ਇੰਟਰਨੈਸ਼ਨਲ ਸਟਾਰ ਬਣੀ ਨੇਹਾ ਕੱਕੜ, ਦੇਸ਼ ਦਾ ਵਧਾਇਆ ਮਾਣ
5/7/2020 3:53:40 PM

ਜਲੰਧਰ (ਬਿਊਰੋ) — 'ਯਾਦ ਪੀਆ ਕੀ ਆਨੇ ਲਗੀ', 'ਆਂਖ ਮਾਰੇ' ਵਰਗੇ ਸੁਪਰ ਹਿੱਟ ਗੀਤ ਦੇਣ ਵਾਲੀ ਬਾਲੀਵੁੱਡ ਗਾਇਕਾ ਨੇਹਾ ਕੱਕੜ ਨੇ ਹਰ ਮਿਊਜ਼ਿਕ ਲਵਰ ਦਾ ਦਿਲ ਜਿੱਤਿਆ ਹੈ ਪਰ ਜੇਕਰ ਤੁਸੀਂ ਸੋਚਦੇ ਹੋ ਕਿ ਉਸ ਦੀ ਆਵਾਜ਼ ਦਾ ਜਾਦੂ ਸਿਰਫ ਭਾਰਤ ਵਿਚ ਹੀ ਚੱਲਿਆ ਹੈ ਤਾਂ ਤੁਸੀਂ ਗਲਤ ਹੋ, ਕਿਉਂਕਿ ਨੇਹਾ ਹੁਣ ਇੰਟਰਨੈਸ਼ਨਲ ਸਟਾਰ ਬਣ ਗਈ ਹੈ। ਨੇਹਾ ਕੱਕੜ ਨੇ ਦੁਨੀਆ ਭਰ ਦੇ ਗਾਇਕਾਂ ਨੂੰ ਪਛਾੜ ਕੇ ਟਾਪ-10 ਵਿਚ ਦੂਜਾ ਸਥਾਨ ਹਾਸਲ ਕਰਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
Can’t be more thankful!!!! ♥️🙌🏼🥺 Jai Mata Di 🙏🏼 Aapki Nehu 🥰 #NehaKakkar . @youtube @youtubeindia
A post shared by Neha Kakkar (@nehakakkar) on May 6, 2020 at 8:40pm PDT
Ex acts chArt ਮੁਤਾਬਿਕ ਕਈ ਇੰਟਰਨੈਸ਼ਨਲ ਫੀਮੇਲ ਗਾਇਕਾਵਾਂ ਨੂੰ ਪਿੱਛੇ ਛੱਡਦੇ ਹੋਏ ਨੇਹਾ ਕੱਕੜ ਨੰਬਰ 2 'ਤੇ ਹੈ। ਇਸ ਦੀ ਜਾਣਕਾਰੀ ਨੇਹਾ ਕੱਕੜ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਨੇਹਾ ਕੱਕੜ 4.5 ਬਿਲੀਅਨ ਵਿਊ ਦੇ ਨਾਲ ਨੰਬਰ 2 'ਤੇ ਹੈ। ਨੇਹਾ ਕੱਕੜ ਨੇ ਗਾਇਕਾਂ ਦੀ ਪੂਰੀ ਲਿਸਟ ਦਾ ਸਕ੍ਰੀਨ ਸ਼ਾਟ ਲੈ ਕੇ ਆਪਣੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਸਿਰਫ਼ 3 ਘੰਟਿਆਂ ਵਿਚ ਲੱਖਾਂ ਲੋਕਾਂ ਨੇ ਨੇਹਾ ਕੱਕੜ ਨੂੰ ਵਧਾਈ ਦੇ ਦਿੱਤੀ।
ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਹੀ ਨੇਹਾ ਕੱਕੜ ਦੀ ਦਿਲਕਸ਼ ਆਵਾਜ਼ ਵਿਚ ਗੀਤ 'ਜਿਨਕੇ ਲੀਏ' ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਸਨ ਅਤੇ ਫੀਚਰਿੰਗ 'ਚ ਵੀ ਉਹ ਨੇਹਾ ਕੱਕੜ ਨਾਲ ਨਜ਼ਰ ਆਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ