ਰਾਜੇਸ਼ ਕਰੀਰ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਲੁਧਿਆਣਾ ਪਹੁੰਚਾਉਣ ਦਾ ਲਿਆ ਜ਼ਿੰਮਾ

6/6/2020 8:45:44 AM

ਮੁਬੰਈ (ਬਿਊਰੋ) : ਅਦਾਕਾਰ ਰਾਜੇਸ਼ ਕਰੀਰ ਤਾਲਾਬੰਦੀ ਕਾਰਨ ਆਰਥਿਕ ਮੰਦੀ ਦਾ ਸ਼ਿਕਾਰ ਹੋਏ ਹਨ ਤੇ ਉਨ੍ਹਾਂ ਸੋਸ਼ਲ ਮੀਡੀਆ ਤੇ ਆਪਣੀ ਪ੍ਰੇਸ਼ਾਨੀ ਬਿਆਨ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਕੋਲੋਂ ਮਦਦ ਵੀ ਮੰਗੀ ਸੀ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਜ਼ਿੰਦਾ ਰੱਖ ਸਕਣ। ਅਜਿਹੇ 'ਚ ਬਾਲੀਵੁੱਡ ਐਕਟਰ ਸੋਨੂੰ ਸੂਦ ਨੂੰ ਰਾਜੇਸ਼ ਕਰੀਰ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਸੋਨੂੰ ਸੂਦ ਨੇ ਕਰੀਰ ਨੂੰ ਪੰਜਾਬ ਦੇ ਲੁਧਿਆਣਾ ਪਹੁੰਚਾਉਣ ਦਾ ਵਾਅਦਾ ਕੀਤਾ। ਲੰਬੇ ਸਮੇਂ ਤੋਂ ਵਿਹਲੇ ਰਹਿ ਰਹੇ ਕਰੀਰ ਹੁਣ ਵਾਪਸ ਪੰਜਾਬ ਪਰਤਣਾ ਚਾਹੁੰਦੇ ਹਨ। ਇਸ ਲਈ ਹੁਣ ਸੋਨੂੰ ਸੂਦ ਨੇ ਉਨ੍ਹਾਂ ਨੂੰ ਪੰਜਾਬ ਪਹੁੰਚਾਉਣ ਦਾ ਜ਼ਿੰਮਾ ਲਿਆ ਹੈ।

ਰਾਜੇਸ਼ ਕਰੀਰ ਨੇ 'ਮੰਗਲ ਪਾਂਡੇ', 'ਅੱਲ੍ਹਾ ਕੇ ਬੰਦੇ', 'ਅਗਨੀਪਥ 2' ਅਤੇ ਆਉਣ ਵਾਲੀ ਫਿਲਮ 'ਭੁਜ- ਦਿ ਪ੍ਰਾਈਡ ਆਫ ਇੰਡੀਆ' 'ਚ ਕੰਮ ਕੀਤਾ ਹੈ। ਰਾਜੇਸ਼ ਕਰੀਰ ਮਸ਼ਹੂਰ ਲੜੀਵਾਰ ਨਾਟਕ 'ਬੇਗੂਸਰਾਏ' 'ਚ ਸ਼ਿਵਾਂਗੀ ਜੋਸ਼ੀ ਦੇ ਪਿਤਾ ਦਾ ਕਿਰਦਾਰ ਨਿਭਾਅ ਚੁੱਕੇ ਹਨ।

ਰਾਜੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਸਾਂਝੀ ਕੀਤੀ ਸੀ। ਇਸ ਵੀਡੀਓ 'ਚ ਉਹ ਆਪਣੇ ਆਰਥਿਕ ਹਲਾਤਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੇ ਸਨ ਅਤੇ ਮਦਦ ਦੀ ਅਪੀਲ ਕਰ ਰਹੇ ਸਨ। ਵੀਡੀਓ 'ਚ ਉਹ ਆਖ ਰਹੇ ਸਨ 'ਦੋਸਤੋ ਮੈਂ ਰਾਜੇਸ਼ ਕਰੀਰ, ਬਹੁਤ ਸਾਰੇ ਲੋਕ ਮੈਨੂੰ ਜਾਣਦੇ ਹੋਣਗੇ, ਬਸ ਇੰਨੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੈਨੂੰ ਮਦਦ ਦੀ ਜ਼ਰੂਰਤ ਹੈ।' ਉਹ ਅੱਗੇ ਕਹਿੰਦੇ ਹਨ 'ਹਾਲਾਤ ਬਹੁਤ ਹੀ ਨਾਜੁਕ ਬਣੇ ਹੋਏ ਹਨ, ਮੁੰਬਈ 'ਚ 15-16 ਸਾਲ ਤੋਂ ਰਹਿ ਰਿਹਾ ਹਾਂ। ਉਂਝ ਵੀ ਮੈਂ ਖਾਲੀ ਸੀ, ਹੁਣ ਦੋ ਤਿੰਨ ਮਹੀਨੇ ਹੋ ਗਏ ਹਨ, ਹਲਾਤ ਬਹੁਤ ਖਰਾਬ ਹੋ ਗਏ ਹਨ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਭਾਵੇਂ 300, 400 ਜਾਂ 500 ਰੁਪਏ ਦੇ ਦਿਓ ਮੇਰੀ ਮਦਦ ਹੋਵੇਗੀ ਕਿਉਂਕਿ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ ਇਸ ਦਾ ਕੁਝ ਪਤਾ ਨਹੀਂ।' ਵੀਡੀਓ ਦੇ ਅੰਤ 'ਚ ਉਹ ਕਹਿ ਰਹੇ ਸਨ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਕੁਝ ਸਮਝ ਨਹੀਂ ਆ ਰਿਹਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News