ਕਰਤਾਰਪੁਰ ਲਾਂਘੇ ਨਾਲ ਮਨੁੱਖਤਾ ਦੇ ਦਰਵਾਜੇ ਖੁੱਲ੍ਹੇ : ਮਹੇਸ਼ ਭੱਟ

11/13/2019 10:34:20 AM

ਮੁੰਬਈ (ਬਿਊਰੋ) : ਪੰਜਾਬ 'ਚ ਆਉਣਾ ਮੇਰੇ ਲਈ ਹਮੇਸ਼ਾ ਖਾਸ ਹੁੰਦਾ ਹੈ। ਇਸ ਵਾਰ ਇਹ ਜ਼ਿਆਦਾ ਖਾਸ ਹੈ। ਹਾਲਾਂਕਿ ਮੇਰੀ ਸ਼ੂਟਿੰਗ ਤਾਂ ਕਿਸੇ ਕਾਰਨ ਕੈਂਸਲ ਹੋ ਗਈ ਪਰ ਲਾਂਘੇ ਦੀ ਖਬਰ ਨੇ ਮੈਨੂੰ ਬਹੁਤ ਖੁਸ਼ ਕੀਤਾ ਹੈ। ਇਹ ਸਿਰਫ ਲਾਂਘਾ ਨਹੀਂ ਸਗੋਂ ਮਨੁੱਖਤਾ ਦੇ ਦਰਵਾਜੇ ਖੁੱਲ੍ਹੇ ਹਨ। ਇਹ ਪ੍ਰਗਟਾਵਾ ਫਿਲਮ ਨਿਰਦੇਸ਼ਕ ਮਹੇਸ਼ ਭੱਟ ਨੇ ਕੀਤਾ। ਉਹ ਸ਼ਹਿਰ 'ਚ ਇਕ ਫਿਲਮ ਦੀ ਸ਼ੂਟਿੰਗ ਲਈ ਪਹੁੰਚੇ ਸਨ। ਮਹੇਸ਼ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਦੋਵਾਂ ਦੇਸ਼ਾਂ 'ਚ ਦੂਰੀਆਂ ਘੱਟਣ। ਇਸ ਲਾਂਘੇ ਨਾਲ ਆਉਣ ਵਾਲੇ ਸਮੇਂ 'ਚ ਦੋਹਾਂ ਦੇਸ਼ਾਂ 'ਚ ਦੋਸਤੀ ਵਧੇਗੀ। ਸਰਕਾਰਾਂ ਆਪਣਾ ਕੰਮ ਕਰਦੀਆਂ ਹਨ, ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਪਰ ਲੋਕਾਂ ਨੂੰ ਇਕ-ਦੂਜੇ ਨਾਲ ਨਫਰਤ ਨਹੀਂ ਕਰਨੀ ਚਾਹੀਦੀ।

ਜਦੋਂ ਇਕੋ ਮੰਚ 'ਤੇ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦੇ ਪੀ. ਐੱਮ. ਇਮਰਾਨ ਖਾਨ ਨੂੰ ਦੇਖਿਆ ਤਾਂ ਇਹ ਦੋਵਾਂ ਦੇਸ਼ਾਂ ਦੀਆਂ ਦੂਰੀਆਂ ਘੱਟ ਕਰਦੇ ਦਿਸੇ। ਇਸ ਤੋਂ ਇਲਾਵਾ ਸਾਬਕਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਉਥੇ ਪਹੁੰਚੇ, ਇਹ ਵੀ ਬੇਹੱਦ ਵਧੀਆ ਲੱਗਾ। ਉਮੀਦ ਹੈ ਕਿ ਬਾਕੀ ਦੇਸ਼ ਵੀ ਇਸ ਤੋਂ ਨਸੀਹਤ ਲੈਣ।

ਦੱਸਣਯੋਗ ਹੈ ਕਿ ਮਹੇਸ਼ ਭੱਟ ਦੀ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਸ਼ਹਿਰ ਦੇ ਪਾਰਕ ਪਲਾਜ਼ਾ 'ਚ ਹੋਏ ਫਿੱਕੀ ਫਲੋ ਲੁਧਿਆਣਾ ਚੈਪਟਰ ਦੇ ਸੈਸ਼ਨ ਵਿਚ ਖੁੱਲ੍ਹੇ। ਫਿੱਕੀ ਫਲੋ ਲੁਧਿਆਣਾ ਚੈਪਟਰ ਦੀ ਚੇਅਰਪਰਸਨ ਨੰਦਿਤਾ ਭਾਸਕਰ ਦੀ ਪ੍ਰਧਾਨਗੀ 'ਚ ਕਰਵਾਏ ਗਏ ਇਸ ਸੈਸ਼ਨ 'ਚ ਮਹੇਸ਼ ਭੱਟ ਨੇ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ ਅਤੇ ਫਿੱਕੀ ਫਲੋ ਦੀਆਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਮਹੇਸ਼ ਭੱਟ ਦੀ ਅਪਕਮਿੰਗ ਮੂਵੀ 'ਸੜਕ ਟੂ' ਦੀ ਰਾਈਟਰ ਸੁਰਿਸ਼ਤਾ ਸੇਨਾ ਗੁਪਤਾ ਵੀ ਪੁੱਜੀ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News