ਪਿਤਾ ਦੇ ਜਨਮਦਿਨ 'ਤੇ ਭਾਵੁਕ ਹੋਈ ਕਵਿਤਾ ਕੌਸ਼ਿਕ

6/29/2019 2:27:08 PM

ਜਲੰਧਰ (ਬਿਊਰੋ) — 'ਵੇਖ ਬਰਾਤਾਂ ਚੱਲੀਆਂ', 'ਵਧਾਈਆਂ ਜੀ ਵਧਾਈਆਂ' ਤੇ 'ਨਾਨਕਣਾ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰਨ ਵਾਲੀ ਅਦਾਕਾਰਾ ਕਵਿਤਾ ਕੌਸ਼ਿਕ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਿਤਾ ਦੀ ਇਕ ਪੋਸਟ ਸ਼ੇਅਰ ਕੀਤੀ ਹੈ। ਦਰਅਸਲ ਅੱਜ ਕਵਿਤਾ ਕੌਸ਼ਿਕ ਦੇ ਪਿਤਾ ਦਿਨੇਸ਼ ਚੰਦਰ ਦਾ ਜਨਮਦਿਨ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਿਤਾ ਦੀ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, 'Happy Birthday Papa .... I see you in everything... hope you are watching me from heaven too .. I’m trying to make you proud everyday'। ਦੱਸ ਦਈਏ ਕਿ ਇਸ ਤਸਵੀਰ 'ਚ ਕਵਿਤਾ ਕੌਸ਼ਿਕ ਕਾਫੀ ਛੋਟੀ ਨਜ਼ਰ ਆ ਰਹੀ ਹੈ। ਕਵਿਤਾ ਕੌਸ਼ਿਕ ਦੇ ਪਿਤਾ ਦਿਨੇਸ਼ ਚੰਦਰ ਸਾਬਕਾ ਸੀ. ਆਰ. ਪੀ. ਐਫ. ਅਫਸਰ ਹਨ।

 
 
 
 
 
 
 
 
 
 
 
 
 
 

Happy Birthday Papa .... I see you in everything... hope you are watching me from heaven too .. I’m trying to make you proud everyday .... ❤️

A post shared by Kavita (@ikavitakaushik) on Jun 28, 2019 at 7:19pm PDT


ਦੱਸ ਦਈਏ ਕਿ ਕਵਿਤਾ ਕੌਸ਼ਿਕ ਇਕ ਭਾਰਤੀ ਅਦਾਕਾਰਾ ਹੈ। ਉਨ੍ਹਾਂ ਨੇ ਏਕਤਾ ਕਪੂਰ ਦੇ 'ਕਾਟੁੰਬ' ਨਾਲ ਆਪਣੇ ਛੋਟੇ ਪਰਦੇ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ। ਕਵਿਤਾ ਕੌਸ਼ਿਕ ਸਬ ਟੀ. ਵੀ. 'ਤੇ 'ਐੱਫ. ਆਈ. ਆਰ' 'ਚ ਚੰਦਰਮੁਖੀ ਚੌਟਾਲਾ ਦੀ ਭੂਮਿਕਾ ਲਈ ਕਾਫੀ ਮਸ਼ਹੂਰ ਹੈ। ਕਵਿਤਾ ਕੌਸ਼ਿਕ ਨੇ ਡਾਂਸ ਰਿਐਲਿਟੀ ਸ਼ੋਅ 'ਨੱਚ ਬਲੀਏ' ਅਤੇ 'ਝਲਕ ਦਿਖਲਾਜਾ' 'ਚ ਹਿੱਸਾ ਲਿਆ ਸੀ।

 

 
 
 
 
 
 
 
 
 
 
 
 
 
 

Staying grounded is the key ! To everything ! As Everything is team effort , thank you @makeup_asif_m for being my best man at work always , thank you @khoobsurat.collection for the fantastic outfit for #mindotaseeldarni premier , your clothes gel with my personal style totally ! So glamorous and yet so subtle😍 you are the best 😘😘😘 and last but definitely not the least @justronnit you are my backbone ❤️

A post shared by Kavita (@ikavitakaushik) on Jun 29, 2019 at 12:42am PDT

ਦੱਸਣਯੋਗ ਹੈ ਕਿ ਕਵਿਤਾ ਕੌਸ਼ਿਕ ਨੇ ਇੰਦਰਾਪ੍ਰਸਥ ਕਾਲਜ ਫਾਰ ਵੂਮੈਨ, ਦਿੱਲੀ ਤੋਂ ਫਿਲਾਸਫੀ 'ਚ ਗ੍ਰੈਜੂਏਸ਼ਨ ਕੀਤੀ ਹੈ। ਆਪਣੇ ਕਾਲਜ ਦੇ ਦਿਨਾਂ ਦੌਰਾਨ ਹੀ ਕਵਿਤਾ ਕੌਸ਼ਿਕ ਨੇ ਮਾਡਲਿੰਗ ਅਤੇ ਮੇਜ਼ਬਾਨੀ ਸ਼ੁਰੂ ਕਰ ਦਿੱਤੀ ਸੀ। ਸਾਲ 2001 'ਚ ਉਨ੍ਹਾਂ ਨੇ ਕਾਟੁੰਬ ਲਈ ਨਵੀਂ ਦਿੱਲੀ 'ਚ ਆਡੀਸ਼ਨ ਦਿੱਤੀ ਅਤੇ ਮੁੰਬਈ ਚੱਲੀ ਗਈ। ਸੋਪ ਓਪੇਰਾ, ਕਾਟੂੰਬ 'ਚ ਕੰਮ ਕਰਨ ਤੋਂ ਬਾਅਦ ਕੌਸ਼ਿਕ ਨੂੰ 'ਕਹਾਣੀ ਘਰ ਘਰ ਕੀ' 'ਚ ਮਨਿਆ ਦੋਸ਼ੀ ਦੀ ਭੂਮਿਕਾ ਨਿਭਾਉਂਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਕੁਮਕੁਮ' 'ਚ ਨੈਨਾ ਦੇ ਚਰਿੱਤਰ ਨੂੰ ਪੇਸ਼ ਕੀਤਾ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਕਵਿਤਾ ਕੌਸ਼ਿਕ ਦੀ ਫਿਲਮ 'ਮਿੰਦੋ ਤਸੀਲਦਾਰੀਨ' ਰਿਲੀਜ਼ ਹੋਈ ਹੈ, ਜਿਸ 'ਚ ਉਨ੍ਹਾਂ ਨਾਲ ਕਰਮਜੀਤ ਅਨਮੋਲ ਨੇ ਮੁੱਖ ਭੂਮਿਕਾ ਨਿਭਾਈ। ਇਸ ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕਵਿਤਾ ਕੌਸ਼ਿਕ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਇਸ ਫਿਲਮ 'ਚ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਵੀ ਮੁੱਖ ਭੂਮਿਕਾ 'ਚ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News