''ਕੇਸਰੀ'' ਦੇ ਮੇਕਰਸ ਲਈ ਬੁਰੀ ਖਬਰ, ਹੋ ਸਕਦੈ ਹੁਣ ਵੱਡਾ ਨੁਕਸਾਨ

3/24/2019 10:50:17 AM

ਮੁੰਬਈ (ਬਿਊਰੋ) : ਹੋਲੀ ਦੇ ਖਾਸ ਤਿਉਹਾਰ 'ਤੇ ਰਿਲੀਜ਼ ਹੋਈ ਬਾਲੀਵੁੱਡ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਸਾਲ ਦੀ ਵੱਡੀ ਓਪਨਰ ਬਣ ਗਈ ਹੈ। ਇਸ ਫਿਲਮ ਨੇ ਪਹਿਲੇ ਹੀ ਦਿਨ 21.50 ਕਰੋੜ ਰੁਪਏ ਦੀ ਕਮਾਈ ਕੀਤੀ। ਉਮੀਦ ਕੀਤੀ ਜਾ ਰਹੀ ਹੈ ਕਿ ਫਿਲਮ ਇਸੇ ਹਫਤੇ 100 ਕਰੋੜੀ ਕਲੱਬ 'ਚ ਸ਼ਾਮਲ ਹੋ ਜਾਵੇਗੀ ਪਰ ਇਸ ਦੇ ਨਾਲ ਹੀ ਮੇਕਰਸ ਲਈ ਬੁਰੀ ਖਬਰ ਵੀ ਹੈ ਕਿ ਫ਼ਿਲਮ ਆਨ-ਲਾਈਨ ਲੀਕ ਹੋ ਗਈ ਹੈ। ਦੱਸ ਦੇਈਏ ਕਿ ਵੈਬਸਾਈਟ ਤਮਿਲਰਾਕਰਸ 'ਤੇ 'ਕੇਸਰੀ' ਦਾ ਐੱਚ ਡੀ ਵਰਜਨ ਲੀਕ ਹੋ ਗਿਆ ਹੈ। ਇਸ ਕਾਰਨ ਫਿਲਮ ਦੀ ਮੇਕਰਸ ਨੂੰ ਕਮਾਈ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਫਿਲਮ ਨੂੰ ਦੁਨੀਆ ਭਰ 'ਚ 4200 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਪਹਿਲੇ ਹੀ ਦਿਨ ਹਾਊਸ ਫੁੱਲ ਰਿਹਾ ਪਰ ਆਨਲਾਈਨ ਲੀਕ ਹੋਣ ਤੋਂ ਬਾਅਦ ਲੰਬੀਆਂ ਲਾਈਨਾਂ 'ਚ ਕਮੀ ਆ ਸਕਦੀ ਹੈ।


ਦੱਸਣਯੋਗ ਹੈ ਕਿ ਅਕਸ਼ੈ ਦੀ 'ਕੇਸਰੀ' ਇਸ ਫਿਲਮ ਦੀ ਕਹਾਣੀ 21 ਸਿੱਖਾਂ 'ਦੀ ਬਹਾਦਰੀ 'ਤੇ ਆਧਾਰਿਤ ਹੈ, ਜਿੰਨ੍ਹਾਂ ਨੇ ਸਾਰਾਗੜ੍ਹੀ ਦੀ ਲੜਾਈ 'ਚ 10 ਹਜ਼ਾਰ ਅਫਗਾਨੀਆਂ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ। ਸਾਰਾਗੜ੍ਹੀ ਦੀ ਲੜਾਈ 'ਤੇ ਬਣੀ ਅਕਸ਼ੈ ਤੇ ਪਰਿਣੀਤੀ ਚੋਪੜਾ ਦੀ ਇਸ ਫਿਲਮ ਨੂੰ ਆਲੋਚਕਾ ਤੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News