ਪੁੱਤਰ ਦੇ ਬਰਥਡੇ ''ਤੇ ਕਰਮਜੀਤ ਅਨਮੋਲ ਨੇ ਲਗਵਾਏ 101 ਬੂਟੇ (ਵੀਡੀਓ)
5/16/2020 11:09:13 AM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਪੁੱਤਰ ਦੇ ਜਨਮ ਦਿਨ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਕਰਮਜੀਤ ਅਨਮੋਲ ਆਪਣੇ ਪੁੱਤਰ ਦੇ ਬਰਥਡੇ ਨੂੰ ਯਾਦਗਾਰ ਬਣਾਉਂਦੇ ਨਜ਼ਰ ਆ ਰਹੇ ਹਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਪੁੱਤਰ ਅਰਮਾਨ ਦੇ ਜਨਮਦਿਨ 'ਤੇ ਪੌਦੇ ਲਗਾ ਕੇ ਉਸ ਦਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਪਿਛਲੀ ਵਾਰ ਉਨ੍ਹਾਂ ਨੇ ਆਪਣੀ ਮਾਤਾ (ਮਾਂ) ਦੇ ਜਨਮ ਦਿਨ 'ਤੇ ਵੀ ਬੂਟੇ ਲਗਾਏ ਸਨ, ਜਿਸ ਤੋਂ ਬਾਅਦ ਅਰਮਾਨ ਦੇ ਜਨਮ ਦਿਨ 'ਤੇ ਵੀ 101 ਬੂਟੇ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਹਨ।।ਕਰਮਜੀਤ ਅਨਮੋਲ ਦੇ ਇਸ ਉਪਰਾਲੇ ਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ।
ਦੱਸ ਦਈਏ ਕਿ ਕਰਮਜੀਤ ਅਨਮੋਲ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਉਹ ਹਮੇਸ਼ਾ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਦੀ ਸਹਾਇਤਾ ਅਕਸਰ ਕਰਦੇ ਰਹਿੰਦੇ ਹਨ। ਇਹ ਅਦਾਕਾਰ ਜ਼ਮੀਨ ਨਾਲ ਜੁੜਿਆ ਹੋਇਆ ਹੈ। ਬੇਸ਼ੱਕ ਅੱਜ ਉਹ ਪਾਲੀਵੁੱਡ ਦੇ ਕਾਮਯਾਬ ਅਦਾਕਾਰਾਂ 'ਚ ਗਿਣੇ ਜਾਂਦੇ ਹਨ ਪਰ ਉਹ ਆਪਣੀਆਂ ਜੜਾਂ ਨੂੰ ਕਦੇ ਵੀ ਨਹੀਂ ਭੁੱਲਦੇ।
ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਫ਼ਿਲਮ 'ਮੰਜੇ ਬਿਸਤਰੇ' 'ਚ ਉਨ੍ਹਾਂ ਵੱਲੋਂ ਨਿਭਾਇਆ ਗਿਆ ਹਲਵਾਈ ਦਾ ਕਿਰਦਾਰ ਹੋਵੇ ਜਾਂ ਫਿਰ 'ਮਿੰਦੋ ਤਸੀਲਦਾਰੀ' 'ਚ ਨਿਭਾਇਆ ਗਿਆ ਰੋਮਾਂਟਿਕ ਕਿਰਦਾਰ ਹੋਵੇ ਹਰ ਰੋਲ 'ਚ ਦਰਸ਼ਕਾਂ ਨੇ ਉਨ੍ਹਾਂ ਨੂੰ ਪਸੰਦ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ