''ਰਾਮਾਇਣ'' ਦੇ ਵਰਲਡ ਰਿਕਾਰਡ ਬਣਾਉਣ''ਤੇ ਖੜ੍ਹੇ ਹੋਏ ਸਵਾਲ, ਦੂਰਦਰਸ਼ਨ ਨੇ ਦਿੱਤੀ ਸਫਾਈ

5/7/2020 4:29:08 PM

ਮੁੰਬਈ (ਬਿਊਰੋ) — ਲੌਕ ਡਾਊਨ ਦੌਰਾਨ ਰਾਮਾਨੰਦ ਸਾਗਰ ਦੀ 'ਰਾਮਾਇਣ' ਨੇ ਟੀ. ਆਰ. ਪੀ. ਰੇਟਿੰਗਸ ਵਿਚ ਕਈ ਰਿਕਾਰਡ ਬਣਾਏ। ਇਹ ਵੀ ਕਿਹਾ ਗਿਆ ਕਿ 'ਰਾਮਾਇਣ' ਦੁਨੀਆ ਵਿਚ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਪ੍ਰੋਗਰਾਮ ਹੈ। ਦੱਸਿਆ ਗਿਆ ਕਿ 16 ਅਪ੍ਰੈਲ ਨੂੰ ਪ੍ਰਸਾਰਿਤ ਕੀਤਾ ਗਿਆ ਐਪੀਸੋਡ 7 ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਪਰ ਹੁਣ ਸ਼ੋਅ ਦੀ ਵਯੂਅਰਸ਼ਿਪ ਅਤੇ ਵਰਲਡ ਰਿਕਾਰਡ ਦੇ ਦਾਅਦੇ 'ਤੇ ਵਿਵਾਦ ਗਰਮਾਇਆ ਹੋਇਆ ਹੈ। ਹੁਣ ਇਸ ਦੂਰਦਰਸ਼ਨ ਵਲੋਂ ਬਿਆਨ ਆਇਆ ਹੈ।

ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਨੇ ਕੀ ਕਿਹਾ?
ਇਸ ਮੁੱਦੇ 'ਤੇ ਸਫਾਈ ਦਿੰਦੇ ਹੋਏ ਲਾਈਵ ਮਿੰਟ ਨੇ ਪ੍ਰਸਾਰ ਭਾਰਤੀ ਦੇ ਸੀ. ਈ. ਓ. ਸ਼ਸ਼ੀ ਸ਼ੇਖਰ ਨਾਲ ਸਪੰਰਕ ਕੀਤਾ। ਉਸ ਤੋਂ ਪੁੱਛਿਆ ਗਿਆ ਕਿ ਕਿਸ ਆਧਾਰ 'ਤੇ ਵਰਲਡ ਰਿਕਾਰਡ ਬਣਾਉਣ ਦੀ ਗੱਲ ਆਖੀ ਗਈ? ਸ਼ਸ਼ੀ ਸ਼ੇਖਰ ਨੇ ਜਵਾਬ ਦਿੰਦੇ ਹੋਏ ਲਿਖਿਆ, ''ਸਾਨੂੰ ਇਹ ਪਤਾ ਹੈ ਕਿ ਰੇਟਿੰਗਸ ਵਾਲੇ ਖੇਡ ਦੇ ਬਾਹਰ ਵੀ ਬਹੁਤ ਸਾਰੇ ਲੋਕਾਂ ਨੇ ਇਹ ਸ਼ੋਅ ਦੇਖਿਆ ਹੈ। ਮੋਬਾਇਲ ਟੀ. ਵੀ. ਸਕ੍ਰੀਨਸ, ਜਿਨ੍ਹਾਂ 'ਤੇ ਡੀ ਡੀ ਦੇ ਚੈਨਲਸ ਆਉਂਦੇ ਹਨ, ਜਿਵੇਂ ਜਿਓ ਟੀ.ਵੀ. ਅਤੇ ਐਮ. ਐਕਸ ਪਲੇਅਰ, ਉਨ੍ਹਾਂ ਦੇ ਮਧਿਆਮ ਨਾਲ। ਜੇਕਰ ਅਸੀਂ ਸਾਰੇ ਅੰਕੜੇ ਜੋੜਕੇ 'ਰਾਮਾਇਣ' ਦੀ ਵਿਯੂਅਰਸ਼ਿਪ ਬਾਰੇ ਗੱਲ ਕਰੀਏ ਤਾਂ ਇਸ ਨੂੰ ਲੌਕ ਡਾਊਨ ਦੌਰਾਨ 200 ਮਿਲੀਅਨ ਯਾਨੀ ਕਿ 20 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ। ਮੈਂ ਰਿਕਾਰਡ ਦੇ ਫੇਰ ਵਿਚ ਨਹੀਂ ਪਵਾਂਗਾ ਪਰ ਲੌਕ ਡਾਊਨ ਦੌਰਾਨ ਦੋਬਾਰਾ ਇਸ ਮਹਾਕਾਵਿ ਨੂੰ ਦੇਖਣ ਲਈ ਬਹੁਤ ਸਾਰੇ ਪਰਿਵਾਰ ਇਕੱਠੇ ਆਏ। ਲੋਕਾਂ ਨੂੰ ਘਰਾਂ ਵਿਚ ਸੁਰੱਖਿਅਤ ਰੱਖਣ ਵਿਚ ਬ੍ਰਾਂਡਕਾਸਟਿੰਗ ਸਰਵਿਸ ਨੇ ਆਪਣਾ ਕੰਮ ਕਾਫੀ ਪ੍ਰਭਾਵੀ ਤਰੀਕੇ ਨਾਲ ਕੀਤਾ।''

ਕੀ ਹੈ ਵਿਵਾਦ?
ਦਰਅਸਲ, ਲਾਈਵ ਮਿੰਟ ਦੇ ਦਾਅਵੇ ਮੁਤਾਬਿਕ ਦੂਰਦਰਸ਼ਨ ਦਾ ਦਾਅਵਾ ਝੂਠਾ ਹੈ। ਰਿਪੋਰਟ ਮੁਤਾਬਿਕ, ਅਮਰੀਕੀ ਸੀਰੀਜ਼ MASH ਦਾ ਆਖਰੀ ਐਪੀਸੋਡ 10 ਕਰੋੜ 60 ਲੱਖ ਤੋਂ ਵਧ ਲੋਕਾਂ ਨੇ ਦੇਖਿਆ ਹੈ। ਇਸ ਹਿਸਾਬ ਨਾਲ 'ਰਾਮਾਇਣ' ਦੁਨੀਆ ਦਾ ਸਭ ਤੋਂ ਜ਼ਿਆਦਾ ਦੇਖਿਆ ਗਿਆ ਸ਼ੋਅ ਨਹੀਂ ਹੈ। ਮੈਸ਼ ਦਾ ਇਹ ਐਪੀਸੋਡ 28 ਫਰਵਰੀ 1983 ਨੂੰ ਪ੍ਰਸਾਰਿਤ ਕੀਤਾ ਗਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News