ਕੁਣਾਲ ਖੇਮੂ ਨੇ ਸੰਨੀ ਨੂੰ ਤੋਹਫੇ ''ਚ ਦਿੱਤਾ ਖਾਸ ਲੋਕੇਟ

1/28/2020 2:18:30 PM

ਮੁੰਬਈ (ਬਿਊਰੋ) — ਸੰਨੀ ਹਿੰਦੁਸਤਾਨੀ 'ਇੰਡੀਆ ਆਈਡਲ 11' ਦੇ ਉਨ੍ਹਾਂ ਮੁਕਾਬਲੇਬਾਜ਼ 'ਚੋਂ ਇਕ ਹੈ, ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਸਾਰਿਆਂ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। 'ਇੰਡੀਆ ਆਈਡਲ' ਦੇ ਜੱਜਾਂ ਤੋਂ ਲੈ ਕੇ ਸ਼ੋਅ 'ਚ ਆਉਣ ਵਾਲੇ ਮਹਿਮਾਨਾਂ ਤੱਕ, ਸਾਰੇ ਸੰਨੀ ਦੀ ਦਿਲ ਛੂਹ ਲੈਣ ਵਾਲੀ ਆਵਾਜ਼ ਦੀ ਤਾਰੀਫ ਕਰਦੇ ਨਹੀਂ ਥੱਕਦੇ। ਇਸ ਹਫਤੇ ਫਿਲਮ 'ਮਲੰਗ' ਦੀ ਟੀਮ ਆਨਿਲ ਕਪੂਰ, ਆਦਿਤਿਆ ਰਾਏ ਕਪੂਰ, ਦਿਸ਼ਾ ਪਟਾਨੀ ਤੇ ਕੁਣਾਲ ਖੇਮੂ ਆਪਣੀ ਆਗਾਮੀ ਫਿਲਮ ਨੂੰ ਪ੍ਰਮੋਟ ਕਰਨ 'ਇੰਡੀਆ ਆਈਡਲ' ਦੇ ਸੈੱਟ 'ਤੇ ਪਹੁੰਚੇ ਸਨ।
PunjabKesari
ਸੰਨੀ ਦਾ ਗੀਤ ਸੁਣ ਕੇ ਸਿਤਾਰੇ ਹੋਏ ਪ੍ਰਭਾਵਿਤ
ਸੰਨੀ ਹਿੰਦੁਸਤਾਨੀ ਨੇ ਇਸ ਮੌਕੇ 'ਤੇ 'ਜਿਯਾ ਧੜਕ ਧੜਕ ਜਾਏ' ਗੀਤ 'ਤੇ ਇਕ ਸ਼ਾਨਦਾਰ ਪਰਫਾਰਮੈਂਸ ਦਿੱਤੀ। ਸੰਨੀ ਦੀ ਪਰਫਾਰਮੈਂਸ ਦੇਖ ਕੇ ਕੁਣਾਲ ਵੀ ਪੁਰਾਣੀਆਂ ਯਾਦਾਂ 'ਚ ਗੁਆਚ ਗਏ ਤੇ ਉਨ੍ਹਾਂ ਨੇ ਦੱਸਿਆ ਕਿ ਫਿਲਮ 'ਕਲਯੁੱਗ' ਹਮੇਸ਼ਾ ਉਸ ਲਈ ਖਾਸ ਰਹੇਗੀ। ਇੰਨਾ ਹੀ ਨਹੀਂ ਸੰਨੀ ਦੀ ਪਰਫਾਰਮੈਂਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਸੰਨੀ ਨੂੰ ਦੇਵੀ ਦੀ ਮੂਰਤੀ ਵਾਲਾ ਇਕ ਲੋਕੇਟ ਵੀ ਤੋਹਫੇ 'ਚ ਦਿੱਤਾ ਤੇ ਕਿਹਾ, ''ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਰਹੇ।''
PunjabKesari
ਕੁਣਾਲ ਖੇਮੂ ਨੇ ਦਿੱਤਾ ਤੋਹਫਾ
ਕੁਣਾਲ ਖੇਮੂ ਨੇ ਕਿਹਾ, ''ਤੁਹਾਨੂੰ ਮਾਂ ਸਰਸਵਤੀ ਨੇ ਇਕ ਪਿਆਰੀ ਆਵਾਜ਼ ਦਾ ਆਸ਼ੀਰਵਾਦ ਦਿੱਤਾ ਹੈ। ਮੈਂ ਚਾਹੁੰਦਾ ਹਾਂ ਕਿ ਮਾਂ ਲਕਸ਼ਮੀ ਵੀ ਸਦਾ ਤੁਹਾਡੇ ਨਾਲ ਰਹੇ। ਇਸੇ ਲਈ ਮੈਂ ਤੁਹਾਨੂੰ ਮਾਂ ਲਕਸ਼ਮੀ ਦਾ ਇਹ ਲੋਕੇਟ ਦਿੱਤਾ ਹੈ। ਮੇਰੀ ਦੁਆ ਹੈ ਕਿ ਇਸ ਮੰਚ ਤੋਂ ਤੁਸੀਂ ਬੁਲੰਦੀਆਂ ਨੂੰ ਹਾਸਲ ਕਰੋ।'' ਉਥੇ ਹੀ ਨੇਹਾ ਕੱਕੜ ਨੇ ਕਿਹਾ, ''ਇਹ ਗੀਤ ਮੇਰੇ ਪਸੰਦੀਦਾ ਗੀਤਾਂ 'ਚੋਂ ਇਕ ਹੈ। ਇਸ ਗੀਤ ਨੂੰ ਲੈ ਕੇ ਮੈਨੂੰ ਸੰਨੀ ਤੋਂ ਬਹੁਤ ਉਮੀਦਾਂ ਸਨ ਤੇ ਆਪਣੇ ਇਸ ਗੀਤ ਨਾਲ ਪੂਰਾ ਨਿਆ ਕੀਤਾ ਹੈ। ਜਿਵੇਂ ਤਰ੍ਹਾਂ ਸੰਨੀ ਨੇ ਇਸ ਗੀਤ ਦੇ ਸੁਰ ਲਾਏ, ਉਹ ਅਦਭੁੱਤ ਹਨ।'' ਇਸ ਸ਼ੋਅ 'ਚ ਅੱਗੇ ਦਿਸ਼ਾ ਨੇ ਕਿਹਾ, ''ਸੰਨੀ ਦੀ ਆਵਾਜ਼ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਕੈਲਾਸ਼ ਖੇਰ ਦੀ ਯਾਦ ਆ ਗਈ। ਇੰਨੇ ਵੱਡੇ ਗਾਇਕ ਨਾਲ ਆਪਣੀ ਤੁਲਨਾ ਹੁੰਦੀ ਦੇਖ ਕੇ ਸੰਨੀ ਨੂੰ ਵੀ ਬੇਹੱਦ ਖੁਸ਼ੀ ਹੋਈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News