'ਵੋਗ ਮੈਗਜ਼ੀਨ' 'ਤੇ ਛਾਇਆ ਦਿਲਜੀਤ ਨਾਲ ਕਰੀਨਾ ਦਾ ਸਿਜ਼ਲਿੰਗ ਅੰਦਾਜ਼, ਤਸਵੀਰਾਂ ਵਾਇਰਲ

6/3/2019 3:50:29 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੇ 'ਵੋਗ ਮੈਗਜ਼ੀਨ' ਦੇ ਕਵਰ ਪੇਜ ਲਈ ਇਕ ਸਟਾਈਲਿਸ਼ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀ ਇਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਸੀ। 

PunjabKesari

ਹਾਲਾਂਕਿ ਇਸ ਤਸਵੀਰ 'ਚ ਉਨ੍ਹਾਂ ਨਾਲ ਬਾਲੀਵੁੱਡ ਦੀ 'ਬੇਬੋ' ਯਾਨੀ ਕਰੀਨਾ ਕਪੂਰ ਖਾਨ, ਕਰਨ ਜੌਹਰ ਵੀ ਨਜ਼ਰ ਆਏ ਸਨ।

PunjabKesari

ਹਾਲ ਹੀ 'ਚ ਦਿਲਜੀਤ ਨੇ ਇਸ ਫੋਟੋਸ਼ੂਟ ਦੀਆਂ ਬਾਕੀ ਤਸਵੀਰਾਂ ਨੂੰ ਇੰਸਟਾ 'ਤੇ ਸ਼ੇਅਰ ਕੀਤਾ ਹੈ, ਜਿਨ੍ਹਾਂ 'ਚ ਉਹ ਕਰਨ ਜੌਹਰ, ਕਰੀਨਾ ਕਪੂਰ ਤੇ ਨਤਾਸ਼ਾ ਪੂਨਾਵਾਲਾ ਨਾਲ ਨਜ਼ਰ ਆ ਰਹੇ ਹਨ।

PunjabKesari

ਉਨ੍ਹਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਫੋਟੋਸ਼ੂਟ ਦੀਆਂ ਤਸਵੀਰਾਂ 'ਤੇ ਲੋਕ ਵੱਖ-ਵੱਖ ਕੁਮੈਂਟਸ ਕਰ ਰਹੇ ਹਨ।

PunjabKesari
ਦੱਸ ਦਈਏ ਕਿ 'ਵੋਗ ਮੈਗਜ਼ੀਨ' ਦੇ ਫੋਟੋਸ਼ੂਟ ਦੌਰਾਨ ਕਰੀਨਾ ਤੇ ਦਿਲਜੀਤ ਨੇ ਵੱਖ-ਵੱਖ ਆਊਟਫਿੱਟ 'ਚ ਪੋਜ਼ ਦਿੱਤੇ ਹਨ।

PunjabKesari

ਇਸ ਦੌਰਾਨ ਕਰੀਨਾ ਕਪੂਰ ਕਾਫੀ ਹੌਟ ਤੇ ਸਿਜ਼ਲਿੰਗ ਅੰਦਾਜ਼ 'ਚ ਨਜ਼ਰ ਆਈ। ਹਾਲਾਂਕਿ ਕਰੀਨਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਦੱਸਣਯੋਗ ਹੈ ਕਿ ਇਨ੍ਹੀਂ ਦਿਨੀਂ ਦਿਲਜੀਤ ਦੋਸਾਂਝ ਆਪਣੀ ਆਉਣ ਵਾਲੀ ਫਿਲਮ 'ਛੜਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ।

PunjabKesari

ਇਸ ਫਿਲਮ 'ਚ ਉਨ੍ਹਾਂ ਨਾਲ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਹੈ। ਇਸ ਤੋਂ ਇਲਾਵਾ ਕਰੀਨਾ ਕਪੂਰ ਖਾਨ ਬਹੁਤ ਜਲਦ ਅਕਸ਼ੈ ਕੁਮਾਰ ਤੇ ਦਿਲਜੀਤ ਨਾਲ 'ਗੁੱਡ ਨਿਊਜ਼' 'ਚ ਨਜ਼ਰ ਆਵੇਗੀ।  
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News