ਜਲਦ ਰਿਲੀਜ਼ ਹੋਵੇਗਾ ਰੇਸ਼ਮ ਸਿੰਘ ਅਨਮੋਲ ਦਾ ਗੀਤ ''ਮੁਟਿਆਰ''

11/6/2019 4:52:32 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਜਲਦ ਹੀ ਆਪਣੇ ਨਵੇਂ ਗੀਤ 'ਮੁਟਿਆਰ' ਨਾਲ ਸਰੋਤਿਆਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਰੇਸ਼ਮ ਸਿੰਘ ਅਨਮੋਲ ਦੇ ਇਸ ਗੀਤ ਦੇ ਬੋਲ ਜਗਜੀਤ ਡਾਇਮੰਡ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਮੂਜ਼ੀਕ ਨੇ ਦਿੱਤਾ ਹੈ। ਇਸ ਗੀਤ ਦਾ ਵੀਡੀਓ ਪ੍ਰਸਿੱਧ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕਰਦਿਆਂ ਫੈਨਜ਼ ਨੂੰ ਜਾਣਕਾਰੀ ਦਿੱਤੀ ਹੈ। ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ''ਜਿਨ੍ਹਾਂ ਦੇ ਪਤੀ ਅਤੇ ਬੁਆਏਫ੍ਰੈਂਡ ਕੇਅਰ ਨਹੀਂ ਕਰਦੇ, ਹੋ ਜਾਓ ਤਿਆਰ ਗੱਲਾਂ ਸੁਣਨ ਲਈ।''


ਇਸ ਤੋਂ ਪਹਿਲਾਂ ਵੀ ਰੇਸ਼ਮ ਸਿੰਘ ਅਨਮੋਲ ਆਪਣੇ ਗੀਤਾਂ ਨਾਲ ਪੰਜਾਬੀਆਂ ਦਾ ਦਿਲ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ 'ਚੇਤੇ ਕਰਦਾ', 'ਵੀਜ਼ਾ' ਸਮੇਤ ਕਈ ਗੀਤ ਰਿਲੀਜ਼ ਹੋਏ ਹਨ। ਰੇਸ਼ਮ ਸਿੰਘ ਅਨਮੋਲ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News