ਕਾਮੇਡੀ ਛੱਡ ਹੁਣ ਇਹ ਕੰਮ ਕਰਨਗੇ ਕਪਿਲ ਸ਼ਰਮਾ, ਵੀਡੀਓ ਸ਼ੇਅਰ ਕਰ ਦਿੱਤੀ ਜਾਣਕਾਰੀ

2/28/2020 9:57:23 AM

ਮੁੰਬਈ (ਬਿਊਰੋ) : ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਕਲਾ ਨਾਲ ਬਹੁਤ ਸਾਰੇ ਦਿਲ ਜਿੱਤੇ ਹਨ। ਹਰ ਹਫਤੇ ਕਪਿਲ ਸ਼ਰਮਾ ਆਪਣੇ ਪ੍ਰੋਗਰਾਮ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਕਾਫੀ ਕਮਾਲ ਕਰਦਾ ਹੈ ਪਰ ਉਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਾਮੇਡੀ ਨਹੀਂ ਸਗੋਂ ਇਕ ਸ਼ੋਅ ਕਰਦੇ ਹੋਏ ਦਿਖਾਈ ਦੇ ਰਿਹਾ ਹਨ। ਇਸ ਵੀਡੀਓ ਨੂੰ ਦੇਖਦਿਆਂ ਇੰਝ ਜਾਪਦਾ ਹੈ ਕਿ ਕਾਮੇਡੀ ਦਾ ਸਰਤਾਜ ਸਟੇਜ 'ਤੇ ਬੈਠ ਕੋਈ ਗੀਤ ਗਾ ਰਿਹਾ ਹੈ। ਕਪਿਲ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਵੀ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, “ਛੇਤੀ ਹੀ ਕੁਝ ਨਵਾਂ ਆ ਰਿਹਾ ਹਨ। ਜੁੜੇ ਰਹੋ।''

 
 
 
 
 
 
 
 
 
 
 
 
 
 

Something new is coming soon 🤗😍 stay tuned 🎻🥁🎷🎺🎸🎹🎼🎧🎤 #firstlove #music #singing #soulmusic #tkss #thekapilsharmashow #comedy #fun #laughter ❤️

A post shared by Kapil Sharma (@kapilsharma) on Feb 25, 2020 at 10:04am PST

ਦੱਸ ਦਈਏ ਕਿ ਕਪਿਲ ਸ਼ਰਮਾ ਦੇ ਇਸ ਕੈਪਸ਼ਨ ਨੂੰ ਦੇਖਦੇ ਹੋਏ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਹ ਆਪਣੇ ਫੈਨਜ਼ ਲਈ ਸਰਪ੍ਰਾਇਜ਼ ਲਿਆਉਣ ਜਾ ਰਿਹਾ ਹੈ, ਜੋ ਕਾਮੇਡੀ ਦੀ ਬਜਾਏ ਗਾਇਕੀ ਨਾਲ ਜੋੜਿਆ ਹੈ। ਬੇਸ਼ੱਕ ਇਸ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਕਿ ਕਪਿਲ ਸ਼ਰਮਾ ਆਪਣੇ ਪ੍ਰਸ਼ੰਸਕਾਂ ਨੂੰ ਕੀ ਤੋਹਫਾ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਗਿਟਾਰ ਵਜਾਉਂਦਾ ਦਿਖਾਈ ਦੇ ਰਿਹਾ ਹੈ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੂੰ ਟੈਲੀਵਿਜ਼ਨ ਸਟਾਰ ਆਫ ਡੈਕਿਡ ਲਈ ਗੋਲਡ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਸ਼ੋਅ ਕਾਫੀ ਧਮਾਲ ਕਰ ਰਿਹਾ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News