ਪਤਨੀ ਗਿੰਨੀ ਦੇ ਪਿਆਰ ਨੂੰ ਲੈ ਕੇ ਕਪਿਲ ਨੇ ਖੋਲ੍ਹਿਆ ਇਹ ਰਾਜ਼, ਗੁਰਪ੍ਰੀਤ ਘੁੱਗੀ ਨੂੰ ਦੱਸੀ ਕਹਾਣੀ

2/12/2020 10:40:15 AM

ਮੁੰਬਈ (ਬਿਊਰੋ) : 'ਦਿ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਅਤੇ ਅਦਾਕਾਰ ਕਪਿਲ ਸ਼ਰਮਾ ਹਾਲ ਹੀ 'ਚ ਇਕ ਪੰਜਾਬੀ ਕਾਮੇਡੀ ਚੈਟ ਸ਼ੋਅ 'ਚ ਨਜ਼ਰ ਆਏ। ਇਸ ਪੰਜਾਬੀ ਕਾਮੇਡੀ ਚੈਟ ਸ਼ੋਅ ਨੂੰ ਇਨ੍ਹਾਂ ਦੇ ਕਰੀਬੀ ਦੋਸਤ ਅਦਾਕਾਰ ਘੁੱਗੀ ਹੋਸਟ ਕਰ ਰਹੇ ਹਨ। ਇਸ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਵੀਡੀਓ ਜਾਰੀ ਕਰਦੇ ਹੋਏ ਦਿੱਤੀ। ਸ਼ੋਅ ਦੌਰਾਨ ਜਦੋਂ ਕਪਿਲ ਸ਼ਰਮਾ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਆਪਣੀ ਪਤਨੀ ਗਿੰਨੀ ਨਾਲ ਪਿਆਰ ਦਾ ਅਹਿਸਾਸ ਕਦੋ ਹੋਇਆ। ਇਸ ਦਾ ਜਵਾਬ ਦਿੰਦੇ ਹੋਏ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਜਵਾਬ ਹੁਣ ਤੱਕ ਪਤਾ ਨਹੀਂ ਚੱਲਿਆ ਹੈ। ਪੰਜਾਬੀ ਕਾਮੇਡੀ ਚੈਟ ਸ਼ੋਅ ਦੌਰਾਨ ਕਪਿਲ ਸ਼ਰਮਾ ਪਠਾਨੀ ਲੁੱਕ 'ਚ ਕਾਫੀ ਆਕਰਸ਼ਕ ਲੱਗ ਰਹੇ ਸਨ, ਜਿਸ ਦੌਰਾਨ ਦਰਸ਼ਕਾਂ ਨੂੰ ਉਨ੍ਹਾਂ ਦਾ ਮਜ਼ਾਕੀਆ ਅੰਦਾਜ਼ ਦੇਖਣ ਨੂੰ ਮਿਲਿਆ। ਸ਼ੋਅ ਦੌਰਾਨ ਕਪਿਲ ਕਾਫੀ ਮਸਤੀ ਕਰਦੇ ਵੀ ਨਜ਼ਰ ਆਏ। ਸ਼ੋਅ 'ਚ ਜਦੋਂ ਕਪਿਲ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਵੀ ਪਤਾ ਨਹੀਂ ਹੈ ਕਿ ਉਨ੍ਹਾਂ ਨੂੰ ਗਿੰਨੀ ਨਾਲ ਪਿਆਰ ਦਾ ਅਹਿਸਾਸ ਕਦੋਂ ਹੋਇਆ। ਉਦੋਂ ਹੋਸਟ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਤੁਹਾਨੂੰ ਭਰੋਸਾ ਹੈ ਕਿ ਉਨ੍ਹਾਂ ਨਾਲ ਪਿਆਰ ਹੋ ਗਿਆ ਹੈ ਪਰ ਇਸ ਬਾਰੇ ਗੰਭੀਰ ਨਹੀਂ ਹੋ? ਜਿਸ ਤੋਂ ਬਾਅਦ ਮਜਾਕੀਆ ਅੰਦਾਜ਼ 'ਚ ਕਪਿਲ ਕਹਿੰਦੇ ਹਨ ਕਿ ਤੁਸੀਂ ਮੇਰਾ ਤਲਾਕ ਕਰਵਾ ਦੇਵੋਗੇ।

 
 
 
 
 
 
 
 
 
 
 
 
 
 

Best wishes to dear @ghuggigurpreet paji n my friend @rajievdhingra for their new show #hasdeyadegharvasde on @zeepunjabi_off 🤗🙏

A post shared by Kapil Sharma (@kapilsharma) on Feb 8, 2020 at 3:44am PST

ਪੰਜਾਬੀ ਕਾਮੇਡੀ ਚੈਟ ਸ਼ੋਅ ਦੀ ਗੱਲ ਕਰੀਏ ਤਾਂ ਘੁੱਗੀ ਦੇ ਨਾਲ, ਅਦਾਕਾਰਾ ਅਤੇ ਗਾਇਕਾ ਖੁਸ਼ਬੂ ਗਰੇਵਾਲ ਵੀ ਸ਼ੋਅ ਵਿੱਚ ਵਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਦੋਸਤ ਘੁੱਗੀ ਅਤੇ ਰਾਜੀਵ ਢੀਂਗਰਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਦੱਸ ਦੇਈਏ ਕਿ ਹਾਲ ਹੀ 'ਚ ਕਪਿਲ ਅਤੇ ਗਿੰਨੀ ਦੇ ਘਰ ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ ਹੋਇਆ ਹੈ। ਪਤੀ-ਪਤਨੀ ਨੇ ਜਿਸ ਦਾ ਨਾਂ ਇਨਾਇਆ ਰੱਖਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News