ਅਜਿਹੇ ਜਵਾਬ ਦੇ ਕੇ ਸਾਰਾ ਅਲੀ ਖਾਨ ਨੇ ਕੀਤੀ ਕਰੀਨਾ ਦੀ ਬੋਲਤੀ ਬੰਦ (ਵੀਡੀਓ)

2/8/2020 9:59:29 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਅੱਜ ਕੱਲ੍ਹ ਆਪਣੀ ਮੋਸਟ ਅਵੇਟਿਡ ਫਿਲਮ 'ਲਵ ਆਜ ਕੱਲ 2' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਦਰਮਿਆਨ ਸਾਰਾ ਅਲੀ ਖਾਨ ਆਪਣੀ ਮਤਰੱਈ ਮਾਂ ਯਾਨੀ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੇ ਪ੍ਰਸਿੱਧ ਰੇਡੀਓ ਸ਼ੋਅ 'ਵੱਟ ਵੂਮਨ ਵਾਂਟ' 'ਚ ਪਹੁੰਚੀ। ਇਸ ਦੌਰਾਨ ਦੋਵਾਂ ਨੇ ਖੂਬ ਗੱਲਾਂ ਕੀਤੀਆਂ। ਕਰੀਨਾ ਨੇ ਸਾਰਾ ਤੋਂ ਪੁੱਛਿਆ ਕੀ ਉਨ੍ਹਾਂ ਕਦੇ ਨਾਈਟ ਮੈਸੇਜੇਜ਼ ਭੇਜੇ ਹਨ? ਸਾਰਾ ਨੇ ਇਸ ਸਵਾਲ ਦੇ ਜਵਾਬ 'ਚ ਸ਼ਰਮਾਉਂਦੇ ਹੋਏ ਹਾਮੀ ਭਰੀ। ਇਸ ਦੇ ਨਾਲ ਹੀ ਕਰੀਨਾ ਨੇ ਸਾਰਾ ਤੋਂ ਪੁੱਛਿਆ ਕਿ ਜਦ ਉਹ ਡੇਟ ਕਰਦੀ ਹੈ ਤਾਂ ਪਾਰਟਨਰ 'ਚ ਕੀ ਕਵਾਲਿਟੀਸ ਦੇਖਦੀ ਹੈ? ਨਾਲ ਹੀ ਕਰੀਨਾ ਨੇ ਪੁੱਛਿਆ ਕਿ ਜੇਕਰ ਉਹ ਕਿਸੇ ਨਾਲ ਰਿਲੇਸ਼ਨਸ਼ਿਪ 'ਚ ਹੈ ਤਾਂ ਉਹ ਕਿਹੜੀ ਚੀਜ਼ 'ਤੇ ਸਮਝੌਤਾ ਨਹੀਂ ਕਰੇਗੀ? ਇਸ 'ਤੇ ਸਾਰਾ ਨੇ ਕਿਹਾ ਮੇਰਾ ਕਰੀਅਰ। ਕਰੀਨਾ ਨੇ ਇਸ ਤੋਂ ਇਲਾਵਾ ਸਾਰਾ ਤੋਂ ਇਹ ਵੀ ਪੁੱਛਿਆ ਕਿ ਕੀ ਉਹ ਵਨ ਨਾਈਟ ਸਟੈਂਡ 'ਚ ਸ਼ਾਮਲ ਰਹੀ ਹੈ? ਇਸ ਦਾ ਜਵਾਬ ਦਿੰਦਿਆ ਸਾਰਾ ਨੇ ਕਿਹਾ ਕਿ ਅਜਿਹਾ ਕਦੇ ਵੀ ਨਹੀਂ ਹੋਇਆ। ਸਾਰਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਆਪਣੇ ਰਿਲੇਸ਼ਨਸ਼ਿਪਸ 'ਚ ਕਦੇ ਵੀ ਚੀਟ ਨਹੀਂ ਕੀਤਾ ਹੈ ਤੇ ਉਹ ਨਾ ਹੀ ਆਪਣੇ ਪਾਰਟਨਰ ਦਾ ਫੋਨ ਚੈੱਕ ਕਰਦੀ ਹੈ। ਇਸ ਸ਼ੋਅ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

#DaburAmlaWhatWomenWant Season 2 Ep 9 with @saraalikhan95 Out Now !! ❤️ Link in bio.

A post shared by Kareena Kapoor Khan (@therealkareenakapoor) on Feb 6, 2020 at 2:31am PST

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਸਟਾਰਰ ਫਿਲਮ 'ਲਵ ਆਜ ਕੱਲ 2' ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ 'ਚ ਦੋਵਾਂ ਦੀ ਕਾਫੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲੀ। ਇਸ ਫਿਲਮ 'ਚ ਦੋਵਾਂ ਦੇ ਕਿੱਸਿੰਗ ਤੇ ਇੰਟੀਮੇਟ ਸੀਨਜ਼ ਵੀ ਦੇਖਣ ਨੂੰ ਮਿਲਣਗੇ। 'ਲਵ ਅੱਜ ਕੱਲ 2' 'ਚ ਕਾਰਤਿਕ 'ਵੀਰ' ਦਾ ਕਿਰਦਾਰ ਨਿਭਾ ਰਿਹਾ ਹੈ, ਉਥੇ ਹੀ ਸਾਰਾ 'ਜੋ' ਦਾ ਕਿਰਦਾਰ ਨਿਭਾ ਰਹੀ ਹੈ। ਇਸ ਫਿਲਮ ਦੀ ਕਹਾਣੀ 1990 ਤੋਂ 2020 ਤੱਕ ਦੀ ਕਹਾਣੀ ਦਿਖਾਵੇਗੀ। ਇਸ ਫਿਲਮ ਦਾ ਡਾਇਰੈਕਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ।

 
 
 
 
 
 
 
 
 
 
 
 
 
 

Wishing you very good luck for your upcoming movie @saraalikhan95 ❤️ #whatwomenwantseason2 @dotheishqbaby

A post shared by Kareena Kapoor Khan (@therealkareenakapoor) on Jan 31, 2020 at 5:13am PST

ਦੱਸਣਯੋਗ ਹੈ ਕਿ ਸਾਲ 2009 'ਚ ਆਈ ਫਿਲਮ 'ਲਵ ਆਜ ਕੱਲ' ਦਾ ਸੀਕਵਲ ਹੈ, ਜਿਸ 'ਚ ਸੈਫ ਅਲੀ ਖਾਨ ਲੀਡ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਦੀਪਿਕਾ ਪਾਦੂਕੋਣ, ਸੈਫ ਨਾਲ ਨਜ਼ਰ ਆਏ ਸਨ। ਇਸ ਫਿਲਮ ਦੀ ਰਿਲੀਜ਼ ਨੂੰ 10 ਸਾਲ ਹੋਣ ਵਾਲੇ ਹਨ ਤੇ ਪਾਪਾ ਸੈਫ ਤੋਂ ਬਾਅਦ ਇਸ ਫਿਲਮ ਦੀ ਲੀਡ 'ਚ ਬੇਟੀ ਸਾਰਾ ਨਜ਼ਰ ਆਉਣ ਵਾਲੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News