ਕਪਿਲ ਸ਼ਰਮਾ ਨੇ ਮੀਕਾ ਸਿੰਘ, ਜਸਬੀਰ ਜੱਸੀ ਤੇ ਭਾਰਤੀ ਸਿੰਘ ਨਾਲ ਮਿਲ ਕੇ ਮਨਾਇਆ ਗਿੰਨੀ ਚਤਰਥ ਦਾ ਜਨਮਦਿਨ
11/19/2019 1:25:02 PM
ਮੁੰਬਈ(ਬਿਊਰੋ)- ਇੰਡੀਅਨ ਕਮੇਡੀ ਕਪਿਲ ਸ਼ਰਮਾ ਸਿਰਫ ਆਪਣੇ ਸ਼ੋਅ ਕਰਕੇ ਹੀ ਸੁਰਖੀਆਂ ‘ਚ ਨਹੀਂ ਰਹਿੰਦੇ ਸਗੋਂ ਆਪਣੀ ਨਿੱਜ਼ੀ ਜ਼ਿੰਦਗੀ ਕਾਰਨ ਵੀ ਚਰਚਾ ‘ਚ ਛਾਏ ਰਹਿੰਦੇ ਹਨ। ਕਪਿਲ ਸ਼ਰਮਾ ਬਹੁਤ ਜਲਦ ਪਿਤਾ ਬਨਣ ਵਾਲੇ ਹਨ।
ਹਾਲ ਹੀ ’ਚ ਕਪਿਲ ਸ਼ਰਮਾ ਨੇ ਆਪਣੀ ਪਤਨੀ ਗਿੰਨੀ ਚਤਰਥ ਦਾ ਵਿਆਹ ਤੋਂ ਬਾਅਦ ਪਹਿਲਾ ਜਨਮਦਿਨ ਮਨਾਇਆ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀ ’ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਉਹ ਮੀਕਾ ਸਿੰਘ, ਭਾਰਤੀ ਸਿੰਘ ਤੇ ਜਸਬੀਰ ਜੱਸੀ ਨਾਲ ਮਿਲ ਕੇ ਆਪਣੀ ਪਤਨੀ ਗਿੰਨੀ ਦਾ ਜਨਮਦਿਨ ਮਨਾਉਂਦੇ ਨਜ਼ਰ ਆ ਰਹੇ ਹਨ।

ਇਸ ਤੋਂ ਇਲਾਵਾ ਕਪਿਲ ਨੇ ਆਪਣੇ ਇੰਸਟਾਗ੍ਰਾਮ ’ਤੇ ਗਿੰਨੀ ਚਤਰਥ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਕੈਪਸ਼ਨ ‘ਚ ਕਪਿਲ ਨੇ ਲਿਖਿਆ ਹੈ, ‘‘ਜਨਮ ਦਿਨ ਮੁਬਾਰਕ ਹੋ ਮੇਰੀ ਸਭ ਤੋਂ ਵਧੀਆ ਦੋਸਤ ਗਿੰਨੀ ਤੇ ਹੁਣ ਮੈਂ ਮੇਰੇ ਬੱਚੇ ਦੀ ਹੋਣ ਵਾਲੀ ਮਾਂ ਨੂੰ ਬਹੁਤ ਸਾਰਾ ਪਿਆਰ ਤੇ ਇੰਨਾ ਕੁਝ ਦੇਣ ਲਈ ਬਹੁਤ ਸਾਰਾ ਧੰਨਵਾਦ’’।

ਕਪਿਲ ਸ਼ਰਮਾ ਨੇ ਪਿਛਲੇ ਸਾਲ ਦਸੰਬਰ ਮਹੀਨੇ ‘ਚ ਗਿੰਨੀ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ‘ਚ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੇ ਨਾਮੀ ਸਿਤਾਰੇ ਸ਼ਾਮਿਲ ਹੋਏ ਸਨ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
