ਕਰੀਨਾ ਕਪੂਰ ਦਾ ਖੁਲਾਸਾ, ਪ੍ਰੈੱਗਨੈਂਸੀ ਤੋਂ ਬਾਅਦ ਲੋਕ ਪੁੱਛਦੇ ਸਨ ਇਹ ਸਵਾਲ

11/6/2019 4:21:50 PM

ਮੁੰਬਈ(ਬਿਊਰੋ)- ਫਿਲਮ ਇੰਡਸਟਰੀ ਦੀ ਬੇਬੋ ਯਾਨੀ ਕਰੀਨਾ ਕਪੂਰ ਖਾਨ ਬਾਲੀਵੁੱਡ ਦੀ ਲੇਡੀ ਬੌਸ ਮੰਨੀ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਕਰੀਨਾ ਕਪੂਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਕਰੀਨਾ ਨੇ ਖੁਦ ਸ਼ੁਰੂਆਤੀ ਦਿਨਾਂ ਤੋਂ ਹੀ ਲੋਕਾਂ ਦੇ ਦਿਲਾਂ ਤੇ ਰਾਜ਼ ਕਰ ਲਿਆ ਸੀ। ਕਰੀਨਾ ਦੇ ਵਿਆਹ ਤੋਂ ਬਾਅਦ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਹੁਣ ਉਨ੍ਹਾਂ ਦਾ ਫਿਲਮੀ ਕਰੀਅਰ ਹੋਲੀ ਹੋ ਜਾਵੇਗਾ।
PunjabKesari
ਇਸ ’ਤੇ ਮੋਹਰ ਲਗਾਈ ਉਨ੍ਹਾਂ ਦੀ ਪ੍ਰੈੱਗਨੈਂਸੀ ਨੇ। ਕਰੀਨਾ ਦੀ ਪ੍ਰੈੱਗਨੈਂਸੀ ਤੋਂ ਬਾਅਦ ਕਿਹਾ ਜਾਣ ਲੱਗਾ ਸੀ ਕਿ ਹੁਣ ਉਨ੍ਹਾਂ ਦਾ ਕਰੀਅਰ ਡੁੱਬ ਜਾਵੇਗਾ। ਕੀ ਕਰੀਨਾ ਵੀ ਅਜਿਹਾ ਹੀ ਸੋਚਦੀ ਸੀ? ਕੀ ਕਰੀਨਾ ਨੂੰ ਵੀ ਲੱਗਣ ਲੱਗਾ ਸੀ ਕਿ ਹੁਣ ਉਨ੍ਹਾਂ ਦਾ ਕਰੀਅਰ ਡੁੱਬ ਜਾਵੇਗਾ? ਇਸ ਦਾ ਜਵਾਬ ਖੁੱਦ ਕਰੀਨਾ ਨੇ ਦਿੱਤਾ ਹੈ। ਰਿਪੋਰਟ ਮੁਤਾਬਕ, ਕਰੀਨਾ ਨੇ ਦੱਸਿਆ ਕਿ ਵਿਆਹ ਅਤੇ ਪ੍ਰੈੱਗਨੈਂਸੀ ਤੋਂ ਬਾਅਦ ਕਈ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਕਰੀਅਰ ਹੁਣ ਖਤਮ ਹੋ ਗਿਆ ਹੈ ਪਰ ਕਰੀਨਾ ਲਈ ਇਹ ਗੱਲ ਮਾਇਨੇ ਨਹੀਂ ਰੱਖਦੀ ਸੀ ਕਿਉਂਕਿ ਉਹ ਪਹਿਲਾਂ ਹੀ ਇੰਨਾ ਕੰਮ ਕਰ ਚੁੱਕੀ ਸੀ। ਇਸ ਤੋਂ ਇਲਾਵਾ ਕਰੀਨਾ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਕੰਮ ਨਾਲ ਪਰਿਵਾਰ ਨੂੰ ਕਿਵੇਂ ਬੈਲੇਂਸ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਤੋਂ ਕਿਵੇਂ ਭੱਜ ਸਕਦੀ ਹੈ। ਇਹ ਖੁਦ ਇਹੀ ਚਾਹੁੰਦੀ ਸੀ।
PunjabKesari
ਹਾਲ ਹੀ ਵਿਚ ਕਰੀਨਾ ਦਾ ਇਕ ਨਵਾਂ ਵੀਡੀਓ ਸਾਹਮਣੇ ਆਇਆ ਸੀ। ਵੀਡੀਓ ਵਿਚ ਕਰੀਨਾ ਕੋਲੋਂ ਪੁੱਛਿਆ ਜਾ ਰਿਹਾ ਹੈ ਕਿ ਕਪੂਰ ਜਾਂ ਖਾਨ, ਉਹ ਕਿਸ ਨੂੰ ਚੁਣੇਗੀ? ਇਸ ਸਵਾਲ ’ਤੇ ਕਰੀਨਾ ਕਹਿੰਦੀ ਹੈ, ਮੈਨੂੰ ਇਨ੍ਹਾਂ ’ਚੋਂ ਕਿਸੇ ਨੂੰ ਚੁਣਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਮੈਂ ਕਰੀਨਾ ਕਪੂਰ ਖਾਨ ਹਾਂ। ਇਸ ਲਈ ਮੈਂ ਦੋਵੇਂ ਹਾਂ, ਮੈਂ ਖੁਸ਼ਕਿਸਮਤ ਹਾਂ ਕਿ ਮੈਂ ਦੋਵੇਂ ਹਾਂ। ਕਰੀਨਾ ਨੂੰ ਲੈ ਕੇ ਲਗਾਏ ਗਏ ਅੰਦਾਜ਼ਿਆਂ ਨੂੰ ਉਨ੍ਹਾਂ ਨੇ ਗਲਤ ਸਾਬਿਤ ਕਰ ਦਿੱਤਾ। ਤੈਮੂਰ ਦੇ ਜਨਮ ਤੋਂ ਬਾਅਦ ਕਰੀਨਾ ਨੇ ਲਗਾਤਾਰ ਕੰਮ ਕੀਤਾ ਅਤੇ ਫਿਲਮ ਇੰਡਸਟਰੀ ਨੂੰ ‘ਵੀਰੇ ਦੀ ਵੈਡਿੰਗ’ ਵਰਗੀ ਹਿੱਟ ਫਿਲਮ ਦਿੱਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News