. ਇਨਕਲੇਵ 'ਚ ਮਹਿੰਗੇ ਫਲੈਟ ਹਨ। ਨਜਾਇਜ਼ ਨਿਰਮਾਣ ਕਰਕੇ ਉਨ੍ਹਾਂ ਦਾ ਇਹ ਫਲੈਟ ਵਿਵਾਦਾਂ 'ਚ ਵੀ ਰਿਹਾ ਹੈ। ਕਪਿਲ ਸ਼ਰਮਾ ਦੇ ਇਸ ਫਲੈਟ ਦੀ ਕੀਮਤ 15 ਕਰੋੜ ਰੁਪਏ ਦੱਸੀ ਜਾਂਦੀ ਹੈ।

PunjabKesari

ਲਗਜ਼ਰੀ ਵੈਨਿਟੀ ਵੈਨ ਦੇ ਮਾਲਕ ਹਨ ਕਪਿਲ

ਕਪਿਲ ਸ਼ਰਮਾ ਨੇ ਕੁਝ ਸਮਾਂ ਪਹਿਲਾਂ ਹੀ ਲਗਜ਼ਰੀ ਵੈਨਿਟੀ ਵੈਨ ਖਰੀਦੀ ਹੈ। ਦੱਸ ਦਈਏ ਕਿ ਕਪਿਲ ਦੀ ਵੈਨਿਟੀ ਵੈਨ ਇੰਡਸਟਰੀ ਦੀ ਸਭ ਤੋਂ ਮਹਿੰਗੀ ਵੈਨਿਟੀ ਵੈਨ ਹੈ। ਕਪਿਲ ਦੀ ਵੈਨਿਟੀ ਵੈਨ ਦੀ ਕੀਮਤ 5.5 ਕਰੋੜ ਹੈ। ਇਸ ਨੂੰ ਖਾਸ ਤੌਰ 'ਤੇ ਕਪਿਲ ਲਈ ਦਿਲੀਪ ਛਾਬੜਾ ਨੇ ਡਿਜ਼ਾਈਨ ਕੀਤਾ ਹੈ। ਕਪਿਲ ਦੀਆਂ ਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਕੋਲ 1.19 ਕਰੋੜ ਕੀਮਤ ਵਾਲੀ ਮਰਸਡੀਜ ਹੈ। ਮਰਸਡੀਜ ਤੋਂ ਇਲਾਵਾ ਕਪਿਲ ਦੇ ਕੋਲ ਵਾਲਵੋ ਐਕਸ. ਸੀ. ਵੀ. ਹੈ। ਇਸ ਦੀ ਕੀਮਤ 90 ਤੋਂ 1.3 ਕਰੋੜ ਰੁਪਏ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News