ਗਿੱਪੀ ਗਰੇਵਾਲ ਅਤੇ ਕਰਨ ਔਜਲਾ ਹੋਏ ਇਕੱਠੇ, ਜਲਦ ਕਰਨਗੇ ਵੱਡੇ ਪ੍ਰੋਜੈਕਟ ਦਾ ਐਲਾਨ

11/9/2019 8:45:00 AM

ਜਲੰਧਰ (ਬਿਊਰੋ) — ਗੀਤਾਂ ਦਾ ਮਸ਼ੀਨ ਅਖਵਾਉਣ ਵਾਲੇ ਮਸ਼ਹੂਰ ਕਰਨ ਔਜਲਾ ਹਮੇਸ਼ਾ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ ਹੁਣ ਹਰ ਕਿਸੇ ਦੀ ਪਸੰਦੀਦਾ ਲਿਸਟ 'ਚ ਮੌਜੂਦ ਹਨ। ਉੱਥੇ ਹੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ 'ਡਾਕਾ' ਤੇ 'ਅਰਦਾਸ ਕਰਾਂ' ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਵੀ ਡਾਕੇ ਮਾਰ ਰਹੇ ਹਨ। ਕਰਨ ਔਜਲਾ ਅਤੇ ਗਿੱਪੀ ਗਰੇਵਾਲ ਹੁਣ ਬਹੁਤ ਜਲਦ ਇਕੱਠੇ ਕਿਸੇ ਵੱਡੇ ਪ੍ਰੋਜੈਕਟ 'ਚ ਨਜ਼ਰ ਆਉਣਗੇ, ਜਿਸ ਦਾ ਐਲਾਨ ਵੀ ਉਹ ਜਲਦ ਹੀ ਕਰਨ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਟੋਰੀ ਪਾ ਕੇ ਦਿੱਤੀ ਹੈ। ਇਸ ਵੀਡੀਓ 'ਚ ਕਰਨ ਔਜਲਾ ਆਖਦਾ ਨਜ਼ਰ ਆ ਰਿਹਾ ਹੈ ਕਿ ''ਤਿਆਰ ਹੋ ਜਾਓ ਬਹੁਤ ਜਲਦ ਕੁਝ ਵੱਡਾ ਹੋਣ ਵਾਲਾ ਹੈ।'' ਹੁਣ ਦੋਵੇਂ ਜਾਣੇ ਆਖਿਰ ਕਿਹੜੇ ਪ੍ਰੋਜੈਕਟ ਦਾ ਐਲਾਨ ਕਰਦੇ ਹਨ ਉਹ ਕੋਈ ਫਿਲਮ ਹੁੰਦੀ ਹੈ ਜਾਂ ਫਿਰ ਗੀਤ ਜਾਂ ਫਿਰ ਹੋ ਸਕਦਾ ਹੈ ਇਸ ਤੋਂ ਵੀ ਕੋਈ ਵੱਡਾ ਸਰਪ੍ਰਾਈਜ਼ ਦਰਸ਼ਕਾਂ ਲਈ ਲੈ ਕੇ ਆਉਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

PunjabKesari

ਦੱਸ ਦਈਏ ਕਿ ਹਾਲ ਹੀ 'ਚ ਕਰਨ ਔਜਲਾ ਦਾ ਗੀਤ 'ਹਿੰਟ' ਰਿਲੀਜ਼ ਹੋਇਆ ਹੈ, ਜੋ ਕਿ ਹਰ ਪਾਸੇ ਛਾਇਆ ਹੋਇਆ ਹੈ। ਇਹ ਗੀਤ ਯੂਟਿਊਬ 'ਤੇ ਟਰੈਂਡਿੰਗ ਲਿਸਟ 'ਚ ਬਣਿਆ ਹੋਇਆ ਹੈ। ਉੱਥੇ ਹੀ ਗਿੱਪੀ ਗਰੇਵਾਲ ਵੀ 1 ਨਵੰਬਰ ਨੂੰ ਰਿਲੀਜ਼ ਹੋਈ ਫਿਲਮ 'ਡਾਕਾ' ਦੀ ਸਫਲਤਾ ਦਾ ਅਨੰਦ ਮਾਣ ਰਹੇ ਹਨ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News