B''Day Spl : ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਸੀ ਨੈਸ਼ਨਲ ਐਵਾਰਡਜ਼ ਜੇਤੂ ਕੋਂਕਣਾ ਸੇਨ
12/3/2019 10:54:46 AM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਕੋਂਕਣਾ ਸੇਨ ਸ਼ਰਮਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਉਹ ਕਈ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਨੈਸ਼ਨਲ ਐਵਾਰਡ ਹਾਸਲ ਕਰ ਚੁੱਕੀ ਹੈ। ਅੱਜ ਜਨਮਦਿਨ ਮੌਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ, ਜਿਨ੍ਹਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ।
ਕੋਂਕਣਾ ਮਸ਼ਹੂਰ ਪੱਤਰਕਾਰ ਅਤੇ ਸਾਇੰਸ ਲੇਖਕ ਮੁਕੂਲ ਸ਼ਰਮਾ ਦੀ ਧੀ ਹੈ। ਉਸ ਨੇ ਕੋਲਕਾਤਾ ਦੇ 'ਕਲਕਤਾ ਇੰਟਰਨੈੱਸ਼ਨਲ ਸਕੂਲ' ਅਤੇ 'ਸੇਂਟ ਸਟੀਫੇਨ ਕਾਲਜ' ਤੋਂ ਪੜਾਈ ਕੀਤੀ। ਇਸ ਤੋਂ ਬਾਅਦ ਉਸ ਨੇ ਸਾਲ 1983 ਦੀ ਬੰਗਾਲੀ ਫਿਲਮ 'ਇੰਦਰਾ' ਨਾਲ ਚਾਈਲਡ ਆਰਟਿਸਟ ਦੇ ਤੌਰ 'ਤੇ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕੀਤਾ।
ਕੋਂਕਣਾ ਨੇ ਆਪਣੀ ਮਾਂ ਅਰਪਣਾ ਦੇ ਨਿਰਦੇਸ਼ਨ 'ਚ ਅੰਗ੍ਰੇਜੀ ਭਾਸ਼ਾ ਦੀ ਫਿਲਮ 'Mr. and Mrs. Iyer' 'ਚ ਕੰਮ ਕੀਤਾ ਅਤੇ ਉਸ ਫਿਲਮ ਲਈ ਉਸ ਨੂੰ ਬੈਸਟ ਅਭਿਨੇਤਰੀ ਦੇ ਤੌਰ 'ਤੇ ਨੈਸ਼ਨਲ ਐਵਾਰਡ ਮਿਲਿਆ ਸੀ। ਇੰਨਾ ਹੀ ਨਹੀਂ ਸਾਲ 2005 'ਚ ਕੋਂਕਣਾ ਨੇ ਮਧੁਰ ਭੰਡਾਰਕਰ ਦੀ ਫਿਲਮ 'ਪੇਜ 3' 'ਚ ਇਕ ਪੱਤਰਕਾਰ ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਫਿਲਮ ਨੂੰ ਨੈਸ਼ਨਲ ਐਵਾਰਡ ਨਾਲ ਨਵਾਜ਼ਿਆ ਗਿਆ ਸੀ।
ਕੋਂਕਣਾ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਸ ਨੇ ਸਤੰਬਰ 2010 ਨੂੰ ਆਪਣੇ ਪ੍ਰੇਮੀ ਰਣਵੀਰ ਸ਼ੋਰੇ ਨਾਲ ਇਕ ਪ੍ਰਾਈਵੇਟ ਸੈਰੇਮਨੀ ਨਾਲ ਵਿਆਹ ਕੀਤਾ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਵਾਂ ਦੇ ਮਾਤਾ-ਪਿਤਾ ਬਣਨ ਦੀ ਖਬਰ ਸਾਹਮਣੇ ਆਈ। 15 ਮਾਰਚ, 2011 ਨੂੰ ਕੋਕਣਾ ਨੇ ਬੇਟੇ ਨੂੰ ਜਨਮ ਦਿੱਤਾ ਜਦਕਿ ਉਸ ਦਾ ਵਿਆਹ ਸਤੰਬਰ 2010 'ਚ ਹੋਇਆ ਸੀ।
ਸੂਤਰਾਂ ਮੁਤਾਬਕ ਮਾਰਚ 2011 'ਚ ਉਸ ਦੇ ਬੇਟੇ ਦੇ ਜਨਮ ਤੋਂ ਇਹ ਸਾਫ ਸੀ ਕਿ ਉਹ ਵਿਆਹ ਤੋਂ ਪਹਿਲਾਂ ਹੀ ਪ੍ਰੈਗਨੈਂਟ ਸੀ। ਵਿਆਹ ਤੋਂ ਕਰੀਬ 7 ਮਹੀਨੇ ਬਾਅਦ ਹੀ ਉਸ ਨੇ ਬੇਟੇ ਨੂੰ ਜਨਮ ਦਿੱਤਾ ਅਤੇ ਇਸ ਤੋਂ ਬਾਅਦ ਕੋਂਕਣਾ ਅਤੇ ਰਣਵੀਰ ਵਿਆਹ ਦੇ 5 ਸਾਲ ਬਾਅਦ 2015 'ਚ ਇਕ ਦੂਜੇ ਤੋਂ ਵੱਖ ਹੋ ਗਏ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
''ਮਾਈਸਾ'' ਦੇ ਨਿਰਮਾਤਾਵਾਂ ਨੇ ਦੀਵਾਲੀ ''ਤੇ ਰਸ਼ਮੀਕਾ ਮੰਦਾਨਾ ਦੇ ਦਮਦਾਰ ਲੁੱਕ ਦਾ ਪੋਸਟਰ ਕੀਤਾ ਰਿਲੀਜ਼
