ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਕਰਨ ਔਜਲਾ ਦਾ ਗੀਤ ''Red Eyes''
2/26/2020 10:22:00 AM
 
            
            ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਗਾਇਕ ਕਰਨ ਔਜਲਾ, ਜਿਨ੍ਹਾਂ ਨੂੰ 'ਗੀਤਾਂ ਦੀ ਮਸ਼ੀਨ' ਆਖੇ ਜਾਣ ਵਾਲੇ ਕਰਨ ਔਜਲਾ ਲਗਾਤਾਰ ਇਕ ਤੋਂ ਬਾਅਦ ਇਕ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਰਹੇ ਹਨ। ਹੁਣ ਇਕ ਵਾਰ ਫਿਰ ਕਰਨ ਔਜਲਾ ਡਿਊਟ ਗੀਤਾਂ ਦੀ ਮੱਲਿਕਾ ਗੁਰਲੇਜ ਅਖਤਰ ਨਾਲ ਨਵਾਂ ਗੀਤ 'ਰੈੱਡ ਆਈਜ' ਲੈ ਕੇ ਆਏ ਹਨ। ਚੱਕਵੀ ਬੀਟ ਵਾਲਾ ਇਹ ਗੀਤ ਸੋਸ਼ਲ ਮੀਡਿਆ 'ਤੇ ਖੂਬ ਛਾਇਆ ਹੋਇਆ ਹੈ। ਇਸ ਗੀਤ ਦੇ ਬੋਲ ਹਮੇਸ਼ਾ ਦੀ ਤਰ੍ਹਾਂ ਕਰਨ ਔਜਲਾ ਦੀ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਪਰੂਫ ਵਲੋਂ ਤਿਆਰ ਕੀਤਾ ਗਿਆ ਹੈ।
ਦੱਸ ਦਈਏ ਕਰਨ ਔਜਲਾ ਜਿਹੜੇ ਇਨ੍ਹੀਂ ਦਿਨੀਂ ਭਾਰਤ ਦੇ ਦੌਰੇ 'ਤੇ ਹਨ ਅਤੇ ਲਗਾਤਾਰ ਲਾਈਵ ਸ਼ੋਅਜ਼ 'ਚ ਰੁੱਝੇ ਹੋਏ ਹਨ। ਉਹ ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਗੱਲ ਕਰੀਏ ਕਰਨ ਔਜਲਾ ਦੇ ਕੰਮ ਦੀ ਤਾਂ ਉਹ ਗਾਇਕ ਹੋਣ ਦੇ ਨਾਲ-ਨਾਲ ਗੀਤਕਾਰ ਵੀ ਹਨ, ਜਿਨ੍ਹਾਂ ਦੀ ਕਲਮ 'ਚੋਂ ਨਿਕਲੇ ਗੀਤ ਨਾਮੀ ਗਾਇਕ ਜਿਵੇਂ ਦੀਪ ਜੰਡੂ, ਜੱਸੀ ਗਿੱਲ, ਗੁਰਲੇਜ਼ ਅਖ਼ਤਰ, ਹਰਫ ਚੀਮਾ, ਦਿਲਪ੍ਰੀਤ ਢਿੱਲੋਂ ਵਰਗੇ ਕਈ ਨਾਮੀ ਗਾਇਕ ਵੀ ਗਾ ਚੁੱਕੇ ਹਨ। ਕਰਨ ਔਜਲਾ  ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਗੀਤ ਦਿੱਤੇ ਹਨ, ਜੋ ਕਿ ਬਹੁਤ ਸੁਪਰਹਿੱਟ ਹਨ।
ਦੱਸਣਯੋਗ ਹੈ ਹਾਲ ਹੀ 'ਚ ਕਰਨ ਔਜਲਾ ਦਾ ਗੀਤ 'ਚਿੱਟਾ ਕੁੜਤਾ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਕਰਨ ਔਜਲਾ 'ਇੰਕ', 'ਹਿਸਾਬ', 'ਕੋਈ ਚੱਕਰ ਨਹੀਂ', 'ਹਿੰਟ', 'ਹੇਅਰ' ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            