ਕਰਮਜੀਤ ਵਿਰਦੀ ਡਿਊਟ ਗੀਤ 'ਲਾਈਟ ਆਫ' ਨਾਲ ਚਰਚਾ 'ਚ

6/3/2019 9:24:56 PM

ਜਲੰਧਰ(ਸੋਮ)— ਅਨੇਕਾਂ ਹਿੱਟ ਗੀਤਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਕਰਮਜੀਤ ਵਿਰਦੀ ਆਪਣੇ ਨਵੇਂ ਗੀਤ 'ਲਾਈਟ ਆਫ' ਨਾਲ ਇਕ ਵਾਰ ਫਿਰ ਚਰਚਾ 'ਚ ਹੈ। ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਮਨੀ ਗਰੋਵਰ ਨੇ ਦੱਸਿਆ ਕਿ ਇਸ ਡਿਊਟ ਗੀਤ 'ਚ ਗਾਇਕ ਕਰਮਜੀਤ ਵਿਰਦੀ ਦਾ ਸਾਥ ਦਿੱਤਾ ਹੈ ਪੰਜਾਬ ਦੀ ਮਸ਼ਹੂਰ ਗਾਇਕਾ ਗੁਰਲੇਜ ਅਖਤਰ ਨੇ ਜਿਸ ਨੂੰ ਐੱਸ. ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਜੱਗੀ ਜਗੋਵਾਲ ਨੇ ਕਲਮਬੱਧ ਕੀਤਾ ਹੈ। ਇਸ ਦਾ ਵੀਡੀਓ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ ।ਵੀਡੀਓ ਮਨੀ ਗਰੋਵਰ ਵੱਲੋਂ ਹੀ ਬਣਾਈ ਗਈ ਹੈ ਇਹ ਗੀਤ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਖੂਬ ਚੱਲ ਰਿਹਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲ ਰਿਹਾ ਹੈ ।  ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News