B''DAY SPL : ਸੁਣੋਂ ਕਿਸ਼ੋਰ ਕੁਮਾਰ ਦੇ ਉਹ ਗੀਤ, ਜਿਨ੍ਹਾਂ ਦਾ ਜਾਦੂ ਅੱਜ ਵੀ ਹੈ ਬਰਕਰਾਰ

8/4/2019 9:50:46 AM

ਮੁੰਬਈ (ਬਿਊਰੋ)— ਬਹੂਮੁਖੀ ਪ੍ਰਤੀਭਾ ਦੇ ਧਨੀ ਕਿਸ਼ੋਰ ਦਾ ਦੀ ਆਵਾਜ਼ ਦੇ ਜਾਦੂ ਨੂੰ ਕੌਣ ਨਹੀਂ ਜਾਣਦਾ ਹੋਵੇਗਾ? ਉਹ ਜਿਸ ਵੀ ਗੀਤ ਵਿਚ ਆਪਣੀ ਆਵਾਜ਼ ਦਿੰਦੇ, ਉਸ ਗੀਤ ਵਿਚ ਜਾਨ ਭਰ ਜਾਂਦੀ। ਉਹ ਨਾ ਸਿਰਫ ਗਾਇਕੀ ਅਤੇ ਐਕਟਿੰਗਲ ਦੇ ਬਾਦਸ਼ਾਹ ਸਨ ਸਗੋਂ ਸੰਗੀਤਕਾਰ, ਲੇਖਕ ਅਤੇ ਨਿਰਮਾਤਾ ਦੇ ਤੌਰ 'ਤੇ ਵੀ ਉਨ੍ਹਾਂ ਨੇ ਵੱਡੀ ਮਹਾਰਥ ਹਾਸਲ ਕਰਕੇ ਰੱਖੀ ਸੀ। 70-80  ਦੇ ਦਹਾਕੇ ਵਿਚ ਉਹ ਸਭ ਤੋਂ ਮਹਿੰਗੇ ਸਿੰਗਰਸ 'ਚੋਂ ਇਕ ਸਨ। ਕਈ ਲੋਕਾਂ ਦਾ ਮੰਨਣਾ ਹੈ ਕਿ ਰਾਜੇਸ਼ ਖੰਨਾ ਨੂੰ ਸੁਪਰਸਟਾਰ ਬਣਾਉਣ ਵਿਚ ਕਿਸ਼ੋਰ ਦਾ ਦੀ ਆਵਾਜ਼ ਦੀ ਅਹਿਮ ਭੂਮਿਕਾ ਰਹੀ। ਇਕ ਤਾਂ ਰਾਜੇਸ਼ ਖੰਨਾ ਦੀ ਜ਼ਬਰਦਸਤ ਐਕਟਿੰਗ ਅਤੇ ਉਪਰੋ ਕਿਸ਼ੋਰ ਦਾ ਦੀ ਜਾਦੂਈ ਆਵਾਜ਼ ਗੀਤ ਵਿਚ ਜਾਨ ਭਰਨ ਦਾ ਕੰਮ ਕਰਦੀ ਸੀ।
PunjabKesari
ਅੱਜ 4 ਅਗਸਤ ਨੂੰ ਕਿਸ਼ੋਰ ਕੁਮਾਰ ਦਾ ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ 'ਤੇ ਪੇਸ਼ ਹਨ ਕੁਝ ਅਜਿਹੇ ਗੀਤ ਜੋ ਅੱਜ ਵੀ ਲੋਕਾਂ ਦੇ ਦਿਲਾਂ ਵਿਚ ਤਾਜ਼ਾ ਹੈ। ਫਿਲਮ 'ਅਰਾਧਨਾ' ਨਾਲ ਰਾਜੇਸ਼ ਖੰਨਾ 'ਤੇ ਫਿਲਮਾਇਆ ਗਿਆ ਗੀਤ 'ਮੇਰੇ ਸਪਨੋਂ ਕੀ ਰਾਣੀ ਕਬ ਆਏਗੀ ਤੂ' 70 ਦੇ ਦਹਾਕੇ 'ਚ ਹਿੱਟ ਗੀਤਾਂ 'ਚੋਂ ਇਕ ਹੈ। ਆਰਡੀ ਬਰਮਨ ਨੇ ਇਸ ਗੀਤ ਨੂੰ ਲਿਖਿਆ ਵੀ ਅਤੇ ਕੰਪੋਜ ਵੀ ਕੀਤਾ । ਕਿਸ਼ੋਰ ਕੁਮਾਰ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦੇ ਕੇ ਇਸ ਵਿਚ ਚਾਰ ਚੰਨ ਲਗਾ ਦਿੱਤੇ।

ਫਿਲਮ 'ਪੜੋਸਨ' ਨਾਲ ਕਿਸ਼ੋਰ ਕੁਮਾਰ ਦਾ ਇਕ ਹੋਰ ਵਧੀਆ ਗੀਤ 'ਮੇਰੇ ਸਾਮਨੇ ਵਾਲੀ ਖਿੜਕੀ ਮੇਂ ਇਕ ਚਾਂਦ ਕਾ ਟੁੱਕੜਾ ਰਹਿਤਾ ਹੈ' ਜੋ ਅੱਜ ਵੀ ਲੋਕਾਂ ਨੂੰ ਕਾਫ਼ੀ ਪਸੰਦ ਆਉਂਦਾ ਹੈ।

ਫਿਲਮ 'ਅਜਨਬੀ' 'ਚ ਰਾਜੇਸ਼ ਖੰਨਾ 'ਤੇ ਫਿਲਮਾਇਆ ਗਿਆ ਗੀਤ 'ਏਕ ਅਜਨਬੀ ਹਸੀਨਾ ਸੇ ਯੂ ਮੁਲਾਕਾਤ ਹੋ ਗਈ' ਵੀ ਬਹੁਤ ਪਸੰਦ ਕੀਤਾ ਗਿਆ। ਇਸ ਗੀਤ ਵਿਚ ਕਿਸ਼ੋਰ ਕੁਮਾਰ ਨੇ ਆਪਣੀ ਆਵਾਜ਼ ਨਾਲ ਜੋ ਜਾਦੂ ਬਿਖੇਰਿਆ ਉਹ ਲੋਕ ਅੱਜ ਵੀ ਨਹੀਂ ਭੁਲਾ ਸਕੇ।

ਇਸ ਦੇ ਨਾਲ ਹੀ ਫਿਲਮ 'ਮਿਸਟਰ ਐਕਸ ਇਨ ਬੌਮਬੇ' 'ਚ ਗੀਤ 'ਮੇਰੇ ਮਹਿਬੂਬ ਕਯਾਮਤ ਹੋਗੀ' ਸ਼ਾਇਦ ਹੀ ਕੋਈ ਹੋਵੇਗਾ ਜਿਸ ਇਹ ਗੀਤ ਨਾ ਸੁਣਿਆ ਹੋਵੇਗਾ। ਇਹ ਗੀਤ ਖੁਦ ਕਿਸ਼ੋਰ ਕੁਮਾਰ ਨੇ ਗਾਇਆ ਸੀ ਅਤੇ ਖੁਦ ਕਿਸ਼ੋਰ ਕੁਮਾਰ 'ਤੇ ਫਿਲਮਾਇਆ ਗਿਆ ਸੀ।

ਫਿਲਮ 'ਪੜੋਸਨ' ਦਾ ਗੀਤ 'ਏਕ ਚਤੂਰ ਨਾਰ ਕਰਕੇ ਸ਼ਿੰਗਾਰ' ਵੀ ਕਿਸ਼ੋਰ ਕੁਮਾਰ ਦੇ ਸਭ ਤੋਂ ਵਧੀਆ ਗੀਤਾਂ 'ਚੋਂ ਇਕ ਮੰਨਿਆ ਜਾਂਦਾ ਹੈ।

ਫਿਲਮ 'ਅਮਰ ਪ੍ਰੇਮ' ਦਾ 'ਕੁਛ ਤੋ ਲੋਕ ਕਹੇਂਗੇ' ਗੀਤ ਰਾਜੇਸ਼ ਖੰਨਾ ਅਤੇ ਸ਼੍ਰਮਿਲਾ ਟੈਗੋਰ 'ਤੇ ਫਿਲਮਾਇਆ ਗਿਆ ਸੀ ਅਤੇ ਇਸ ਨੂੰ ਆਪਣੀ ਆਵਾਜ਼ ਦਿੱਤੀ ਸੀ ਕਿਸ਼ੋਰ ਦਾ ਨੇ। ਚਾਹੇ ਉਹ ਸਮਾਂ ਬੀਤ ਗਿਆ ਹੈ ਪਰ ਇਸ ਗੀਤ ਦਾ ਜਾਦੂ ਅੱਜ ਵੀ ਬਰਕਰਾਰ ਹੈ।

ਫਿਲਮ 'ਬਲੈਕਮੇਲ' ਦਾ ਗੀਤ 'ਪਲ-ਪਲ ਦਿਲ ਕੇ ਪਾਸ' ਧਰਮਿੰਦਰ ਅਤੇ ਰਾਖੀ 'ਤੇ ਫਿਲਮਾਇਆ ਗਿਆ ਸੀ। ਹਰ ਗੀਤ ਦੀ ਤਰ੍ਹਾਂ ਇਸ ਗੀਤ ਨੂੰ ਵੀ ਕਿਸ਼ੋਰ ਕੁਮਾਰ ਨੇ ਆਪਣੀ ਆਵਾਜ਼ ਦੇ ਕੇ ਉਸ 'ਚ ਜਾਨ ਭਰ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News