ਪੰਜਾਬੀ ਫਿਲਮ ਉਦਯੋਗ ਦੇ ਸੁਨਹਿਰੀ ਭਵਿੱਖ ਲਈ ''ਪੰਜਾਬੀ ਫ਼ਿਲਮ ਫੈਡਰੇਸ਼ਨ'' ਦਾ ਗਠਨ

6/5/2020 5:17:43 PM

 ਜਲੰਧਰ (ਬਿਊਰੋ) : ਪੰਜਾਬੀ ਫ਼ਿਲਮ ਉਦਯੋਗ ਦੀਆਂ ਵੱਡੀਆਂ ਹਸਤੀਆਂ ਨੇ ਮਿਲ ਕੇ ਪੰਜਾਬੀ ਸਿਨੇਮਾ ਜਗਤ ਦੇ ਸੁਨਹਿਰੀ ਭਵਿੱਖ ਲਈ ਵੱਡਾ ਫੈਸਲਾ ਲਿਆ ਹੈ। ਪੰਜਾਬੀ ਫਿਲਮ ਜਗਤ ਦੇ ਕੁਝ ਵੱਡੇ ਨਾਂ ਇੱਕਜੁੱਟ ਹੋ ਕਿ ਪੰਜਾਬੀ ਫਿਲਮ ਜਗਤ 'ਚ ਵੱਡਾ ਬਦਲਾਅ ਲਿਆਉਣ ਲਈ ਕਦਮ ਚੁੱਕਿਆ ਹੈ ਅਤੇ 'ਪੰਜਾਬੀ ਫਿਲਮ ਫੈਡਰੇਸ਼ਨ' ਦਾ ਗਠਨ ਕੀਤਾ ਹੈ।

ਪੰਜਾਬ ਦੇ ਸਾਰੇ ਵੱਡੇ ਪ੍ਰੋਡਕਸ਼ਨ ਹਾਊਸਜ਼ ਨੇ ਮਿਲਕੇ ਇਹ ਫੈਸਲਾ ਲਿਆ ਹੈ ਅਤੇ ਇਸ ਐਸੋਸੀਏਸ਼ਨ ਨੂੰ ਬਣਾਇਆ ਹੈ। ਇਹ ਐਸੋਸੀਏਸ਼ਨ ਪੰਜ ਪੈਨਲ ਮੈਂਬਰਾਂ ਨਾਲ ਬਣਾਇਆ ਗਿਆ ਹੈ। ਇਸ 'ਚ ਸੰਦੀਪ ਬਾਂਸਲ, ਜਰਨੈਲ ਸਿੰਘ, ਮੁਨੀਸ਼ ਸਾਹਨੀ, ਮਨਮੌਰਦ ਸਿੱਧੂ, ਅਸ਼ਵੀਨੀ ਸ਼ਰਮਾ ਸ਼ਾਮਲ ਹਨ।

'ਪੰਜਾਬੀ ਫ਼ਿਲਮ ਫੈਡਰੇਸ਼ਨ' ਦੇ ਗਠਨ 'ਤੇ ਪੰਜਾਬੀ ਕਲਾਕਾਰਾਂ ਨੇ ਖੁਸ਼ੀ ਜ਼ਾਹਿਰ ਕੀਤੀ ਹੈ। 'ਪੰਜਾਬੀ ਫ਼ਿਲਮ ਫੈਡਰੇਸ਼ਨ' ਦੇ ਜਰੀਏ ਫਿਲਮ ਉਦਯੋਗ ਨਾਲ ਜੁੜੇ ਮਸਲਿਆਂ ਅਤੇ ਇਸ ਨੂੰ ਹੋਰ ਤਰੱਕੀ ਦੀ ਰਾਹ 'ਤੇ ਲਿਆਉਣ ਲਈ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਤਹਿਤ ਹੀ ਇਸ ਦਾ ਗਠਨ ਕੀਤਾ ਗਿਆ ਹੈ। ਇਸ ਦੇ ਜਰੀਏ ਹੀ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਦੀਆਂ ਸਮੱਸਿਆਵਾਂ ਅਤੇ ਫਿਲਮਾਂ ਨੂੰ ਲੈ ਕੇ ਆਉਣ ਵਾਲੇ ਮਸਲਿਆਂ ਨੂੰ ਸਰਕਾਰ ਤੱਕ ਪਹੁੰਚਾਇਆ ਜਾ ਸਕੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News