ਮੋਹਾਲੀ ਦੀਆਂ ਸੜਕਾਂ 'ਤੇ ਕਰਨ ਔਜਲਾ ਨੂੰ ਖੋਰੂ ਪਾਉਣਾ ਪਿਆ ਮਹਿੰਗਾ, ਕੱਟੇ 5 ਚਲਾਨ

12/3/2019 11:13:21 AM

ਜਲੰਧਰ (ਬਿਊਰੋ) — 22 ਨਵੰਬਰ ਨੂੰ ਜਦੋਂ ਪੰਜਾਬੀ ਗਾਇਕ ਕਰਨ ਔਜਲਾ ਕੈਨੇਡਾ ਤੋਂ ਮੋਹਾਲੀ ਏਅਰਪੋਰਟ ਪਹੁੰਚੇ ਤਾਂ ਖੁਦ ਔਜਲਾ ਤੇ ਉਨ੍ਹਾਂ ਦੇ ਸਮਰਥਕਾਂ ਨੇ ਟ੍ਰੈਫਿਕ ਨਿਯਮ ਤੋੜੇ ਸਨ। ਐੱਸ. ਐੱਸ. ਪੀ. ਕੁਲਦੀਰ ਚਾਹਲ ਨੇ ਨਿਰਦੇਸ਼ਾਂ 'ਤੇ ਜਾਂਚ ਅਫਸਰ ਡੀ. ਐੱਸ. ਪੀ. ਟ੍ਰੈਫਿਕ ਗੁਰਇਕਬਾਲ ਸਿੰਘ ਨੇ ਨੋਟਿਸ ਦੇ ਕੇ ਪੰਜਾਬੀ ਗਾਇਕ ਨੂੰ 48 ਘੰਟਿਆਂ ਅੰਦਰ ਪੇਸ਼ ਹੋਣ ਦਾ ਨੋਟਿਸ ਭੇਜਿਆ ਸੀ। ਕਰਨ ਔਜਲਾ ਨੂੰ ਸ਼ਨੀਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਸ਼ੋਅ ਦੇ ਚੱਲਦਿਆਂ ਉਹ ਸੋਮਵਾਰ ਪੇਸ਼ ਹੋਏ। ਸੋਮਵਾਰ ਨੂੰ ਦੁਪਿਹਰ 3 ਵਜੇ ਦੇ ਕਰੀਬ ਆਪਣੇ ਤਿੰਨ ਸਾਥੀਆਂ ਨਾਲ ਪੇਸ਼ ਹੋਏ। ਡੀ. ਐੱਸ. ਪੀ. ਨੇ ਪੂਰੇ 1 ਘੰਟੇ 20 ਮਿੰਟ ਤੱਕ ਪੁੱਛਗਿੱਛ ਕੀਤੀ ਤੇ 4.30 ਦੇ ਕਰੀਬ ਕਰਨ ਔਜਲਾ ਨੂੰ ਕਮਰੇ ਤੋਂ ਬਾਹਰ ਕੱਢਿਆ ਤਾਂ ਉਨ੍ਹਾਂ ਦੇ ਹੱਥ 'ਚ ਚਲਾਨ ਦੀ ਸਲਿਪ ਸੀ। ਡੀ. ਐੱਸ. ਪੀ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਗਾਇਕ ਨੇ ਟ੍ਰੈਫਿਕ ਨਿਯਮ ਤੋੜਨ ਦੀ ਗਲਤੀ ਮੰਨੀ ਹੈ। ਚਲਾਨ ਕਟ ਕੇ ਉਨ੍ਹਾਂ ਨੂੰ ਭੁਗਤਾਨ ਲਈ ਕਿਹਾ ਗਿਆ ਹੈ।
ਦੱਸ ਦਈਏ ਕਿ ਕਰਨ ਔਜਲਾ ਐੱਸ. ਐੱਸ. ਪੀ. ਤੋਂ ਨਿਕਲਦੇ ਹੋਏ ਬੋਲ ਰਹੇ ਸਨ ਕਿ, ''ਮੈਂ ਕੈਨੇਡਾ 'ਚ ਰਹਿੰਦਾ, ਇੰਡੀਆ ਦੇ ਟ੍ਰੈਫਿਕ ਨਿਯਮਾਂ ਦਾ ਪਤਾ ਨਹੀਂ ਸੀ, ਕੋਈ ਕਤਲ ਤਾਂ ਨਹੀਂ ਕਰ ਦਿੱਤਾ। ਗਲਤੀ ਦਾ ਚਲਾਨ ਪੁਲਸ ਨੇ ਕਟ ਦਿੱਤਾ ਹੈ, ਹੋਰ ਦੱਸੋ ਕੀ ਕਰਾਂ, ਮੈਨੂੰ ਮੁਆਫ ਕਰ ਦਿਓ।'' ਇਹ ਬੋਲਦੇ ਹੋਏ ਕਰਨ ਔਜਲਾ ਆਪਣੇ ਤਿੰਨ ਸਾਥੀਆਂ ਸਮੇਤ ਗੱਡੀ 'ਚ ਬੈਠਦੇ ਹੋਏ ਐੱਸ. ਐੱਸ. ਪੀ. ਆਫਿਸ ਮੋਹਾਲੀ ਤੋਂ ਨਿਕਲ ਗਏ।
PunjabKesari
ਡੀ. ਐੱਸ. ਪੀ. ਬੋਲੇ, 'ਇੰਡੀਆ ਆਉਂਦੇ ਹੀ ਕੀ ਹੋ ਜਾਂਦਾ ਹੈ'
ਡੀ. ਐੱਸ. ਪੀ. ਗੁਰਇਕਬਾਲ ਨੇ ਪਹਿਲਾਂ ਹੀ ਔਜਲਾ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਇਕ ਸੂਚੀ ਤਿਆਰ ਕੀਤੀ ਹੋਈ ਸੀ। 22 ਨਵੰਬਰ ਨੂੰ ਔਜਲਾ ਕੈਨੇਡਾ ਤੋਂ ਮੋਹਾਲੀ ਏਅਰਪੋਰਟ ਪਹੁੰਚੇ ਤਾਂ ਉਸ ਦੇ ਸਮਰਥਕਾਂ ਤੇ ਕਰਨ ਔਜਲਾ ਨੇ ਖੁਦ ਨਿਯਮ ਤੋੜੇ ਸਨ। ਪੁਲਸ ਨੇ ਕਰਨ ਔਜਲਾ ਤੇ ਵੀਡੀਓ 'ਚ ਨਜ਼ਰ ਆ ਰਹੇ ਕਾਰ ਮਾਲਕਾਂ ਤੇ ਚਾਲਕਾਂ ਨੂੰ ਦੋ ਦਿਨਾਂ 'ਚ ਪੇਸ਼ ਹੋਣ ਦਾ ਨੋਟਿਸ ਭੇਜਿਆ ਸੀ। ਡੀ. ਐੱਸ. ਪੀ. ਨੇ ਔਜਲਾ ਨੂੰ ਕਿਹਾ, ''ਕੈਨੇਡਾ 'ਚ ਪੂਰੇ ਟ੍ਰੈਫਿਕ ਨਿਯਮ ਮੰਨਦੇ ਹੋ ਤਾਂ ਭਾਰਤ ਆਉਂਦੇ ਹੀ ਕੀ ਹੋ ਜਾਂਦਾ ਹੈ। ਤੇਰੇ ਕਾਰਨ ਕਈ ਲੋਕਾਂ ਨੂੰ ਪ੍ਰੇਸ਼ਾਨੀ ਹੋਈ।'' ਔਜਲਾ ਨੇ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗੀ ਤੇ ਭਰੋਸਾ ਦਿਵਾਇਆ ਕਿ ਭੱਵਿਖ 'ਚ ਉਹ ਇਸ ਗੱਲ ਦਾ ਖਿਆਲ ਰੱਖੇਗਾ।

5 ਵਾਇਲੇਸ਼ਨ ਦਾ ਕੱਟਿਆ ਚਲਾਨ
ਪੰਜਾਬੀ ਗਾਇਕ ਕਰਨ ਔਜਲਾ ਦਾ ਡੇਂਜਰਸ/ਰੈਸ਼ ਡਰਾਇਵਿੰਗ, ਲੇਨ ਚੇਂਜ, ਪ੍ਰੈੱਸ਼ਰ ਹੌਰਨ, ਵਿਦਾਊਟ ਸੀਟ ਬੇਲਟ, ਜਿਸਟ੍ਰਿਕਟ ਦਾ ਫਲੋ ਆਫ ਟ੍ਰੈਫਿਕ ਦਾ ਚਲਾਨ ਕੱਟਿਆ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News