ਜਗਰਾਤਿਆਂ ''ਚ ਗਾ ਕੇ ਗੁਜ਼ਾਰਾ ਕਰਦੀ ਸੀ ਗਾਇਕਾ ਨੇਹਾ ਕੱਕੜ, ਇੰਝ ਬਦਲੀ ਕਿਸਮਤ
6/5/2020 4:48:03 PM

ਜਲੰਧਰ (ਬਿਊਰੋ) — ਗਾਇਕੀ ਦੇ ਖੇਤਰ 'ਚ ਨੇਹਾ ਕੱਕੜ ਉਹ ਗਾਇਕਾ ਹੈ, ਜਿਸ ਨੇ ਆਪਣੀ ਮਿਹਨਤ ਦੇ ਸਦਕਾ ਤਰੱਕੀ ਦੀਆਂ ਬੁਲੰਦੀਆਂ ਛੂਹੀਆਂ ਹਨ। ਨੇਹਾ ਕੱਕੜ ਨੂੰ ਅੱਜ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਈ ਵਾਰ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਇਹ ਸਫ਼ਰ ਕਿੰਨਾ ਔਖਾ ਰਿਹਾ ਹੈ। ਨੇਹਾ ਕੱਕੜ ਜਿਨ੍ਹਾਂ ਨੇ ਆਪਣੇ ਹਿੱਟ ਗੀਤਾਂ ਨਾਲ ਹਰ ਕਿਸੇ ਨੂੰ ਝੂਮਣ ਲਾ ਦਿੱਤਾ ਹੈ।
ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ। ਅੱਜ ਨੇਹਾ ਕੱਕੜ ਨੂੰ ਤੁਸੀਂ ਬਹੁਤ ਹੀ ਗਲੈਮਰਸ ਅੰਦਾਜ਼ 'ਚ ਵੇਖਦੇ ਹੋ ਇਸ ਤੋਂ ਪਹਿਲਾਂ ਉਹ ਬਿਲਕੁਲ ਸਧਾਰਣ ਸਨ। ਇਹ ਗਾਇਕਾ ਪਹਿਲਾਂ ਜਗਰਾਤਿਆਂ 'ਚ ਗਾਉਂਦੀ ਸੀ। ਉਨ੍ਹਾਂ ਨੇ ਸਕੂਲ ਸਮੇਂ ਦੌਰਾਨ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੀ ਭੈਣ ਸੋਨੂੰ ਅਤੇ ਉਨ੍ਹਾਂ ਭਰਾ ਵੀ ਜਗਰਾਤਿਆਂ 'ਚ ਗਾਇਆ ਕਰਦੇ ਸਨ। ਨੇਹਾ ਕੱਕੜ ਨੇ ਮਹਿਜ਼ ਚਾਰ ਸਾਲ ਦੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਜਨਮ ਰਿਸ਼ੀਕੇਸ਼ 'ਚ ਹੋਇਆ ਸੀ ਅਤੇ ਕਿਰਾਏ ਦੇ ਕਮਰੇ 'ਚ ਰਹਿ ਕੇ ਉਨ੍ਹਾਂ ਦਾ ਪਰਿਵਾਰ ਆਪਣਾ ਗੁਜ਼ਾਰਾ ਕਰਦਾ ਸਨ।
ਨੇਹਾ ਕੱਕੜ ਆਪਣੀ ਗਾਇਕੀ ਦੇ ਸ਼ੁਰੂਆਤੀ ਦੌਰ 'ਚ ਥੋੜ੍ਹੀ ਭਰਵੇਂ ਸਰੀਰ ਦੀ ਲੱਗਦੀ ਸੀ ਅਤੇ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਤੁਹਾਡੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਅਸਲ 'ਚ ਇਹ ਉਹੀ ਸਲਿੱਮ ਅਤੇ ਸਟਾਈਲਿਸ਼ ਨੇਹਾ ਹੈ ਜੋ ਬਿਲਕੁਲ ਸਿੱਧੀ ਸਾਦੀ ਅਤੇ ਸ਼ਰਮੀਲੀ ਜਿਹੀ ਨਜ਼ਰ ਆਉਂਦੀ ਸੀ। ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡਲ 'ਚ ਬਤੌਰ ਕੰਟੈਂਸਟੈਂਟ ਭਾਗ ਲਿਆ ਸੀ।
ਨੇਹਾ ਕਿੰਨਾ ਬਦਲ ਚੁੱਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਇਆ ਕਰਦੀ ਸੀ ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ 'ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ। ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ 'ਚ ਬਤੌਰ ਜੱਜ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ