ਜਦੋਂ ਸਭ ਦੇ ਸਾਹਮਣੇ ਕਾਰਤਿਕ ਨੂੰ ਲਾਉਣੇ ਪਏ ਕੈਟਰੀਨਾ ਦੇ ਪੈਰੀਂ ਹੱਥ, ਵੀਡੀਓ ਵਾਇਰਲ

3/5/2020 3:34:16 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੂੰ ਲੇਟ ਆਉਣ ਵਾਲੇ ਲੋਕ ਬਿਲਕੁੱਲ ਵੀ ਪਸੰਦ ਨਹੀਂ ਹਨ, ਜੇਕਰ ਉਨ੍ਹਾਂ  ਦੇ ਸਾਹਮਣੇ ਕੋਈ ਲੇਟ ਹੋ ਜਾਵੇ ਤਾਂ ਉਹ ਉਨ੍ਹਾਂ ਨੂੰ ਸਜ਼ਾ ਵੀ ਦੇ ਸਕਦੀ ਹੈ। ਇਸ ਗੱਲ ਦਾ ਸਬੂਤ ਉਨ੍ਹਾਂ ਦੇ ਵੀਡੀਓ ’ਚ ਸਾਫ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਆਈਫਾ ਪ੍ਰੈੱਸ ਕਾਨਫਰੈਂਸ ’ਚ ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਨੂੰ ਆਉਣ ’ਚ ਥੋੜ੍ਹੀ ਦੇਰੀ ਹੋ ਗਈ। ਇਸ ’ਤੇ ਅਦਾਕਾਰਾ ਨੇ ਉਨ੍ਹਾਂ ਨੂੰ ਨਾ ਸਿਰਫ ਕੰਨ ਫੜ੍ਹਾ ਕੇ ਉਠਕ-ਬੈਠਕ ਕਰਵਾਈ, ਸਗੋਂ ਮੁਆਫੀ ਵੀ ਮੰਗਵਾਈ। ਕੈਟਰੀਨਾ ਕੈਫ ਅਤੇ ਕਾਰਤਿਕ ਆਰੀਅਨ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ,  ਨਾਲ ਹੀ ਲੋਕ ਇਸ ’ਤੇ ਕਾਫੀ ਕੁਮੈਂਟ ਕਰ ਰਹੇ ਹਨ।
PunjabKesari
ਆਈਫਾ ਈਵੈਂਟ ਦੌਰਾਨ ਕੈਟਰੀਨਾ ਕੈਫ ਨੇ ਕਾਰਤਿਕ ਆਰੀਅਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘‘ਕਾਰਤਿਕ ਤੁਹਾਡੇ ਸਾਰਿਆਂ ਕੋਲੋਂ ਮੁਆਫੀ ਮੰਗਣਾ ਚਾਹੁੰਦੇ ਹੋ, ਕਿਉਂਕਿ ਉਹ ਥੋੜ੍ਹਾ ਲੇਟ ਆਏ।’’ ਇਸ ’ਤੇ ਕਾਰਤਿਕ ਆਰੀਅਨ ਨੇ ਆਪਣੀ ਸੀਟ ਤੋਂ ਉੱਠਦਿਆਂ ਹੋਏ ਕਿਹਾ,‘‘ਕੱਲ ਰਣਵੀਰ ਨੇ ਸਭ ਦੇ ਪੈਰ ਛੂਏ, ਅੱਜ ਮੈਂ ਤੁਹਾਡੇ ਪੈਰ ਛੂ ਲੈਂਦਾ ਹਾਂ। ਮੈਨੂੰ ਮੁਆਫ ਕਰੋ ਕੈਟਰੀਨਾ।’’ ਇਸ ਦੌਰਾਨ ਕਾਰਤਿਕ ਆਰੀਅਨ ਨੇ ਕੰਨ ਫੜ੍ਹ ਕੇ ਉੱਠਕ-ਬੈਠਕ ਕੀਤੀ ਅਤੇ ਉਨ੍ਹਾਂ ਕੋਲੋਂ ਮੁਆਫੀ ਮੰਗੀ।

 
 
 
 
 
 
 
 
 
 
 
 
 
 

Kat ❤#follow @bollywoodmedialove #ranbiralia #neetukapoor #aliabhatt #katrinakaif #riddhimakapoorsahni #anushkasharma #deepikapadukone #shraddhakapoor #ranbirkapoor #salmankhan #malaikaarorakhan #sunnyleone #amirkhan #shahrukhkhan #varundhawan #parineetichopra #ranveersingh #dishapatani #akshaykumar #urvashirautela #viratkohli #jacquelinefernandez #kapilsharma #priyankachopra #shahidkapoor

A post shared by Bollywood media love ❤ (@bollywoodmedialove) on Mar 4, 2020 at 7:26pm PST


ਦੱਸ ਦੇਈਏ ਕਿ ਇਸ ਵਾਰ ਆਈਫਾ ਐਵਾਰਡ ਮੱਧ ਪ੍ਰਦੇਸ਼ ’ਚ ਆਯੋਜਿਤ ਹੋਵੇਗਾ। ਉਥੇ ਹੀ, ਇਸ ਦੀ ਪ੍ਰੈੱਸ ਕਾਨਫਰੈਂਸ ਮੁੰਬਈ ’ਚ ਰੱਖੀ ਗਈ ਸੀ, ਜਿੱਥੇ ਕਾਰਤਿਕ ਆਰੀਅਨ ਤੇ ਕੈਟਰੀਨਾ ਕੈਫ ਨਾਲ ਦਿਆ ਮਿਰਜ਼ਾ ਵੀ ਸ਼ਾਮਿਲ ਹੋਈ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਜਿੱਥੇ ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਜਲਦ ਹੀ ‘ਦੋਸਤਾਨਾ 2’ ’ਚ ਨਜ਼ਰ ਆਉਣਗੇ ਤਾਂ ਉਥੇ ਹੀ ਕੈਟਰੀਨਾ ਕੈਫ ਫਿਲਮ ‘ਸੂਰਿਆਵੰਸ਼ੀ’ ’ਚ ਨਜ਼ਰ ਆਉਣ ਵਾਲੇ ਹਨ। ਕੈਟਰੀਨਾ ਕੈਫ ਸਟਾਰਰ ‘ਸੂਰਿਆਵੰਸ਼ੀ’ ਇਸ ਮਹੀਨੇ 24 ਤਾਰੀਕ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ‘ਬਿੱਗ ਬੌਸ 13’ ਖਤਮ ਹੋਣ ਤੋਂ ਬਾਅਦ ਜਾਣੋ ਕੀ ਕਰ ਰਹੇ ਹਨ ਤੁਹਾਡੇ ਮਨਪਸੰਦੀਦਾ ਮੁਕਾਬਲੇਬਾਜ਼



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News