ਆਖਿਰ ਕਪਿਲ ਸ਼ਰਮਾ ਨੇ ਚੰਦਨ ਪ੍ਰਭਾਕਰ ਨੂੰ ਕਿਉਂ ਕਿਹਾ ਭੁੱਖਾ? ਜਾਣੋ ਵਜ੍ਹਾ
3/23/2019 4:33:21 PM

ਨਵੀਂ ਦਿੱਲੀ (ਬਿਊਰੋ) — ਕਾਮੇਡੀਅਨ ਕਪਿਲ ਸ਼ਰਮਾ ਨੇ ਹੋਲੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ। ਉਨ੍ਹਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੀ ਪੂਰੀ ਗੈਂਗ ਨਾਲ ਹੋਲੀ ਇੰਜੁਆਏ ਕੀਤੀ। ਹੁਣ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਦੋਸਤ ਦੀ ਹੋਲੀ ਦੇ ਦਿਨ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਕਪਿਲ ਆਪਣੇ ਦੋਸਤਾਂ ਨੂੰ ਭੁੱਖਾ ਦੱਸਿਆ। ਦਰਅਸਲ, ਕਪਿਲ ਸ਼ਰਮਾ ਨੇ ਮਸਤੀ ਕਰਦੇ ਹੋਏ ਕਪਿਲ ਸ਼ਰਮਾ ਸ਼ੋਅ 'ਚ ਚੰਦੂ ਚਾਹਵਾਲਾ ਦਾ ਕਿਰਦਾਰ ਨਿਭਾ ਰਹੇ ਚੰਦਨ ਪ੍ਰਭਾਕਰ ਤੇ ਰਾਜੀਵ ਠਾਕੁਰ ਦੀ ਤਸਵੀਰ ਸ਼ੇਅਰ ਕੀਤੀ ਸੀ। ਉਹ ਦੋਵੇਂ ਬੈਠ ਕੇ ਕੁਝ ਖਾ ਰਹੇ ਸਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਮਜਾਕੀਆ ਤਰੀਕੇ ਨਾਲ ਲਿਖਿਆ, ''2 ਭੁੱਖੇ, ਚੰਦਨ ਪ੍ਰਭਾਕਰ ਤੇ ਰਾਜੀਵ ਠਾਕੁਰ, ਜਿਹੜੇ ਖਾਣਾ ਖਤਮ ਕਰਨ ਤੋਂ ਬਾਅਦ ਵੀ ਪਲੇਟ ਨਹੀਂ ਛੱਡ ਰਹੇ।''
2 bhookhe @haanjichandan n @rajivthakur007 jo khana khatam hone k baad b plate nahin chod rahe 🙈 #Holi #bhaangkesideeffects 👊@almostbharat pic.twitter.com/uHEpQQ6rQB
— KAPIL (@KapilSharmaK9) March 22, 2019
ਦੱਸ ਦਈਏ ਕਿ ਰਾਜੀਵ ਤੇ ਚੰਦਨ ਕਪਿਲ ਸ਼ਰਮਾ ਨਾਲ ਕਾਫੀ ਸਮੇਂ ਤੋਂ ਹੈ। ਕਪਿਲ ਸ਼ਰਮਾ ਸ਼ੋਅ ਦੇ ਦੂਜੇ ਸੀਜ਼ਨ 'ਚ ਚੰਦਨ ਸ਼ੁਰੂ 'ਚ ਤਾਂ ਮਿਸਿੰਗ ਨਜ਼ਰ ਆਇਆ ਸੀ ਪਰ ਹੁਣ ਉਹ ਸ਼ੋਅ 'ਚ ਨਜ਼ਰ ਆ ਰਿਹਾ ਹੈ। ਅਜਿਹੀਆਂ ਖਬਰਾਂ ਆਈਆਂ ਸਨ ਕਿ ਦੋਵਾਂ 'ਚ ਕੋਈ ਅਣਬਨ ਹੋ ਗਈ ਹੈ, ਇਸੇ ਕਾਰਨ ਚੰਦਨ ਸ਼ੋਅ 'ਚ ਨਜ਼ਰ ਨਹੀਂ ਆ ਰਿਹਾ ਸੀ। ਫੈਨਜ਼ ਨੇ ਇਸ ਨੂੰ ਲੈ ਕੇ ਸਵਾਲ ਵੀ ਖੜ੍ਹੇ ਕੀਤੇ ਸਨ। ਫੈਨਜ਼ ਦਾ ਜਵਾਬ ਦਿੰਦੇ ਹੋਏ ਚੰਦਨ ਪ੍ਰਭਾਕਰ ਨੇ ਕਿਹਾ ਸੀ, ''ਤੁਹਾਡੇ ਪਿਆਰ ਲਈ ਧੰਨਵਾਦ। ਮੈਂ ਕਿਸੇ ਵੀ ਐਪੀਸੋਡ ਨੂੰ ਜਾਣ ਬੁੱਝ ਕੇ ਮਿਸ ਨਹੀਂ ਕਰ ਰਿਹਾ ਹਾਂ ਪਰ ਸ਼ਾਇਦ ਮੇਰਾ ਕਿਰਦਾਰ ਹੁਣ ਖਾਸ ਪ੍ਰਭਾਵ ਨਹੀਂ ਪਾ ਰਿਹਾ ਹੈ। ਇਸ ਲਈ ਉਹ ਮੈਨੂੰ ਐਪੀਸੋਡਸ 'ਚ ਨਹੀਂ ਲੈ ਰਹੇ ਹਨ। ਤੁਹਾਨੂੰ ਮੇਰੇ ਵਲੋਂ ਕਾਫੀ ਜ਼ਿਆਦਾ ਪਿਆਰ ਤੇ ਸ਼ੁੱਭਕਾਮਨਾਵਾਂ। ਹੁਣ ਫਾਈਨਲੀ ਚੰਦਨ ਸ਼ੋਅ 'ਚ ਨਜ਼ਰ ਆ ਰਿਹਾ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ