ਕੁਸ਼ਲ ਪੰਜਾਬੀ ਦੀ ਲਾਸ਼ ਕੋਲੋ ਮਿਲਿਆ ਸੁਸਾਈਡ ਨੋਟ, ਖੁੱਲ੍ਹਿਆ ਮੌਤ ਦਾ ਰਾਜ਼

12/27/2019 1:21:53 PM

ਜਲੰਧਰ (ਬਿਊਰੋ) — ਫਿਲਮਾਂ ਤੇ ਟੀ. ਵੀ. ਅਭਿਨੇਤਾ ਕੁਸ਼ਲ ਪੰਜਾਬੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਲਾਸ਼ ਘਰ 'ਚ ਲਟਕਦੀ ਮਿਲੀ। ਪੁਲਸ ਨੂੰ ਕੁਸ਼ਲ ਪੰਜਾਬੀ ਦੇ ਮ੍ਰਿਤ ਸਰੀਰ ਕੋਲੋ ਇਕ ਸੁਸਾਈਡ ਨੋਟ ਮਿਲਿਆ ਹੈ। ਡੀ. ਸੀ. ਪੀ. ਪਰਮਜੀਤ ਸਿੰਘ ਦਹੀਆ ਨੇ ਕੁਸ਼ਲ ਪੰਜਾਬੀ ਦੀ ਆਤਮ ਹੱਤਿਆ ਨਾਲ ਜੁੜੀ ਡਿਟੇਲ ਸ਼ੇਅਰ ਕੀਤੀ ਹੈ।

ਮਾਤਾ-ਪਿਤਾ ਨੂੰ ਮਿਲੀ ਪੱਖੇ ਨਾਲ ਲਟਕਦੀ ਲਾਸ਼
ਡੀ. ਸੀ. ਪੀ. ਪਰਮਜੀਤ ਸਿੰਘ ਦਹੀਆ ਨੇ ਇਕ ਨਿੱਜੀ ਚੈਨਲ ਨੂੰ ਦੱਸਿਆ, ''ਹਾਂ, ਇਹ ਸੁਸਾਈਡ ਕੇਸ ਹੈ। ਉਸ ਦੇ ਮਾਤਾ-ਪਿਤਾ ਦੁਪਿਹਰ ਤੋਂ ਉਸ ਨਾਲ ਸੰਪਰਕ ਕਰ ਰਹੇ ਸਨ ਪਰ ਕੁਸ਼ਲ ਦਾ ਨੰਬਰ ਨਹੀਂ ਮਿਲ ਰਿਹਾ ਸੀ। ਉਨ੍ਹਾਂ ਨੇ ਰਾਤ ਤੱਕ ਇੰਤਜ਼ਾਰ ਕੀਤਾ, ਜਦੋਂ ਕੁਸ਼ਲ ਵਲੋਂ ਕੋਈ ਪ੍ਰਤੀਕਿਰਿਆ ਨਾ ਮਿਲੀ ਤਾਂ ਉਹ ਰਾਤ 10.30 ਵਜੇ ਕੁਸ਼ਲ ਪੰਜਾਬੀ ਦੀ ਬਿਲਡਿੰਗ 'ਚ ਪਹੁੰਚੇ। ਕੁਸ਼ਲ ਘਰ 'ਚ ਉਦੋ ਇਕੱਲਾ ਸੀ। ਇਸ ਲਈ ਉਸ ਦੇ ਮਾਤਾ-ਪਿਤਾ ਦਰਵਾਜ਼ਾ ਤੋੜ ਕੇ ਅੰਦਰ ਗਏ। ਘਰ ਅੰਦਰ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਕੁਸ਼ਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਅਸੀਂ ਸੁਸਾਈਡ ਦਾ ਕੇਸ ਦਰਜ ਕਰ ਲਿਆ ਹੈ।''

 

ਸੁਸਾਈਡ ਨੋਟ 'ਚ ਲਿਖਿਆ ਸੀ ਇਹ ਸਭ
ਡੀ. ਸੀ. ਪੀ. ਪਰਮਜੀਤ ਸਿੰਘ ਦਹੀਆ ਨੇ ਦੱਸਿਆ ਕਿ ਕੁਸ਼ਲ ਨੇ ਸੁਸਾਈਡ ਨੋਟ 'ਚ ਆਪਣੀ ਮੌਤ ਲਈ ਕਿਸੇ ਨੂੰ ਜਿੰਮੇਦਾਰ ਨਹੀਂ ਦੱਸਿਆ। ਦੂਜੇ ਪਾਸੇ ਖਬਰ ਇਹ ਵੀ ਹੈ ਕਿ ਕੁਸ਼ਲ ਪੰਜਾਬੀ ਆਰਥਿਕ ਤੰਗੀ ਤੋਂ ਗੁਜਰ ਰਹੇ ਸਨ। ਉਸ ਕੋਲ ਕੰਮ ਨਹੀਂ ਸੀ। ਪ੍ਰੋਫੈਸ਼ਨਲ ਲਾਈਫ ਦੀਆਂ ਪ੍ਰੇਸ਼ਾਨੀਆਂ ਉਸ ਦੀ ਪਰਸਨਲ ਲਾਈਫ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਸਨ। ਇਸ ਤੋਂ ਇਲਾਵਾ ਸੁਸਾਈਡ ਨੋਟ 'ਚ ਉਸ ਨੇ ਆਪਣੀ ਜਾਇਦਾਦ ਨੂੰ 2 ਹਿੱਸਿਆਂ 'ਚ ਵੰਡਿਆ। ਕੁਸ਼ਲ ਨੇ ਜਾਇਦਾਦ ਦਾ 50% ਹਿੱਸਾ ਮਾਤਾ-ਪਿਤਾ ਨੂੰ ਅਤੇ 50% ਹਿੱਸਾ ਆਪਣੇ 3 ਸਾਲ ਦੇ ਬੇਟੇ ਦੇ ਨਾਂ ਕੀਤਾ।

ਆਤਮ ਹੱਤਿਆ ਕਰਨ ਤੋਂ ਪਹਿਲਾਂ ਸ਼ੇਅਰ ਕੀਤੀ ਸੀ ਬੇਟੇ ਦੀ ਤਸਵੀਰ
ਕੁਸ਼ਲ ਪੰਜਾਬੀ ਨੇ ਯੂਰੋਪੀਅਨ ਪ੍ਰੇਮਿਕਾ Audrey Dolhen ਨਾਲ ਨਵੰਬਰ 2015 'ਚ ਵਿਆਹ ਕਰਵਾਇਆ ਸੀ। ਉਸ ਦਾ ਵਿਆਹ ਗੋਆ 'ਚ ਕਰੀਬੀ ਲੋਕਾਂ ਦੀ ਮੌਜ਼ੂਦਗੀ 'ਚ ਹੋਇਆ ਸੀ। ਦੋਵਾਂ ਦਾ ਇਕ ਬੇਟਾ ਵੀ ਹੈ। ਕੁਸ਼ਲ ਆਪਣੇ ਬੇਟੇ ਨਾਲ ਬੇਹੱਦ ਪਿਆਰ ਕਰਦੇ ਸਨ। ਆਤਮ ਹੱਤਿਆ ਕਰਨ ਤੋਂ ਪਹਿਲਾਂ ਕੁਸ਼ਲ ਨੇ ਇੰਸਟਾਗ੍ਰਾਮ ਸਟੋਰੀ 'ਤੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ 'ਤੇ ਦਿਲ ਦਾ ਇਮੋਜ਼ੀ ਬਣਾਇਆ ਸੀ।

ਦੱਸ ਦਈਏ ਕਿ ਸਾਲ 1995 'ਚ ਡੀਡੀ ਮੈਟਰੋ ਚੈਨਲ 'ਤੇ ਸੀਰੀਅਲ 'ਏ ਮਾਊਥਫੁਲ ਆਫ ਸਕਾਈ' ਨਾਲ ਉਸ ਨੇ ਟੀ. ਵੀ. ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਲਵ ਮੈਰਿਜ', 'ਸੀ. ਆਈ. ਡੀ', 'ਦੇਖੋ ਮਗਰ ਪਿਆਰ ਸੇ', 'ਕਭੀ ਹਾਂ ਕਭੀ ਨਾ', 'ਯੇ ਦਿਲ ਚਾਹੇ ਮੋਰ', 'ਆਸਮਾਨ ਸੇ ਆਗੇ', 'ਝਲਕ ਦਿਖਲਾ ਜਾ 7', 'ਅਦਾਲਤ', 'ਸਜਨ ਰੇ ਝੂਠ ਮਤ ਬੋਲੋ' ਅਤੇ 'ਇਸ਼ਕ ਮੇਂ ਮਰਜਾਵਾਂ' ਵਰਗੇ ਸ਼ੋਅ 'ਚ ਕੰਮ ਕਰ ਚੁੱਕੇ ਸਨ।

ਦੱਸਣਯੋਗ ਕੁਸ਼ਲ ਪੰਜਾਬੀ ਬਾਲੀਵੁੱਡ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਅਕਸ਼ੈ ਕੁਮਾਰ ਨਾਲ 'ਅੰਦਾਜ਼', ਫਰਹਾਨ ਅਖਤਰ ਦੇ ਨਿਕਦੇਸ਼ਨ 'ਚ ਬਣੀ 'ਲਕਸ਼', ਅਜੈ ਦੇਵਗਨ ਦੇ ਨਾਲ 'ਕਾਲ', ਸਲਮਾਨ ਖਾਨ 'ਸਲਾਮ-ਏ-ਇਸ਼ਕ' ਤੇ 'ਦਨ ਦਨਾ ਦਨ ਗੋਲ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News