ਕਰੀਨਾ ਨੂੰ ਲੋਕਾਂ ਨੇ ਆਖਿਆ ਬੁੱਢੀ, ਬਿਨਾਂ ਮੇਕਅੱਪ ਵਾਲੀ ਸੈਲਫੀ ਹੋਈ ਵਾਇਰਲ

6/8/2019 4:58:34 PM

ਮੁੰਬਈ (ਬਿਊਰੋ)— ਕਰੀਨਾ ਕਪੂਰ ਖਾਨ ਨੂੰ ਆਪਣੀ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣਿਆ ਜਾਂਦਾ ਹੈ। ਕਰੀਨਾ ਕਪੂਰ ਦਾ ਸਟਾਈਲ ਸਟੇਟਮੈਂਟ ਸ਼ਾਨਦਾਰ ਹੈ। ਉਸ ਦੀ ਹਰ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਹੈ। ਹਾਲਾਂਕਿ ਇਸ ਵਾਰ ਉਹ ਟਰੋਲਰਜ਼ ਦੇ ਨਿਸ਼ਾਨੇ 'ਤੇ ਆ ਗਈ ਹੈ। ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਫੈਮਿਲੀ ਨਾਲ ਟਸਕਾਨੀ 'ਚ ਹਾਲੀਡੇ ਇੰਜੁਆਏ ਕਰ ਰਹੀ ਹੈ। ਉਸ ਦੀ ਵੈਕੇਸ਼ਨ ਇੰਜੁਆਏ ਕਰਦਿਆਂ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਕਰੀਨਾ ਦੀ ਇਕ ਨੋ ਮੇਕਅੱਪ ਲੁੱਕ ਵਾਲੀ ਸੈਲਫੀ ਸਾਹਮਣੇ ਆਈ ਹੈ। ਇਸ ਤਸਵੀਰ ਦੇ ਚਲਦਿਆਂ ਉਹ ਟਰੋਲਰਜ਼ ਦੇ ਨਿਸ਼ਾਨੇ 'ਤੇ ਆ ਗਈ ਹੈ।

 
 
 
 
 
 
 
 
 
 
 
 
 
 

Sun Kissed in Tuscany ❤️❤️🍷🍷🍷🍷

A post shared by Kareena Kapoor Khan (@therealkareenakapoor) on Jun 7, 2019 at 3:59am PDT

ਇਕ ਯੂਜ਼ਰ ਨੇ ਤਸਵੀਰ 'ਤੇ ਲਿਖਿਆ, 'ਮੇਰੀ ਫੇਵਰੇਟ ਐਕਟ੍ਰੈੱਸ ਪਰ ਤਸਵੀਰ ਨੂੰ ਜ਼ੂਮ ਕਰਨ 'ਤੇ ਐਕਟ੍ਰੈੱਸ ਬੁੱਢੀ ਲੱਗ ਰਹੀ ਹੈ ਤੇ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਸਕਿਨ ਪ੍ਰਾਬਲਮ ਹੈ। ਇਸ ਤੋਂ ਇਲਾਵਾ ਇਕ ਯੂਜ਼ਰ ਨੇ ਲਿਖਿਆ ਕਿ 'ਬੀਮਾਰ ਹੋ', 'ਆਂਟੀ ਕਰੀਨਾ ਕਪੂਰ', 'ਬੁੱਢੀ ਕਰੀਨਾ', 'ਕੋਈ ਕਰੀਨਾ ਨੂੰ ਗਲੂਕੋਜ਼ ਦੇ ਦਿਓ', 'ਪਲੀਜ਼ ਤੁਸੀਂ ਕੁਝ ਖਾ ਲਓ' ਤੇ 'ਸਿਹਤ ਖਰਾਬ ਹੈ ਕੀ?' ਵਰਗੇ ਕੁਮੈਂਟ ਕਰੀਨਾ ਕਪੂਰ ਦੀ ਤਸਵੀਰ 'ਤੇ ਮਿਲ ਰਹੇ ਹਨ।

 
 
 
 
 
 
 
 
 
 
 
 
 
 

#holidayvibes 💋💋

A post shared by Kareena Kapoor Khan (@therealkareenakapoor) on Jun 7, 2019 at 4:09am PDT

ਦੱਸਣਯੋਗ ਹੈ ਕਿ ਕਰੀਨਾ ਦੀ ਇਹ ਵਾਇਰਲ ਸੈਲਫੀ ਉਨ੍ਹਾਂ ਦੀ ਮੈਨੇਜਰ ਪੂਨਮ ਦਮਾਨੀਆ ਨੇ ਸ਼ੇਅਰ ਕੀਤੀ ਸੀ। ਕਰੀਨਾ ਕਪੂਰ ਛੇਤੀ ਡਾਂਸ ਰਿਐਲਿਟੀ ਸ਼ੋਅ 'ਚ ਨਜ਼ਰ ਆਉਣ ਵਾਲੀ ਹੈ। ਇਸ ਸ਼ੋਅ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕਰੀਨਾ ਪਰਿਵਾਰ ਨਾਲ ਵੈਕੇਸ਼ਨ 'ਤੇ ਨਿਕਲ ਗਈ। ਇਸ ਤੋਂ ਇਲਾਵਾ ਕਰੀਨਾ ਫਿਲਮ ਗੁੱਡ ਨਿਊਜ਼ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਅਕਸ਼ੇ ਕੁਮਾਰ ਦੇ ਆਪੋਜ਼ਿਟ ਰੋਲ 'ਚ ਹੋਵੇਗੀ। ਫਿਲਮ 'ਚ ਕਿਆਰਾ ਅਡਵਾਨੀ ਤੇ ਦਿਲਜੀਤ ਦੋਸਾਂਝ ਵੀ ਅਹਿਮ ਰੋਲ 'ਚ ਹਨ। ਕਰੀਨਾ ਲੰਮੇ ਸਮੇਂ ਬਾਅਦ ਅਕਸ਼ੇ ਕੁਮਾਰ ਨਾਲ ਪਰਦੇ 'ਤੇ ਨਜ਼ਰ ਆਵੇਗੀ, ਉਥੇ ਉਹ ਇਰਫਾਨ ਖਾਨ ਦੀ ਫਿਲਮ ਅੰਗਰੇਜ਼ੀ ਮੀਡੀਅਮ 'ਚ ਪੁਲਸ ਅਫਸਰ ਦਾ ਕਿਰਦਾਰ ਨਿਭਾਏਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News