ਇਹ ਹੈ ''ਚੰਦਰਕਾਂਤਾ'' ਵਾਲਾ ''ਕਰੂੜ ਸਿੰਘ'', ਜਿਸਨੂੰ ''ਯੱਕੂ'' ਸ਼ਬਦ ਨੇ ਕੀਤਾ ਸੀ ਪੂਰੇ ਦੇਸ਼ ''ਚ ਮਸ਼ਹੂਰ

4/2/2020 11:22:28 AM

ਜਲੰਧਰ (ਵੈੱਬ ਡੈਸਕ) - ਅਦਾਕਾਰ ਅਖਿਲੇਂਦਰ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਵੀਰਗਤੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 30 ਸਾਲ ਇੰਡਸਟਰੀ ਵਿਚ ਕੰਮ ਕੀਤਾ ਪਰ ਉਨ੍ਹਾਂ ਨੂੰ ਟੀ.ਵੀ. ਸ਼ੋਅ 'ਚੰਦਰਕਾਂਤਾ' ਦੇ ਕਿਰਦਾਰ 'ਕਰੂੜ ਸਿੰਘ' ਕਰਕੇ ਜਾਣਿਆ ਜਾਂਦਾ ਹੈ। ਇਹ ਟੀ.ਵੀ. ਸ਼ੋਅ ਸਾਲ 1994-96 ਵਿਚ ਪ੍ਰਸਾਰਿਤ ਕੀਤਾ ਜਾਂਦਾ ਸੀ। ਕਰੂੜ ਸਿੰਘ ਦੇ ਹੱਸਣ ਦਾ ਅੰਦਾਜ਼ ਅੱਜ ਵੀ ਲੋਕਾਂ ਨੂੰ ਯਾਦ ਹੈ, ਜਿਹੜਾ ਕਿ ਕੀਤੇ ਨਾ ਉਨ੍ਹਾਂ ਦੇ ਕਿਰਦਾਰ ਦਾ ਸਿਗਨੇਚਰ ਵੀ ਬਣ ਗਿਆ ਸੀ।  

 
 
 
 
 
 
 
 
 
 
 
 
 
 

"Chandrakanta" 25years.1994 Doordarshan 9am to 10am, Sunday Golden era of indian Television Unforgettable.

A post shared by Akhilendra Mishra (@akhilendram) on May 8, 2019 at 10:48am PDT

 ਅਖਿਲੇਂਦਰ ਸਿੰਘ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ, ''ਜਦੋਂ ਸ਼ੂਟਿੰਗ ਸ਼ੁਰੂ ਹੋਈ ਤਾਂ ਮੇਰਾ ਗੇਟਅਪ ਬਿਲਕੁਲ ਵੱਖਰਾ ਸੀ। ਇਕ ਖੂਬਸੂਰਤ ਰਾਜ ਕੁਮਾਰ ਜਿਸ ਦੀਆਂ ਮੁਛਾਂ ਹਲਕੀਆਂ ਸਨ। ਮੈਂ ਆਪਣੀ ਟੀਮ ਨੂੰ ਕਿਹਾ ਕਿ ਮੇਰੇ ਕਿਰਦਾਰ ਦਾ ਨਾਂ ਕਰੂੜ ਹੈ, ਮੈਂ ਇਸ ਨਾਂ ਵਾਂਗ ਬਿਲਕੁਲ ਵੀ ਨਹੀਂ ਲੱਗ ਰਿਹਾ। ਨੀਰਜਾ ਜੀ ਹੱਸਣ ਲੱਗ ਪਈ ਪਰ ਮੈਨੂੰ ਲੱਗਿਆ ਕਿ ਮੇਰੀ ਗੱਲ ਉਨ੍ਹਾਂ ਦੇ ਦਿਮਾਗ ਵਿਚ ਰਹਿ ਗਈ।''

 
 
 
 
 
 
 
 
 
 
 
 
 
 

Shooting for film" Mathura: City of Love" At Mathura Vrindavan, UP

A post shared by Akhilendra Mishra (@akhilendram) on Sep 16, 2018 at 4:09am PDT

ਅਦਾਕਾਰ ਅਖਿਲੇਂਦਰ ਸਿੰਘ ਨੇ ਦੱਸਿਆ ਕਿ, ''ਇਸ ਤੋਂ ਬਾਅਦ ਉਨ੍ਹਾਂ ਨੇ ਸ਼ੂਟਿੰਗ ਦਾ ਪਹਿਲਾ ਸ਼ੈਡਿਊਲ ਪੂਰੀ ਤਰ੍ਹਾਂ ਸਕਰੈਪ ਕਰ ਦਿੱਤਾ ਅਤੇ ਦੂਜੇ ਸ਼ੈਡਿਊਲ ਵਿਚ ਮੇਰੀ ਲੁੱਕ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਫਿਰ ਮੈਂ ਉਸ ਨੂੰ ਕਿਹਾ ਕਿ ਮੇਰਾ ਚਿਹਰਾ ਪੂਰੀ ਤਰ੍ਹਾਂ ਢੱਕ ਗਿਆ ਹੈ, ਲੋਕ ਮੈਨੂੰ ਪਛਾਣ ਨਹੀਂ ਸਕਣਗੇ। ਇਸ 'ਤੇ ਨੀਰਜਾ ਨੇ ਕਿਹਾ ਕਿ ਇਸੇ ਲੁੱਕ ਵਿਚ ਕੰਮ ਕਰਕੇ ਪੂਰੀ ਦੁਨੀਆ ਤੈਨੂੰ ਪਹਿਚਾਣੇਗੀ। ਮੇਰੇ ਦਿਮਾਗ ਵਿਚ ਹਮੇਸ਼ਾ ਇਹੀ ਚੱਲਦਾ ਸੀ ਕਿ ਉਹ ਅਜਿਹਾ ਕਿ ਕਰਨ, ਜਿਸ ਨਾਲ ਲੋਕ ਮੈਨੂੰ ਯਾਦ ਰੱਖਣ। ਮੈਂ ਜਦੋਂ ਹੀ ਸੀਨ ਪੜ੍ਹਦਾ ਸੀ ਤਾਂ ਹਮੇਸ਼ਾ 'ਯੱਕ' ਸ਼ਬਦ ਦੀ ਵਰਤੋਂ ਕਰਦਾ ਸੀ, ਮੈਂ ਇਸ ਸ਼ਬਦ ਨੂੰ ਕੈਚਫੇਸਰ ਬਣਾਉਣ ਦਾ ਫੈਸਲਾ ਕੀਤਾ। ਮੈਨੂੰ ਲੱਗਿਆ ਕਿ ਇਹ ਚੰਗਾ ਪ੍ਰਯੋਗ ਹੋਵੇਗਾ।'' ਇਸ ਤੋਂ ਬਾਅਦ ਇਸ ਸ਼ਬਦ ਨੂੰ ਮੇਰੇ ਕਿਰਦਾਰ ਨਾਲ ਜੋੜਦਿੱਤਾ ਗਿਆ।

 
 
 
 
 
 
 
 
 
 
 
 
 
 
 
 

A post shared by Akhilendra Mishra (@akhilendram) on Mar 13, 2020 at 3:49am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News