B''DAY SPL : ਲੰਬੇ ਸੰਘਰਸ਼ ਤੋਂ ਬਾਅਦ ਕੁਲਵਿੰਦਰ ਬਿੱਲਾ ਨੂੰ ਹਾਸਲ ਹੋਈਆਂ ਬੁਲੰਦੀਆਂ

2/2/2020 12:44:44 PM

ਜਲੰਧਰ (ਬਿਊਰੋ) — ਪੰਜਾਬੀ ਸੰਗੀਤ ਜਗਤ ਦੇ ਨਾਲ-ਨਾਲ ਫਿਲਮ ਇੰਡਸਟਰੀ 'ਚ ਮੱਲਾਂ ਮਾਰਨ ਵਾਲੇ ਗਾਇਕ ਕੁਲਵਿੰਦਰ ਬਿੱਲਾ ਅੱਜ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 2 ਫਰਵਰੀ 1984 ਨੂੰ ਮਾਨਸਾ 'ਚ ਹੋਇਆ ਸੀ। ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ 'ਚ ਬਹੁਤ ਵਧੀਆ ਪਛਾਣ ਰੱਖਦੇ ਹਨ। ਕੁਲਵਿੰਦਰ ਬਿੱਲਾ ਦਾ ਨਾਂ ਪੰਜਾਬ ਅਜੋਕੇ ਗਾਇਕਾਂ 'ਚ ਆਉਂਦਾ ਹੈ। ਉਨ੍ਹਾਂ ਦੇ ਹਰੇਕ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਕੁਲਵਿੰਦਰ ਬਿੱਲਾ ਪੰਜਾਬੀ ਇੰਡਸਟਰੀ 'ਚ ਬਹੁਤ ਹੀ ਵੱਡਾ ਨਾਂ ਹੈ ਅਤੇ ਉਹ ਆਪਣੇ-ਆਪ 'ਚ ਇਕ ਬ੍ਰਾਂਡ ਬਣ ਚੁੱਕੇ ਹਨ।
PunjabKesari
ਲੋਕਾਂ ਨੂੰ ਉਨ੍ਹਾਂ ਦੇ ਹਰੇਕ ਨਵੇਂ ਆਉਣ ਵਾਲੇ ਗੀਤ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ। ਇਕ ਇੰਟਰਵਿਊ ਦੌਰਾਨ ਕੁਲਵਿੰਦਰ ਬਿੱਲਾ ਨੇ ਕਿਹਾ ਸੀ, ''ਮੈਂ ਕਾਫੀ ਸੰਘਰਸ਼ ਤੋਂ ਬਾਅਦ ਇਹ ਬੁਲੰਦੀਆਂ ਹਾਸਲ ਕੀਤੀਆਂ ਹਨ। ਮੇਰੀ ਜ਼ਿੰਦਗੀ 'ਚ ਕਈ ਉਤਰਾਅ ਚੜਾਅ ਆਏ ਸਨ ਪਰ ਮੈਂ ਹਿੰਮਤ ਨਹੀਂ ਹਾਰੀ ਤੇ ਲਗਾਤਾਰ ਮਿਹਨਤ ਜਾਰੀ ਰੱਖੀ, ਜਿਸ ਦੇ ਸਦਕਾ ਅੱਜ ਮੈਂ ਇਸ ਮੰਜਲ 'ਤੇ ਹਾਂ।''
PunjabKesari
ਕੁਲਵਿੰਦਰ ਬਿੱਲਾ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਮਾਜ ਦੇ ਲੋਕ ਆਪਣੇ ਮਤਲਬ ਲਈ ਕਿਸੇ ਨਾਲ ਵੱਡੇ ਤੋਂ ਵੱਡਾ ਧੋਖਾ ਕਰਨ ਤੋਂ ਨਹੀਂ ਡਰਦੇ ਪਰ ਜੇਕਰ ਆਪਾਂ ਮਿਹਨਤ ਕਰਨਾ ਨਹੀਂ ਛੱਡਦੇ ਤਾਂ ਪਰਮਾਤਮਾ ਆਪਣੇ ਚੰਗੇ ਦਿਨ ਜ਼ਰੂਰ ਲਿਆਉਂਦਾ ਹੈ ਅਤੇ ਇਕ ਦਿਨ ਆਪਾ ਬੁਲੰਦੀਆਂ ਨੂੰ ਜ਼ਰੂਰ ਛੂਹ ਲੈਂਦੇ ਹਾਂ।
PunjabKesari
ਦੱਸ ਦਈਏ ਕਿ ਪਿਛਲੇ ਸਾਲ ਕੁਲਵਿੰਦਰ ਬਿੱਲਾ ਦੀ 'ਪ੍ਰਾਹੁਣਾ' ਫਿਲਮ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
PunjabKesari
ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ 'ਸੂਬੇਦਾਰ ਜੋਗਿੰਦਰ ਸਿੰਘ' 'ਚ ਵੀ ਨਜ਼ਰ ਆ ਚੁੱਕੇ ਹਨ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News