KBC ''ਚ ਪਹੁੰਚੇ ਜੇਲ ਸੁਪਰਡੈਂਟ, ਅਮਿਤਾਭ ਨੂੰ ਇੰਝ ਬਣਾਇਆ ਆਪਣਾ ਮੁਰੀਦ

11/11/2019 3:54:12 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਸ਼ੋਅ 'ਕੌਨ ਬਨੇਗਾ ਕਰੋੜਪਤੀ' ਨੂੰ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਬਿਹਤਰੀਨ ਮੁਕਾਬਲੇਬਾਜ਼ ਮਿਲ ਗਿਆ ਹੈ। ਅੱਜ ਸ਼ਾਮ 'ਕੇਬੀਸੀ' ਦੀ ਹੌਟ ਸੀਟ 'ਤੇ ਅਜੀਤ ਕੁਮਾਰ ਬੈਠਣ ਵਾਲੇ ਹਨ, ਜੋ ਕਿ ਇਕ ਜੇਲ ਸੁਪਰਡੈਂਟ ਹੈ। ਅਜੀਤ ਕੁਮਾਰ ਨੇ ਆਪਣੇ ਖੇਡ ਨਾਲ ਅਮਿਤਾਭ ਨੂੰ ਵੀ ਆਪਣਾ ਮੁਰੀਦ ਬਣਾ ਲਿਆ ਹੈ। ਸੋਨੀ ਟੀ. ਵੀ. ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ 'ਕੇਬੀਸੀ' ਦੇ ਦੋ ਨਵੇਂ ਪ੍ਰੋਮੋ ਸ਼ੇਅਰ ਕੀਤੇ ਹਨ। ਇਨ੍ਹਾਂ ਪ੍ਰੋਮੋਜ਼ 'ਚ ਤੁਸੀਂ ਅਜੀਤ ਨੂੰ ਬਹੁਤ ਚੰਗੇ ਤਰੀਕੇ ਨਾਲ ਖੇਡਦੇ ਹੋਏ ਦੇਖ ਸਕਦੇ ਹੋ। ਇੰਨਾ ਹੀ ਨਹੀਂ ਅਜੀਤ 'ਚ 50 ਲੱਖ ਰੁਪਏ ਜਿੱਤਣ ਤੋਂ ਬਾਅਦ 1 ਕਰੋੜ ਦੇ ਸਵਾਲ ਤੱਕ ਜਾਣ ਵਾਲੇ ਹਨ। ਜਿਥੇ ਜ਼ਿਆਦਾਤਰ ਮੁਕਾਬਲੇਬਾਜ਼ 1 ਕਰੋੜ ਤੱਕ ਪਹੁੰਚਦੇ-ਪਹੁੰਚਦੇ ਲਾਈਫਲਾਈਨ ਨਹੀਂ ਬਚਦੀ ਹੈ ਉਥੇ ਹੀ ਅਜੀਤ ਕੋਲ ਉਨ੍ਹਾਂ ਦੀ ਲਾਈਫਲਾਈਨ ਬਾਕੀ ਹੈ ਤੇ ਉਹ 50-50 ਦਾ ਇਸਤੇਮਾਲ ਵੀ ਕਰਨਗੇ।

Image result for kbc ajeet kumar impresses amitabh bachchan

ਦੇਖਣਾ ਇਹ ਹੋਵੇਗਾ ਕਿ ਅਜੀਤ 1 ਕਰੋੜ ਜਿੱਤਣ 'ਚ ਸਫਲ ਹੁੰਦੇ ਹਨ ਜਾਂ ਨਹੀਂ? ਅਜੀਤ ਦੇ ਆਤਮ ਵਿਸ਼ਵਾਸ ਤੇ ਗਿਆਨ ਨਾਲ ਅਮਿਤਾਭ ਬੱਚਨ ਬਹੁਤ ਇੰਪ੍ਰੈੱਸ ਹਨ ਤੇ ਉਨ੍ਹਾਂ ਦੀ ਤਾਰੀਫ ਵੀ ਕਰਦੇ ਹਨ। ਇਸ ਤੋਂ ਇਲਾਵਾ ਅਜੀਤ ਕੁਮਾਰ, ਅਮਿਤਾਭ ਬੱਚਨ ਬਹੁਤ ਨੂੰ ਆਪਣੇ ਕੰਮ ਬਾਰੇ ਦੱਸਣਗੇ। ਅਜੀਤ ਕੁਮਾਰ ਇਕ ਜੇਲ ਸੁਪਰਡੈਂਟ ਹਨ, ਜਿਨ੍ਹਾਂ ਨੇ ਅਪਰਾਧੀਆਂ 'ਤੇ ਪੜ੍ਹਾਈ ਕੀਤੀ ਹੈ। ਅਜੀਤ ਕੁਮਾਰ, ਬੱਚਨ ਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਵੱਖ-ਵੱਖ ਜੇਲਾਂ ਦਾ ਦੌਰਾ ਕੀਤਾ। ਇਸ ਤੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਜ਼ਿਆਦਾਤਰ ਅਪਰਾਧੀ ਆਪਣੀ ਸਥਿਤੀਆਂ ਕਾਰਨ ਅਪਰਾਧ ਕਰਦੇ ਹਨ। ਦੋਸਤੀ ਤੇ ਆਵੋਗ ਇਸ ਦੇ ਕਾਰਨ ਹੁੰਦੇ ਹਨ। ਇਸ ਤੋਂ ਇਲਾਵਾ ਅਜੀਤ ਨੇ ਦੱਸਿਆ ਕਿ ਕਿਵੇਂ ਜੇਲ 'ਚ ਵੀ ਸੁਧਾਰ ਹੋ ਰਿਹਾ ਹੈ। ਦੱਸਣਯੋਗ ਹੈ ਕਿ ਅਮਿਤਾਭ ਬੱਚਨ ਦਾ ਸ਼ੋਅ 'ਕੇਬੀਸੀ' ਟੀ. ਵੀ. ਦੇ ਸਭ ਤੋਂ ਪਾਪੂਲਰ ਸ਼ੋਅਜ਼ 'ਚੋਂ ਇਕ ਹੈ। ਇਹ ਸ਼ੋਅ ਸੋਮਵਾਰ ਤੋਂ ਸ਼ੁਕਰਵਾਰ ਰਾਤ 9 ਵਜੇ ਸੋਨੀ ਟੀ. ਵੀ. 'ਤੇ ਆਉਂਦਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News