21 ਜੂਨ ਨੂੰ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫਿਲਮ 'ਛੜਾ'

6/4/2019 9:19:17 AM

ਜਲੰਧਰ (ਬਿਊਰੋ) — ਕੁਝ ਸਮਾਂ ਪਹਿਲਾਂ ਅਸੀਂ ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੀ ਤਸਵੀਰ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕੱਠੇ ਦੇਖਿਆ ਸੀ ਅਤੇ ਇਥੋਂ ਤੱਕ ਕਿ ਇਕ ਵੀਡੀਓ ਨੂੰ ਵੀ ਦੇਖਿਆ ਸੀ, ਜਿਸ ਨੂੰ ਦਿਲਜੀਤ ਨੇ ਪੋਸਟ ਕੀਤਾ ਸੀ ਪਰ ਸਾਨੂੰ ਓਦੋਂ ਇਹ ਨਹੀਂ ਪਤਾ ਸੀ ਕਿ ਇਸ ਦਾ ਮਤਲਬ ਕੀ ਹੈ। ਬੀਤੇ ਦਿਨੀਂ ਫਿਲਮ 'ਛੜਾ' ਦਾ ਨਵਾਂ ਗੀਤ ਰਿਲੀਜ਼ ਹੋਇਆ, ਜਿਸ 'ਚ ਦਿਲਜੀਤ ਅਤੇ ਸੋਨਮ ਬਾਜਵਾ ਦੇ ਸਸਪੈਂਸ ਦਾ ਪਤਾ ਲੱਗਾ। ਦਿਲਜੀਤ ਅਤੇ ਨੀਰੂ ਬਾਵਜਾ ਨਾਲ ਇਸ ਫਿਲਮ 'ਚ ਸੋਨਮ ਬਾਜਵਾ ਵੀ ਸ਼ਾਮਲ ਹੈ।

ਹਾਲ ਹੀ ਵਿਚ ਜਾਰੀ ਕੀਤੇ ਗਏ ਪੋਸਟਰ ਅਤੇ ਗੀਤ ਨਾਲ ਇਸ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜੋੜੀ ਕਿੰਨੀ ਹੌਟ ਲੱਗ ਰਹੀ ਹੈ ਅਤੇ ਸਕ੍ਰੀਨ 'ਤੇ ਧੂਮ ਮਚਾਉਣ ਲਈ ਤਿਆਰ ਹੈ। ਗੀਤ 'ਚ ਦਿਲਜੀਤ ਆਪਣੀ ਮਾਂ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਸੋਨਮ ਬਾਜਵਾ ਉਸ ਦੀ ਨੂੰਹ ਹੈ, ਜਿਸ ਤੋਂ ਬਾਅਦ ਗੀਤ ਸ਼ੁਰੂ ਹੋ ਜਾਂਦਾ ਹੈ। ਸੋਨਮ ਬਾਜਵਾ ਇਸ ਫਿਲਮ 'ਚ ਕੀ ਰੋਲ ਅਦਾ ਕਰ ਰਹੀ ਹੈ, ਇਹ ਜਾਣਨ ਲਈ ਉਡੀਕ ਕਰਨੀ ਪਵੇਗੀ। ਅਜਿਹਾ ਲੱਗਦਾ ਹੈ ਕਿ ਇਹ ਤਿੱਕੜੀ ਇਕ ਵਾਰ ਫਿਰ ਤੋਂ ਧੂਮ ਮਚਾਉਣ ਲਈ ਤਿਆਰ ਹੈ। ਫਿਲਮ ਜਗਦੀਪ ਸਿੱਧੂ ਵਲੋਂ ਲਿਖਤ ਅਤੇ ਨਿਰਦੇਸ਼ਿਤ ਹੈ। ਅਤੁਲ ਭੱਲਾ, ਅਮਿਤ ਭੱਲਾ, ਅਨੁਰਾਗ ਸਿੰਘ, ਅਮਨ ਗਿਲ ਅਤੇ ਪਵਨ ਗਿੱਲ ਵਲੋਂ ਨਿਰਮਤ ਇਹ ਫਿਲਮ 21 ਜੂਨ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News