ਸ਼ਹਿਨਾਜ਼ ਨੂੰ ਹੋਇਆ ਗਲਤੀ ਦਾ ਅਹਿਸਾਸ, ਸਿਧਾਰਥ ਤੋਂ ਦੂਰ ਹੋਣ ''ਤੇ ਫੁੱਟ-ਫੁੱਟ ਰੋਈ (ਵੀਡੀਓ)

11/7/2019 8:48:02 AM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਸਭ ਤੋਂ ਪਸੰਦੀਦਾ ਮੈਂਬਰ ਪੰਜਾਬੀ ਅਦਾਕਾਰਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲ ਰਿਹਾ ਹੈ। 'ਬਿੱਗ ਬੌਸ 13' 'ਚ ਨਵੀਂ ਵਾਈਲਡ ਕਾਰਡ ਐਂਟਰੀਜ਼ ਨੇ ਹੜਕੰਪ ਮਚਾਇਆ ਹੋਇਆ ਹੈ। ਸ਼ੋਅ ਦੇ ਦੂਜੇ ਪੜਾਅ ਤੋਂ ਬਾਅਦ ਸ਼ਹਿਨਾਜ਼ ਕੌਰ ਗਿੱਲ ਜਿੱਥੇ ਮਾਹਿਰਾ ਸ਼ਰਮਾ ਤੇ ਪਾਰਸ ਛਾਬੜਾ ਦੇ ਗਰੁੱਪ 'ਚ ਸ਼ਾਮਿਲ ਹੋ ਗਈ ਸੀ। ਉਥੇ ਹੀ ਉਸ ਤੋਂ ਬਾਅਦ ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਦੋਸਤੀ 'ਚ ਦਰਾਰ ਆ ਗਈ ਸੀ। ਹਾਲ ਹੀ ਦੇ ਐਪੀਸੋਡ 'ਚ 'ਬਿੱਗ ਬੌਸ' ਵੱਲੋਂ ਦਿੱਤੇ ਟਾਸਕ 'ਚ ਕਾਫੀ ਘਰ ਦੇ ਮੈਂਬਰਾਂ 'ਚ ਗਹਿਮਾ ਗਹਿਮੀ ਦੇਖਣ ਨੂੰ ਮਿਲੀ, ਜਿਸ ਦੇ ਚੱਲਦਿਆਂ ਬਿੱਗ ਬੌਸ ਨੇ ਖੁਦ ਸਿਧਾਰਥ ਸ਼ੁਕਲਾ ਨੂੰ ਘਰ ਤੋਂ ਬੇਘਰ ਕਰਨ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਬਿੱਗ ਬੌਸ ਦੇ ਘਰ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਹਿਨਾਜ਼ ਗਿੱਲ ਸਿਧਾਰਥ ਸ਼ੁਕਲਾ ਦੇ ਬੇਘਰ ਹੋਣ ਦੀ ਖਬਰ ਸੁਣ ਕਿ ਕਾਫੀ ਇਮੋਸ਼ਨਲ ਹੁੰਦੀ ਹੋਈ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Kya @realsidharthshukla se doori ka ab pachtava ho raha hai @ShehnaazGill ko? Dekhiye inhe aaj raat 10:30 baje. Anytime on @voot. @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 5, 2019 at 9:00pm PST


ਦੱਸ ਦਈਏ ਕਿ ਇਸ ਵੀਡੀਓ 'ਚ ਉਹ ਬਿੱਗ ਬੌਸ ਨੂੰ ਧੋਖੇਬਾਜ਼ ਕਹਿੰਦੀ ਹੋਈ ਫੁੱਟ-ਫੁੱਟ ਕੇ ਰੋਦੀਂ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਸਿਧਾਰਥ ਸ਼ੁਕਲਾ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਖਬਰਾਂ ਚਲ ਰਹੀਆਂ ਹਨ। ਪਹਿਲੀ ਕਿ ਸਿਧਾਰਥ ਨੂੰ ਸੀਕਰੇਟ ਰੂਮ 'ਚ ਰੱਖਿਆ ਜਾਵੇਗਾ। ਉਥੇ ਹੀ ਦੂਜੀ ਖਬਰ ਇਹ ਚੱਲ ਰਹੀ ਹੈ ਕਿ ਉਨ੍ਹਾਂ ਨੂੰ ਘਰ ਤੋਂ ਬੇਘਰ ਨਹੀਂ ਕੀਤਾ ਜਾਏਗਾ ਸਗੋਂ ਸਜ਼ਾ ਦੇ ਤੌਰ ਤੇ ਦੋ ਹਫਤੇ ਲਈ ਨੌਮੀਨੇਟ ਰੱਖਿਆ ਜਾਵੇਗਾ। ਇਸ ਦੇ ਚੱਲਦਿਆਂ ਸਿਧਾਰਥ ਸ਼ੁਕਲਾ ਦੇ ਬੇਘਰ ਹੋਣ ਉੱਤੇ ਸਸਪੈਂਸ ਬਣਿਆ ਹੋਇਆ ਹੈ, ਜੋ ਕਿ ਆਉਣ ਵਾਲੇ ਐਪੀਸੋਡ 'ਚ ਪਤਾ ਚੱਲੇਗਾ ਕਿ ਸਿਧਾਰਥ ਸ਼ੁਕਲਾ ਬੇਘਰ ਹੁੰਦੇ ਨੇ ਜਾਂ ਨਹੀਂ।

 
 
 
 
 
 
 
 
 
 
 
 
 
 

Kya hoga iss baar #BiggBoss ka faisla? Jaanne ke liye dekhiye aaj raat 10:30 baje. Anytime on @voot @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 5, 2019 at 11:00pm PST

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News