ਤਾਂ ਇਸ ਵਜ੍ਹਾ ਕਰਕੇ ਸਿੱਧੂ ਨੇ ਛੱਡਿਆ ਸੀ ਕਪਿਲ ਦਾ ਸ਼ੋਅ, ਉਰਵਸ਼ੀ ਨਾਲ ਜੁੜਿਆ ਕੁਨੈਕਸ਼ਨ
11/19/2019 2:09:13 PM
ਨਵੀਂ ਦਿੱਲੀ (ਬਿਊਰੋ) — ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਫੈਨਜ਼ ਦੀ ਸੰਖਿਆ ਘੱਟ ਨਹੀਂ ਹੈ। ਉਸ ਦਾ 'ਦਿ ਕਪਿਲ ਸ਼ਰਮਾ ਸ਼ੋਅ' ਵੀ ਕਾਫੀ ਲੋਕਪ੍ਰਿਯ ਹੈ। ਪਿਛਲੇ ਦਿਨੀਂ ਕਪਿਲ ਸ਼ਰਮਾ ਨੇ ਖੁਦ ਇਸ ਸ਼ੋਅ 'ਚ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸ਼ੋਅ 'ਚ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇਹ 'ਰਾਜ਼' ਖੋਲ੍ਹਿਆ ਹੈ ਕਿ ਆਖਿਰ ਨਵਜੋਤ ਸਿੰਘ ਸਿੱਧੂ ਉਸ ਦਾ ਸ਼ੋਅ ਛੱਡ ਕੇ ਕਿਉਂ ਗਏ। ਦਰਅਸਲ, ਪਿਛਲੇ ਦਿਨੀਂ ਬਾਲੀਵੁੱਡ ਦੀ ਅਪਕਮਿੰਗ ਫਿਲਮ 'ਪਾਗਲਪੰਤੀ' ਦੀ ਸਟਾਰਕਾਸਟ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਨ। ਇਸ 'ਚ ਅਨਿਲ ਕਪੂਰ, ਅਰਸ਼ਦ ਵਾਰਸੀ, ਜਾਨ ਅਬ੍ਰਾਹਮ ਤੇ ਉਰਵਸ਼ੀ ਰੌਤੇਲਾ ਸ਼ਾਮਲ ਹੋਏ ਸਨ।
ਦੱਸ ਦਈਏ ਕਿ ਇੰਸਟਾਗ੍ਰਾਮ 'ਤੇ ਕਪਿਲ ਸ਼ਰਮਾ ਨੇ ਇਸ ਸ਼ੋਅ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਪਿਲ ਸ਼ਰਮਾ ਆਪਣੇ ਮਜਜ਼ਾਕੀਆ ਅੰਦਾਜ਼ 'ਚ ਅਨਿਲ ਕਪੂਰ, ਅਰਸ਼ਦ ਵਾਰਸੀ ਤੇ ਉਰਵਸ਼ੀ ਰੌਤੇਲਾ ਨਾਲ ਗੱਲਬਾਤ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਨੇ ਰਾਜ਼ ਖੋਲ੍ਹਿਆ ਕਿ ਆਖਿਰ ਨਵਜੋਤ ਸਿੰਘ ਸਿੱਧੂ ਉਸ ਦੇ ਸ਼ੋਅ 'ਚ ਵਾਪਸ ਕਿਉਂ ਨਹੀਂ ਪਰਤ ਰਹੇ। ਦਰਅਸਲ, ਅਨਿਲ ਕਪੂਰ ਨੇ ਕਪਿਲ ਨੂੰ ਮਜ਼ਾਕ 'ਚ ਕਿਹਾ ਉਰਵਸ਼ੀ ਰੌਤੇਲਾ ਨੂੰ ਦੇਖ ਕੇ ਆਪਣੇ ਜ਼ਜਬਾਤ ਸਾਹਮਣੇ ਆ ਜਾਂਦੇ ਹਨ। ਇਸ ਤੋਂ ਬਾਅਦ ਦੀ ਚਰਚਾ 'ਚ ਕਪਿਲ ਸ਼ਰਮਾ ਨੇ ਕਿਹਾ, ''ਉਰਵਸ਼ੀ ਰੌਤੇਲਾ ਤੁਹਾਡਾ ਜਾਦੂ ਚੱਲ ਰਿਹਾ ਹੈ। ਤੁਸੀਂ ਤਪੱਸਿਆ ਭੰਗ ਕਰ ਦਿੱਤੀ। ਤੁਹਾਨੂੰ ਪਤਾ ਹੈ ਕਿ ਜਦੋਂ ਤੁਸੀਂ ਪਿਛਲੀ ਵਾਰ ਆਏ ਸੀ ਤਾਂ ਸਿੱਧੂ ਤੁਹਾਡੇ ਪਿੱਛੇ-ਪਿੱਛੇ ਚੱਲੇ ਗਏ ਸਨ ਪਰ ਹਾਲੇ ਤੱਕ ਵਾਪਸ ਨਹੀਂ ਆਏ। ਇਸ ਤੋਂ ਬਾਅਦ ਸਾਰੇ ਖੂਬ ਹੱਸਦੇ ਹਨ।
ਦੱਸਣਯੋਗ ਹੈ ਕਿ ਅਰਚਨਾ ਪੂਰਨ ਸਿੰਘ ਨੇ ਆਪਣੀ ਫੀਸ ਨੂੰ ਲੈ ਕੇ ਦੁੱਖ ਜ਼ਾਹਿਰ ਕਰ ਚੁੱਕੀ ਹੈ। ਅਰਚਨਾ ਨੇ ਕਪਿਲ ਦੇ ਸ਼ੋਅ 'ਚ ਕਿਹਾ ਸੀ ''ਮੈਂ ਨਵਜੋਤ ਸਿੰਘ ਸਿੱਧੂ ਬਣਨਾ ਚਾਹੁੰਦੀ ਹੈ। ਮੈਂ ਉਹੀ ਕੰਮ ਕਰ ਰਹੀ ਹਾਂ, ਜੋ ਸਿੱਧੂ ਜੀ ਕਰਦੇ ਸਨ ਹਾਲਾਂਕਿ ਮੈਨੂੰ ਉਨ੍ਹਾਂ ਜਿੰਨੀ ਫੀਸ ਨਹੀਂ ਮਿਲ ਰਹੀ। ਸਿੱਧੂ ਬਣਨ 'ਤੇ ਘੱਟੋਂ-ਘੱਟ ਫੀਸ ਤਾਂ ਜ਼ਿਆਦਾ ਮਿਲੇਗੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
