KBC Registration: ਇਸ ਸਵਾਲ ਦਾ ਜਵਾਬ ਦੇ ਕੇ ਤੁਸੀਂ ਵੀ ਪਹੁੰਚ ਸਕਦੇ ਹੋ KBC 12 ਦੇ ਮੰਚ ’ਤੇ

5/18/2020 3:19:38 PM

ਮੁੰਬਈ(ਬਿਊਰੋ)- 'ਕੌਣ ਬਣੇਗਾ ਕਰੋੜਪਤੀ' ਦੇ 12ਵੇਂ ਸੀਜ਼ਨ ਲਈ ਰਜਿਸਟ੍ਰੇਸ਼ਨ ਪ੍ਰੀਕਿਰਿਆ ਸ਼ੁਰੂ ਹੋ ਗਈ ਹੈ। ਇਸ ਲਈ ਜੇ KBC ਜਾਣ ਦਾ ਤੁਹਾਡਾ ਸੁਪਨਾ ਅਜੇ ਵੀ ਅਧੂਰਾ ਹੈ, ਤਾਂ ਇਸ ਵਾਰ ਇਸ ਮੌਕੇ ਨੂੰ ਨਾ ਗੁਆਓ। KBC ਵਿਚ ਹਿੱਸਾ ਲੈਣ ਲਈ ਦਰਸ਼ਕਾਂ ਨੂੰ ਲਗਾਤਾਰ ਪ੍ਰਸ਼ਨ ਪੁੱਛੇ ਜਾ ਰਹੇ ਹਨ। ਤੁਹਾਨੂੰ ਇਨ੍ਹਾਂ ਪ੍ਰਸ਼ਨਾਂ ਦਾ 24 ਘੰਟਿਆਂ ਵਿਚ ਜਵਾਬ ਦੇਣਾ ਪਏਗਾ। ਇਸ ਤਹਿਤ ਹੁਣ ਤਕ ਅੱਠ ਪ੍ਰਸ਼ਨ ਪੁੱਛੇ ਜਾ ਚੁੱਕੇ ਹਨ ਅਤੇ ਹੁਣ 9ਵਾਂ ਪ੍ਰਸ਼ਨ ਵੀ ਦਰਸ਼ਕਾਂ ਦੇ ਸਾਹਮਣੇ ਆ ਗਿਆ ਹੈ। ਸੋਨੀ ਲਿਵ ਦੇ ਟਵਿੱਟਰ 'ਤੇ ਵੀਡੀਓ ਰਾਹੀਂ ਇਹ ਪ੍ਰਸ਼ਨ ਦਰਸ਼ਕਾਂ ਤੋਂ ਲਗਾਤਾਰ ਪੁੱਛੇ ਜਾ ਰਹੇ ਹਨ। 9ਵਾਂ ਪ੍ਰਸ਼ਨ ਥੋੜ੍ਹਾ ਧਾਰਮਿਕ ਹੈ।


ਇਹ ਹੈ 9ਵਾਂ ਸਵਾਲ : ਕਿਸ ਧਰਮ ਦੇ ਨਾਮ ਦੀ ਉਤਪਤੀ ਮੂਲ ਤੌਰ ’ਤੇ ਇਕ ਸੰਸਕ੍ਰਿਤ ਸ਼ਬਦ 'ਸ਼ਿਸ਼ਯ’ (ਚੇਲਾ) ਤੋਂ ਹੋਈ ਹੈ,ਜਿਸ ਦਾ ਅਰਥ ਅਨੁਯਾਈ ਹੁੰਦਾ ਹੈ ?
A. ਹਿੰਦੂ
B. ਸਿੱਖ
C. ਜੈਨ
D. ਬੌਧ
ਇਸ ਸਵਾਲ ਦਾ ਸਹੀ ਜਵਾਬ ਤਹਾਨੂੰ ਅੱਜ ਰਾਤ ਯਾਨਿ ਕਿ 18 ਮਈ ਰਾਤ 9 ਵਜੇ ਤਕ ਦੇਣਾ ਪਵੇਗਾ। ਜੇਕਰ ਤਹਾਨੂੰ ਇਸ ਸਵਾਲ ਦਾ ਜਵਾਬ ਪਤਾ ਹੈ ਤਾਂ ਤੁਸੀਂ ਇਸ ਦਾ ਜਵਾਬ ਐੱਸਐੱਮਐੱਸ ਅਤੇ SonyLIV ਐਪ ਰਾਹੀਂ ਵੀ ਦੇ ਸਕਦੇ ਹੋ। ਐੱਸਐੱਮਐੱਸ ਰਾਹੀਂ ਜਵਾਬ ਦੇਣ ਲਈ, KBC{space} ਆਪਣੇ ਜਵਾਬ (A,B,C or D) {space} ਉਮਰ {space} ਲਿੰਗ (ਮਰਦ ਲਈ M, ਔਰਤ ਲਈ F ਅਤੇ ਹੋਰਾਂ ਲਈ O) ਲਿਖ ਕੇ 509093 'ਤੇ ਭੇਜੋ ਦਿਓ। ਜੇ ਤੁਸੀਂ SonyLIV ਐੱਪ ਨਾਲ ਜਵਾਬ ਦੇਣਾ ਚਾਹੁੰਦੇ ਹੋ, ਤਾਂ ਪਹਿਲਾਂ ਐੱਪ ਨੂੰ ਡਾਊਨਲੋਡ ਕਰੋ। ਲਾਗ ਇਨ ਕਰੋ ਫਿਰ ਆਪਣਾ ਨਾਮ, ਉਮਰ ਅਤੇ ਸਹੀ ਜਵਾਬ ਭੇਜੋ। ਜੋ ਸਹੀ ਜਵਾਬ ਦੇਵੇਗਾ ਉਹ ਕੰਪਿਊਟਰ ਰਾਹੀਂ ਚੁਣਿਆ ਜਾਵੇਗਾ ਅਤੇ ਅਗਲੇ ਗੇੜ ਲਈ ਸੱਦਾ ਦਿੱਤਾ ਜਾਵੇਗਾ। ਇਸ ਵਾਰ ਉਮੀਦਵਾਰਾਂ ਦੀ ਚੋਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੋਣ ਜਾ ਰਹੀ ਹੈ ਅਤੇ ਸਵਾਲਾਂ ਦੇ ਇਸ ਪੜਾਅ ਤੋਂ ਬਾਅਦ, ਉਮੀਦਵਾਰਾਂ ਦਾ ਇਕ ਆਨਲਾਈਨ ਟੈਸਟ ਅਤੇ ਵੀਡੀਓ ਇੰਟਰਵਿਊ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News