ਪ੍ਰਿਆ ਪ੍ਰਕਾਸ਼ ਦੀਆਂ ਇਹ ਅਦਾਵਾਂ ਦੇਖ ਸ਼ਰਮਾਏ ਡੋਨਾਲਡ ਟਰੰਪ, ਵੀਡੀਓ ਵਾਇਰਲ
2/26/2020 10:44:12 AM
 
            
            ਨਵੀਂ ਦਿੱਲੀ (ਬਿਊਰੋ) — ਇੰਟਰਨੈੱਟ ਸੈਂਸੇਸ਼ਨ ਪ੍ਰਿਆ ਪ੍ਰਕਾਸ਼ ਵਾਰੀਅਰ ਤਾਂ ਤੁਹਾਨੂੰ ਯਾਦ ਹੀ ਹੁਣੀ ਹੈ? ਆਪਣੀਆਂ ਅਦਾਵਾਂ ਨਾਲ ਤੇ ਅੱਖ ਮਾਰਨ ਨਾਲ ਉਸ ਨੇ ਕਈ ਲੜਕਿਆਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਹਾਲਾਂਕਿ ਉਸ ਵੀਡੀਓ ਤੋਂ ਬਾਅਦ ਪ੍ਰਿਆ ਕਿਤੇ ਗੁੰਮ ਹੋ ਗਈ ਤੇ ਦੇਖਦੇ ਹੀ ਦੇਖਦੇ ਉਸ ਦੀ ਚਰਚਾ ਘੱਟ ਹੋਣ ਲੱਗੀ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਆਉਣ ਨਾਲ ਇਕ ਵਾਰ ਫਿਰ ਪ੍ਰਿਆ ਪ੍ਰਕਾਸ਼ ਚਰਚਾ 'ਚ ਆ ਗਈ ਹੈ। ਇਸ ਵਾਰ ਪ੍ਰਿਆ ਦੀ ਖੂਬਸੂਰਤ ਅੱਖਾਂ ਤੇ ਅਦਾਵਾਂ ਦੇਖ ਕੇ ਅਮਰੀਕਾ ਦੇ ਰਾਸ਼ਟਰਪਤੀ ਵੀ ਸ਼ਰਮਾ ਗਏ।
Award goes to TV Tawaa .. CC @realDonaldTrump #TrumpInIndia pic.twitter.com/ECcTlmtxHq
— Farrago Abdullah (@abdullah_0mar) February 24, 2020
ਟਰੰਪ ਦੇ ਭਾਰਤੀ ਦੌਰੇ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਪ੍ਰਿਆ ਪ੍ਰਕਾਸ਼ ਤੇ ਡੋਨਾਲਡ ਟਰੰਪ ਨਜ਼ਰ ਆ ਰਹੇ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਪ੍ਰਿਆ ਆਪਣੀਆਂ ਅੱਖਾਂ ਨਾਲ ਅਦਾਵਾਂ ਦਿਖਾ ਰਹੀ ਹੈ ਤੇ ਟਰੰਪ ਉਸ ਨੂੰ ਦੇਖ ਕੇ ਸ਼ਰਮਾ ਰਹੇ ਹਨ। ਹਾਲਾਂਕਿ ਇਹ ਐਡਿਟ ਕੀਤੀ ਵੀਡੀਓ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            