ਜਲਦ ਖਤਮ ਹੋਵੇਗਾ ਫੈਨਜ਼ ਦਾ ਇੰਤਜ਼ਾਰ, ਇਸ ਦਿਨ ਸ਼ੁਰੂ ਹੋਵੇਗਾ ‘ਖਤਰੋਂ ਕੇ ਖਿਲਾੜੀ 10’

1/20/2020 2:56:11 PM

ਮੁੰਬਈ(ਬਿਊਰੋ)- ਡਾਇਰੈਕਟਰ ਰੋਹਿਤ ਸ਼ੈੱਟੀ ਆਪਣੇ ਫੇਮਸ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 10’ ਨਾਲ ਇਕ ਵਾਰ ਫਿਰ ਦਰਸ਼ਕਾਂ ਰੂ-ਬੁ-ਰੂ ਹੋ ਜਾ ਰਹੇ ਹਨ। ਫੈਨਜ਼ ਵੀ ਇਸ ਦੇ ਸੀਜ਼ਨ 10 ਦਾ ਬੇਸਬਰੀ ਵਲੋਂ ਇੰਤਜ਼ਾਰ ਕਰ ਰਹੇ ਹਨ। ਸ਼ੋਅ ਪਹਿਲਾਂ ਜਨਵਰੀ ਵਿਚ ਸ਼ੁਰੂ ਹੋਣ ਵਾਲਾ ਸੀ ਪਰ ਕੁਝ ਕਾਰਨਾਂ ਕਾਰਨ ਇਸ ਦੀ ਡੇਟ ਅੱਗੇ ਵਧਾ ਦਿੱਤੀ ਗਈ ਪਰ ਹੁਣ ਇਹ ਫਰਵਰੀ ਵਿਚ ਸ਼ੁਰੂ ਹੋਵੇਗਾ। ਮੇਕਰਸ ਲੋਕਾਂ ਦੀ ਐਕਸਾਈਟਮੈਂਟ ਵਧਾਉਣ ਲਈ ਇਸ ਦਾ ਪ੍ਰੋਮੋ ਵੀ ਰਿਲੀਜ਼ ਕਰ ਚੁੱਕੇ ਹਨ। ਰਿਪੋਰਟਸ ਦੀਆਂ ਮੰਨੀਏ ਤਾਂ ਸ਼ੋਅ 22 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ। ਡਰ ਦੀ ਯੂਨੀਵਰਸਿਟੀ ਵਿਚ ਸਵਾਗਤ ਟੀਜ਼ਰ ਵਿਚ ਰੋਹੀਤ ਸ਼ੈੱਟੀ ਕਾਫੀ ਰਫ ਐਂਡ ਟਫ ਲੁੱਕ ਵਿਚ ਨਜ਼ਰ  ਆ ਰਹੇ ਹਨ। ਇਸ ਵਿਚ ਉਹ ਦਰਸ਼ਕਾਂ ਦਾ ਡਰ ਦੀ ਯੂਨੀਵਰਸਿਟੀ ਵਿਚ ਸਵਾਗਤ ਕਰਦੇ ਹਨ ਅਤੇ ਖੁੱਦ ਨੂੰ ਇਸ ਦਾ ਪ੍ਰੋਫੈਸਰ ਦੱਸਦੇ ਹਨ। ਇਸ ਤੋਂ ਬਾਅਦ ਇਸ ਵਿਚ ਸ਼ੋਅ ਦੇ ਮੁਕਾਬਲੇਬਾਜ਼ ਵੀ ਦਿਖਾਏ ਜਾਂਦੇ ਹਨ।

 

ਰੋਹਿਤ ਲਈ ਸ਼ੋਅ ਹੋਸਟ ਕਰਨਾ ਹੈ ਚੈਲੇਂਜਿੰਗ

ਦੱਸ ਦੇਈਏ ਕਿ ਰੋਹੀਤ ਸ਼ੈੱਟੀ ‘ਖਤਰੋਂ ਕੇ ਖਿਲਾੜੀ’ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਇਕ ਇੰਟਰਵਿਊ ਵਿਚ ਰੋਹਿਤ ਨੇ ਕਿਹਾ,‘‘ਸ਼ੋਅ ਹੋਸਟ ਕਰਨਾ ਫਿਲਮ ਹੋਸਟ ਕਰਨ ਨਾਲੋਂ ਔਖਾ ਕੰਮ ਹੈ। ਉਨ੍ਹਾਂ ਨੇ ਦੱਸਿਆ ਇਹ ਸਕ੍ਰਿਪਟੇਡ ਨਹੀਂ ਹੁੰਦਾ, ਹਰ ਦਿਨ ਨਵਾਂ ਟਾਸਕ ਹੁੰਦਾ ਹੈ, ਜਿਸ ਦੇ ਨਾਲ ਕੋਈ ਵੀ ਨਵੀਂ ਸਮੱਸਿਆ ਕਦੇ ਵੀ ਆ ਸਕਦੀ ਹੈ। ਇਹ ਕਾਫੀ ਚੈਲੇਂਜਿੰਗ ਹੁੰਦਾ ਹੈ।’’
ਇਸ ਸੀਜ਼ਨ ਵਿਚ ਅਦਾ ਖਾਨ, ਅਮ੍ਰਿਤਾ ਖਾਨਵਿਲਕਰ, ਕਰਿਸ਼ਮਾ ਤੰਨਾ, ਆਰਜੇ ਮਲਿਸ਼ਕਾ, ਸ਼ਿਵਿਨ ਨਾਰੰਗ, ਕਰਨ ਪਟੇਲ, ਬਲਰਾਜ ਸਯਾਲ ਵਰਗੇ ਸਿਤਾਰੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News