ਪੰਜਾਬੀ ਕਲਾਕਰਾਂ 'ਚ ਛਿੜੇ ਕਪਿਲ ਸ਼ਰਮਾ ਦੀ ਧੀ ਦੇ ਚਰਚੇ, ਵਾਇਰਲ ਹੋਈਆਂ ਕਿਊਟ ਤਸਵੀਰਾਂ

4/2/2020 11:59:53 AM

ਜਲੰਧਰ (ਵੈੱਬ ਡੈਸਕ) - ਭਾਰਤੀ ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਧੀ ਦੀਆਂ ਕੁਝ ਖਾਸ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦੁਰਗਾ ਅਸ਼ਟਮੀ ਦੇ ਖਾਸ ਮੌਕੇ 'ਤੇ ਕਪਿਲ ਨੇ ਵੀ ਕੰਜਕਾਂ ਪੂਜਣ ਕੀਤਾ ਸੀ।

 
 
 
 
 
 
 
 
 
 
 
 
 
 

Jai mata di 🙏 #ashtami #kanjakpoojan #daddysgirl #anayra #daughter 😍 #3monthsold #gratitude 🙏 🧿

A post shared by Kapil Sharma (@kapilsharma) on Apr 1, 2020 at 6:32am PDT

ਇਸ ਮੌਕੇ ਉਨ੍ਹਾਂ ਨੇ ਆਪਣੀ ਧੀ ਨੂੰ ਵੀ ਇਸ ਪੂਜਾ ਵਿਚ ਸ਼ਾਮਿਲ ਕੀਤਾ ਸੀ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਹਨ। 3 ਮਹੀਨੇ ਦੀ ਅਨਾਇਰਾ ਨੇ ਪਿੰਕ ਤੇ ਯੈਲੋ ਰੰਗ ਦੀ ਫਰਾਕ ਪਾਈ ਹੈ ਅਤੇ ਸਿਰ 'ਤੇ ਚੁੰਨੀ ਲਈ ਹੈ। ਇਨ੍ਹਾਂ ਤਸਵੀਰਾਂ ਵਿਚ ਅਨਾਇਰਾ ਹੱਸਦੀ ਹੋਈ ਕਾਫੀ ਸੋਹਣੀ ਲੱਗ ਰਹੀ ਹੈ। 

ਇਸਦੇ ਚਲਦਿਆਂ ਫੈਨਜ਼ ਤੋਂ ਇਲਾਵਾ ਸੈਲੀਬ੍ਰਿਟੀ ਜਿਵੇਂ ਬਾਦਸ਼ਾਹ, ਨੇਹਾ ਕੱਕੜ, ਬੀ ਪਰਾਕ, ਗੁਰੂ ਰੰਧਾਵਾ ਵੀ ਆਪਣੇ-ਆਪ ਨੂੰ ਕੁਮੈਂਟ ਕਰਨ ਤੋਂ ਰੋਕ ਨਾ ਸਕੇ। ਅਨਾਇਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਇਸੇ ਕਰਕੇ ਹੀ ਅਨਾਇਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ 1 ਮਿਲੀਅਨ ਤੋਂ ਵੱਧ ਲਾਇਕਸ ਆ ਚੁੱਕੇ ਹਨ।
PunjabKesari
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਨੇ ਪਿਛਲੇ ਸਾਲ 10 ਦਸੰਬਰ ਨੂੰ ਗਿੰਨੀ ਚਤਰਥ ਦੇ ਘਰ ਬੱਚੀ ਦੀਆਂ ਕਿਲਕਾਰੀਆਂ ਗੂੰਜੀਆਂ ਸਨ। ਹਾਲ ਹੀ ਵਿਚ ਕਪਿਲ ਸ਼ਰਮਾ ਨੇ 'ਕੋਰੋਨਾ ਸੰਕਟ' ਨਾਲ ਨਜਿੱਠਣ ਲਈ ਭਾਰਤ ਸਰਕਾਰ ਨੂੰ 50 ਲੱਖ ਰੁਪਏ ਪ੍ਰਧਾਨ ਮੰਤਰੀ ਰਾਹਤ ਕੋਸ਼ ਵਿਚ ਦਾਨ ਦਿੱਤੇ ਹਨ।

 
 
 
 
 
 
 
 
 
 
 
 
 
 

It's time to stand together with the ones who need us. Contributing Rs.50 lakhs to the PM relief fund towards the #fightagainstcorona. Request everyone to #stayhome #staysafe #jaihind #PMrelieffund @narendramodi 🙏 🇮🇳

A post shared by Kapil Sharma (@kapilsharma) on Mar 26, 2020 at 2:01am PDT


 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News