ਜਦੋਂ ਅਚਾਨਕ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਪਾਉਣ ਲੱਗੇ ਇੰਝ ਭੰਗੜਾ (ਵੀਡੀਓ)
5/18/2020 3:47:03 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀ ਟਿਕ ਟਾਕ ਵੀਡੀਓ ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ ਪਰ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਵੀ ਅਦਾਕਾਰੀ ਦੇ ਮਾਮਲੇ 'ਚ ਸ਼ਿਲਪਾ ਸ਼ੈੱਟੀ ਤੋਂ ਘੱਟ ਨਹੀਂ ਹਨ। ਉਨ੍ਹਾਂ ਦੇ ਪੰਜਾਬੀ ਅੰਦਾਜ਼ ਵਾਲੇ ਵੀਡੀਓ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਹਨ। ਰਾਜ ਕੁੰਦਰਾ ਦਾ ਨਵਾਂ ਟਿਕਟੌਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਕਲਾਸੀ ਡਾਂਸ ਕਰਦੇ-ਕਰਦੇ ਭੰਗੜਾ ਪਾਉਣ ਲੱਗ ਜਾਂਦੇ ਹਨ। ਉਨ੍ਹਾਂ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕਰਦੇ ਹੋਏ ਲਿਖਿਆ ਹੈ, ''ਮੈਂ ਜਿੰਨਾ ਮਰਜ਼ੀ ਕਲਾਸੀ ਕਰਨ ਦੀ ਕੋਸ਼ਿਸ ਕਰ ਲਵਾਂ ਪਰ ਪੰਜਾਬੀ ਨੂੰ ਪੰਜਾਬੀਅਤ ਤੋਂ ਦੂਰ ਨਹੀਂ ਰਹਿ ਪਾਉਂਦਾ ਅਤੇ ਭੰਗੜਾ ਪੈ ਹੀ ਜਾਂਦਾ ਹੈ।
ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਹੁਣ ਤੱਕ ਇੱਕ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਕ ਵੀਡੀਓ ਸ਼ਿਲਪਾ ਸ਼ੈੱਟੀ ਨਾਲ ਵੀ ਬਣਾਇਆ ਸੀ, ਜਿਸ 'ਚ ਸ਼ਿਲਪਾ ਕਲਾਸੀ ਸਟਾਈਲ 'ਚ ਡਾਂਸ ਕਰਦੇ ਹੋਏ ਨਜ਼ਰ ਆਏ ਸੀ ਅਤੇ ਵੀਡੀਓ ਦੇ ਦੂਜੇ ਫਰੇਮ 'ਚ ਰਾਜ ਕੁੰਦਰਾ ਪੰਜਾਬੀ ਅੰਦਾਜ਼ 'ਚ ਭੰਗੜਾ ਪਾਉਂਦੇ ਹੋਏ ਨਜ਼ਰ ਆਏ ਸਨ। ਇਹ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ। ਰਾਜ ਕੁੰਦਰਾ ਵੀ ਲਾਕਡਾਊਨ ਕਾਰਨ ਆਪਣੇ ਪਰਿਵਾਰ ਵਾਲਿਆਂ ਨਾਲ ਘਰ 'ਚ ਹੀ ਸਮਾਂ ਬਿਤਾ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ